ਨਵਾਜ਼ ਸ਼ਰੀਫ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਕੀਤਾ ਬਰਖਾਸਤ

07/12/2019 8:40:29 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਸਰਕਾਰ ਨੇ ਜੱਜ ਅਰਸ਼ਦ ਮਲਿਕ ਨੂੰ ਬਰਖਾਸਤ ਕਰ ਦਿੱਤਾ ਹੈ। ਅਰਸ਼ਦ ਮਲਿਕ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ਸ਼ਰੀਫ ਨੂੰ ਅਲ ਅਜੀਜ਼ੀਆ ਸਟੀਲ ਮਿਲ ਭ੍ਰਿਸ਼ਟਾਚਾਰ ਸਟੀਲ ਮਿੱਲ ਭ੍ਰਿਸ਼ਟਾਚਾਰ ਮਾਮਲੇ ਵਿਚ ਸਜ਼ਾ ਸੁਣਾਈ ਸੀ। ਹਾਲ ਹੀ ਵਿਚ ਸ਼ਰੀਫ ਦੀ ਧੀ ਮਰੀਅਮ ਨੇ ਇਕ ਵੀਡੀਓ ਜਾਰੀ ਕੀਤੀ ਸੀ। ਜਿਸ ਵਿਚ ਮਲਿਕ ਨੇ ਕਥਿਤ ਤੌਰ 'ਤੇ ਬਲੈਕਮੇਲ ਦੇ ਚੱਲਦੇ ਸ਼ਰੀਫ ਨੂੰ ਸਜ਼ਾ ਸੁਣਾਉਣ ਦੀ ਗੱਲ ਕਬੂਲੀ ਸੀ। ਮਲਿਕ ਨੇ ਹਾਲਾਂਕਿ ਇਸ ਵੀਡੀਓ ਨੂੰ ਫਰਜ਼ੀ ਦੱਸਿਆ। ਪਰ ਇਸ ਵੀਡੀਓ ਨੂੰ ਲੈ ਕੇ ਜਵਾਬਦੇਹੀ ਅਦਾਲਤ ਦੇ ਜੱਜ ਦੀ ਨਿਰਪੱਖਤਾ 'ਤੇ ਸਵਾਲ ਚੁੱਕੇ ਜਾ ਰਹੇ ਸਨ।
ਇਸ ਵਿਵਾਦ ਦੇ ਚੱਲਦੇ ਇਸਲਾਮਾਬਾਦ ਹਾਈ ਕੋਰਟ ਨੇ ਕਾਨੂੰਨ ਮੰਤਰਾਲੇ ਨੂੰ ਮਲਿਕ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ। ਕਾਨੂੰਨ ਮੰਤਰੀ ਫਾਰੋਘ ਨਸੀਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਥਿਤ ਵੀਡੀਓ ਅਤੇ ਪ੍ਰੈਸ ਨੋਟ ਦੇ ਆਧਾਰ 'ਤੇ ਜੱਜ ਅਰਸ਼ਦ ਮਲਿਕ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਮਲਿਕ ਦੀ ਬਰਖਾਸਤਗੀ ਨਾਲ ਫਿਰ ਤੋਂ ਨਵਾਜ਼ ਸ਼ਰੀਫ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਬੁਲਾਰੇ ਨੇ ਮੰਗ ਕੀਤੀ ਹੈ ਕਿ ਨਵਾਜ਼ ਨੂੰ ਸੁਣਾਈ ਗਈ ਸਜ਼ਾ ਰੱਦ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਜੇਲ ਵਿਚੋਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ।  ਸ਼ਰੀਫ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੀ ਪਾਰਟੀ ਵੀ ਉਨ੍ਹਾਂ 'ਤੇ ਚਲਾਏ ਗਏ ਮੁਕੱਦਮਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੀ ਰਹੀ ਹੈ।


Sunny Mehra

Content Editor

Related News