ਨਵਲਨੀ ਦੀ ਟੀਮ ਨੇ ਕਿਹਾ-ਵਿਰੋਧੀ ਨੇਤਾ ਦਾ ਕਤਲ ਕੀਤਾ ਗਿਆ, ਲਾਸ਼ ਪਰਿਵਾਰ ਨੂੰ ਸੌਂਪੀ ਜਾਵੇ

Sunday, Feb 18, 2024 - 11:24 AM (IST)

ਨਵਲਨੀ ਦੀ ਟੀਮ ਨੇ ਕਿਹਾ-ਵਿਰੋਧੀ ਨੇਤਾ ਦਾ ਕਤਲ ਕੀਤਾ ਗਿਆ, ਲਾਸ਼ ਪਰਿਵਾਰ ਨੂੰ ਸੌਂਪੀ ਜਾਵੇ

ਮਾਸਕੋ(ਯੂ. ਐੱਨ. ਆਈ.) : ਅਲੈਕਸੀ ਨਵਲਨੀ ਦੀ ਬੁਲਾਰਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਦੀ ਮੌਤ ਹੋਣ ਦੀ ਸ਼ਨੀਵਾਰ ਨੂੰ ਪੁਸ਼ਟੀ ਕੀਤੀ। ਬੁਲਾਰਨ ਨੇ ਨਾਲ ਹੀ ਕਿਹਾ ਕਿ ਨਵਲਨੀ ਦਾ ਕਤਲ ਕੀਤਾ ਗਿਆ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਲਾਸ਼ ਕਿੱਥੇ ਹੈ। ਨਵਲਨੀ ਦੀ ਬੁਲਾਰਨ ਕਿਰਾ ਯਰਮਿਸ਼ ਨੇ ਕਿਹਾ ਕਿ ਨਵਲਨੀ ਦੀ ਮਾਂ ਨੂੰ ਸੌਂਪੇ ਗਏ ਅਧਿਕਾਰਤ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਬਾਅਦ ਦੁਪਹਿਰ 2.17 ਵਜੇ ਨਵਲਨੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਆਰਕਟਿਕ ਜੇਲ੍ਹ ਖੇਤਰ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਨਵਲਨੀ ਦੀ ਮੌਤ ਦੀ ਜਾਂਚ ਲਈ ਉਨ੍ਹਾਂ ਦੀ ਲਾਸ਼ ਨੂੰ ਨੇੜਲੇ ਸ਼ਹਿਰ ਸਾਲੇਕਹਾਰਡ ਲਿਜਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇ।

ਇਹ ਵੀ ਪੜ੍ਹੋ : ਸ਼ੰਭੂ ਤੋਂ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਧਾਹਾਂ ਮਾਰ ਰੋਇਆ ਪਰਿਵਾਰ

ਨਵਲਨੀ ਦੀ ਟੀਮ ਨੇ ਦੱਸਿਆ ਕਿ ਜਦੋਂ ਇਕ ਵਕੀਲ ਅਤੇ ਨਵਲਨੀ ਦੀ ਮਾਂ ਸਾਲੇਕਹਾਰਡ ਵਿਚ ਮੁਰਦਾਘਰ ਗਏ ਤਾਂ ਉਹ ਬੰਦ ਸੀ। ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਨਵਲਨੀ ਦੀ ਲਾਸ਼ ਮੁਰਦਾਘਰ ਵਿਚ ਨਹੀਂ ਹੈ। ਨਵਲਨੀ ਦੀ ਮੌਤ ਦਾ ਕਾਰਨ ਅਸਪਸ਼ਟ ਹੈ।

ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ

ਨਵਲਨੀ ਨੂੰ ਸਰਕਾਰ ਵਿਚ ਭ੍ਰਿਸ਼ਟਾਚਾਰ ਅਤੇ ਰੂਸੀ ਸੱਤਾਧਾਰੀ ਕ੍ਰੈਮਲਿਨ ਦੇ ਵਿਰੁੱਧ ਵਿਆਪਕ ਵਿਰੋਧ ਵਿਖਾਵਿਆਂ ਲਈ ਜਾਣਿਆ ਜਾਂਦਾ ਸੀ। ਸੰਘੀ ਜੇਲ੍ਹ ਸੇਵਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਸੈਰ ਕਰਨ ਤੋਂ ਬਾਅਦ ਨਵਲਨੀ ਨੂੰ ਸਿਹਤ ਸਬੰਧੀ ਦਿੱਕਤ ਮਹਿਸੂਸ ਹੋਈ ਅਤੇ ਉਹ ਬੇਹੋਸ਼ ਹੋ ਗਏ। ਇਸ ਨੇ ਕਿਹਾ ਕਿ ਨਵਲਨੀ ਦੀ ਮਦਦ ਲਈ ਇਕ ਐਂਬੂਲੈਂਸ ਪਹੁੰਚੀ ਪਰ ਉਸਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News