ਪਾਕਿ: ਲਾਹੌਰ ਹਾਈ ਕੋਰਟ ''ਚ ਨਵਾਜ਼ ਦੀ ਪਟੀਸ਼ਨ ''ਤੇ ਨਹੀਂ ਹੋਵੇਗੀ ਸੁਣਵਾਈ
Wednesday, Apr 20, 2022 - 05:04 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ 'ਚ ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫਤਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਟੀਸ਼ਨ 'ਤੇ ਸੁਣਵਾਈ ਦੀ ਤਾਰੀਖ਼ ਰੱਦ ਕਰ ਦਿੱਤੀ। ਹਾਈ ਕੋਰਟ ਨੇ ਨਵਾਜ਼ ਦੀ ਪਟੀਸ਼ਨ 'ਤੇ ਸੁਣਵਾਈ ਲਈ ਮੰਗਲਵਾਰ ਨੂੰ ਸੂਚੀਬੱਧ ਕੀਤਾ ਸੀ ਪਰ ਅਦਾਲਤ ਦੇ ਰਜਿਸਟਰਾਰ ਦਫਤਰ ਨੇ ਬੁੱਧਵਾਰ ਨੂੰ ਡਿਵੀਜ਼ਨ ਬੈਂਚ ਦੇ ਸਾਹਮਣੇ ਸੂਚੀਬੱਧ ਤਾਰੀਖ਼ ਰੱਦ ਕਰ ਦਿੱਤੀ। ਪਾਕਿਸਤਾਨੀ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਸੂਚਨਾ ਮੰਤਰੀ ਮਰੀਅਮ ਨੇ PMDA ਨੂੰ ਭੰਗ ਕਰਨ ਦਾ ਕੀਤਾ ਐਲਾਨ
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੇ 2019 'ਚ ਇਕ ਪਟੀਸ਼ਨ ਦਾਇਰ ਕਰ ਕੇ ਅਦਾਲਤ ਦੇ ਆਦੇਸ਼ ਦੇ ਬਾਅਦ ਆਪਣਾ ਨਾਂ ਐਗਜ਼ਿਟ ਕੰਟਰੋਲ ਲਿਸਟ (ਈਸੀਐੱਲ) ਮਤਲਬ ਬਿਨਾਂ ਇਜਾਜ਼ਤ ਦੇਸ਼ ਛੱਡਣ 'ਤੇ ਲਗਾਈ ਗਈ ਪਾਬੰਦੀ ਦੀ ਸੂਚੀ ਤੋਂ ਹਟਾਉਣ ਦੀ ਮੰਗ ਕੀਤੀ ਸੀ। ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਸਈਅਦ ਸ਼ਾਹਬਾਜ਼ ਅਲੀ ਰਿਜ਼ਵੀ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਦੀ ਗੈਰ-ਉਪਲਬਧਤਾ ਦਾ ਹਵਾਲਾ ਦਿੰਦੇ ਹੋਏ ਸੁਣਵਾਈ ਦੀ ਤਾਰੀਖ਼ ਰੱਦ ਕਰ ਦਿੱਤੀ। ਇਸ ਮਾਮਲੇ ਦੀ ਆਖਰੀ ਸੁਣਵਾਈ 20 ਜਨਵਰੀ 2020 ਨੂੰ ਹੋਈ ਸੀ, ਉਦੋਂ ਤੋਂ ਇਹ ਮਾਮਲੇ ਸੁਣਵਾਈ ਲਈ ਸੂਚੀਬੱਧ ਨਹੀਂ ਕੀਤੇ ਗਏ ਹਨ। 16 ਜਨਵਰੀ ਨੂੰ ਲਾਹੌਰ ਹਾਈ ਕੋਰਟ ਨੇ ਸ਼ਰੀਫ਼ ਨੂੰ ਮੈਡੀਕਲ ਜਾਂਚ ਲਈ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਉਸ ਸਮੇਂ ਅਦਾਲਤ ਨੇ ਕਿਹਾ ਸੀ ਕਿ ਸ਼ਰੀਫ ਦੇ ਵਿਦੇਸ਼ ਰਹਿਣ ਦੀ ਮਿਆਦ ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ 'ਤੇ ਨਿਰਭਰ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਖ਼ਿਲਾਫ਼ ਜਾਪਾਨ ਦਾ ਵੱਡਾ ਕਦਮ, 'mfn' ਦਰਜਾ ਲਿਆ ਵਾਪਸ