ਨਵਾਜ਼ ਨੇ ਕਬੂਲਿਆ, ਬੇਟੀ ਨੂੰ ਤੋਹਫੇ ''ਚ ਦਿੱਤਾ ਵਿਦੇਸ਼ਾਂ ਤੋਂ ਮਿਲਿਆ ਧਨ

Friday, Nov 16, 2018 - 05:42 PM (IST)

ਨਵਾਜ਼ ਨੇ ਕਬੂਲਿਆ, ਬੇਟੀ ਨੂੰ ਤੋਹਫੇ ''ਚ ਦਿੱਤਾ ਵਿਦੇਸ਼ਾਂ ਤੋਂ ਮਿਲਿਆ ਧਨ

ਇਸਲਾਮਾਬਾਦ(ਯੂ.ਐੱਨ.ਆਈ.)— ਭ੍ਰਿਸ਼ਟਾਚਾਰ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ ਵਿਦੇਸ਼ਾਂ ਤੋਂ ਜੋ ਧਨ ਉਨ੍ਹਾਂ ਨੂੰ ਮਿਲਿਆ ਸੀ, ਉਨ੍ਹਾਂ ਨੇ ਉਸ ਵਿਚੋਂ ਜ਼ਿਆਦਾਤਰ ਆਪਣੀ ਬੇਟੀ ਮਰੀਅਮ ਨਵਾਜ਼ ਨੂੰ ਤੋਹਫੇ ਵਿਚ ਦੇ ਦਿੱਤਾ ਸੀ।

ਸ਼੍ਰੀ ਸ਼ਰੀਫ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿਚ ਲਗਾਤਾਰ ਤੀਸਰੇ ਦਿਨ ਜਵਾਬਦੇਹੀ ਅਦਾਲਤ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਸ਼ੁੱਕਰਵਾਰ ਨੂੰ 151 ਸਵਾਲਾਂ 'ਚੋਂ 120 ਦਾ ਜਵਾਬ ਦੇ ਕੇ ਆਪਣੇ ਬਿਆਨ ਦਰਜ ਕਰਵਾਏ। ਸ਼੍ਰੀ ਸ਼ਰੀਫ ਇਸ ਗੱਲ 'ਤੇ ਅੜੇ ਰਹੇ ਕਿ ਅਲ-ਅਜੀਜੀਆ ਸਟੀਲ ਮਿਲਜ਼ ਦੀ ਵਿਕਰੀ ਨਾਲ ਸਬੰਧਿਤ ਕਿਸੇ ਲੈਣ-ਦੇਣ ਦਾ ਉਹ ਹਿੱਸਾ ਨਹੀਂ ਰਹੇ। ਉਨ੍ਹਾਂ ਨੇ ਕਿਹਾ, ''ਮੈਂ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਅਲ-ਅਜੀਜੀਆ ਮਿਲਜ਼ ਉਨ੍ਹਾਂ ਦੀ ਸੀ, ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਮਿੱਲ ਨਾਲ ਮੇਰਾ ਕੋਣੀ ਲੈਣਾ-ਦੇਣਾ ਨਹੀਂ ਹੈ।

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਜਿੰਨਾ ਧਨ ਉਨ੍ਹਾਂ ਨੂੰ ਮਿਲਿਆ, ਉਸ ਦਾ ਜ਼ਿਕਰ ਟੈਕਸ ਰਿਟਰਨ 'ਚ ਹੈ ਤੇ ਉਹ ਆਪਣੀ ਮਰਜ਼ੀ ਨਾਲ ਇਸ ਨੂੰ ਖਰਚ ਕਰਨ ਲਈ ਸੁਤੰਤਰ ਸਨ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਹੁਸੈਨ ਤੇ ਹਸਨ ਦੇ ਬਿਆਨ ਸੰਯੁਕਤ ਜਾਂਚ ਦਲ ਦੇ ਸਾਹਮਣੇ ਉਨ੍ਹਾਂ ਦੀ ਮੌਜੂਦਗੀ 'ਚ ਦਰਜ ਨਹੀਂ ਕੀਤੇ ਗਏ। ਉਨ੍ਹਾਂ ਦੇ ਪੁੱਤਰਾਂ ਨਾਲ ਜੁੜੇ ਕਿਸੇ ਵੀ ਬਿਆਨ ਨੂੰ ਉਨ੍ਹਾਂ ਦੇ ਖਿਲਾਫ ਸਬੂਤ ਦੇ ਰੂਪ 'ਚ ਪ੍ਰਸਤੁਤ ਨਹੀਂ ਕੀਤਾ ਜਾ ਸਕਦਾ। ਅਦਲਾਤ ਨੇ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਹੈ।


Related News