ਨਵਤੇਜ ਸਰਨਾ ਨੇ ਕਿਹਾ, ਟਰੰਪ-ਮੋਦੀ ਦੀ ਆਹਮਣੇ-ਸਾਹਮਣੇ ਬੈਠਕ ਹੋਵੇਗੀ ਖਾਸ

06/24/2017 11:38:08 AM

ਵਾਸ਼ਿੰਗਟਨ— ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਪਹਿਲੀ ਆਹਮਣੇ-ਸਾਹਮਣੇ ਦੀ ਬੈਠਕ ਗਰਮਜੋਸ਼ੀ ਭਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਬੈਠਕ ਦੋਹਾਂ ਨੇਤਾਵਾਂ ਨੂੰ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਸੰਪੂਰਨ ਅਤੇ ਵੈਸ਼ਵਿਕ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ ਸਾਂਝਾ ਕਰਨ ਦਾ ਮੌਕਾ ਦੇਵੇਗੀ। ਦੱਸਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਦੇ ਸੱਦੇ 'ਤੇ ਤਿੰਨ ਦਿਨਾਂ ਅਮਰੀਕੀ ਦੌਰੇ 'ਤੇ ਜਾ ਰਹੇ ਹਨ ਅਤੇ ਸੋਮਵਾਰ ਦੀ ਦੁਪਹਿਰ ਨੂੰ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨਾਲ ਸਮਾਂ ਘੰਟੇ ਬਿਤਾਉਣਗੇ। ਉਸੇ ਰਾਤ ਦੋਵੇਂ ਇਕੱਠੇ ਭੋਜਨ ਕਰਨਗੇ। ਇਹ ਟਰੰਪ ਵਲੋਂ ਕਿਸੇ ਵਿਦੇਸ਼ੀ ਨੇਤਾ ਲਈ ਵ੍ਹਾਈਟ ਹਾਊਸ 'ਚ ਆਯੋਜਿਤ ਕੀਤਾ ਜਾਣ ਵਾਲਾ ਪਹਿਲਾ ਭੋਜ ਹੋਵੇਗਾ।
ਨਵਤੇਜ ਸਰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਤੋਂ ਪਹਿਲਾਂ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਤ ਦਾ ਭੋਜਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਵ੍ਹਾਈਟ ਹਾਊਸ ਨੇ ਸਾਡੇ ਪ੍ਰਧਾਨ ਮੰਤਰੀ ਦੇ ਸੁਆਗਤ ਲਈ ਅਤੇ ਇਸ ਯਾਤਰਾ ਨੂੰ ਖਾਸ ਬਣਾਉਣ ਲਈ ਕਿੰਨਾ ਵੱਧ ਧਿਆਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਰਾਤ ਦਾ ਭੋਜਨ ਇਕ ਵਿਸ਼ੇਸ਼ ਕਦਮ ਹੈ ਅਤੇ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਦੋਹਾਂ ਨੇਤਾਵਾਂ ਵਿਚਾਲੇ ਬੈਠਕ ਦੇ ਏਜੰਡੇ ਬਾਰੇ ਪੁੱਛੇ ਗਏ ਸਵਾਲ 'ਤੇ ਸਰਨਾ ਨੇ ਕਿਹਾ ਕਿ ਉਹ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦੇ ਕਿ ਦੋਵੇਂ ਨੇਤਾ ਕਿਸ ਮੁੱਦੇ 'ਤੇ ਚਰਚਾ ਕਰਨਗੇ।


Related News