ਲਾਈਵ ਰਿਪੋਰਟਿੰਗ ਦੌਰਾਨ ਕੈਮਰੇ ''ਚ ਕੈਦ ਹੋਇਆ ਬੱਚਾ, ਬਣਿਆ ਚਰਚਾ ਦਾ ਵਿਸ਼ਾ

08/12/2017 12:44:38 PM

ਲੰਡਨ— ਲਾਈਵ ਰਿਪੋਰਟਿੰਗ ਕਰ ਰਹੇ ਰਿਪੋਰਟਰਾਂ ਨਾਲ ਕਈ ਵਾਰ ਕੁਝ ਅਜੀਬ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਕਾਰਨ ਉਹ ਸੁਰਖੀਆਂ 'ਚ ਛਾ ਜਾਂਦੇ ਹਨ। ਲਾਈਵ ਰਿਪੋਰਟਿੰਗ ਦੀਆਂ ਮੁਸ਼ਕਲਾਂ ਕਦੇ-ਕਦੇ ਕਾਫੀ ਹਾਸੋਹੀਣ ਜਿਹੇ ਹਾਲਾਤ ਪੈਦਾ ਕਰ ਦਿੰਦੀ ਹੈ। ਕੁਝ ਅਜਿਹੀਆਂ ਹੀ ਤਸਵੀਰਾਂ ਇਨ੍ਹਾਂ ਦਿਨੀਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਨੇ ਲੰਡਨ ਦੇ ਸਕਾਟਲੈਂਡ ਦੀਆਂ, ਜਿਥੇ ਰਿਪੋਰਟਰ ਰੇਸਿੰਗ ਇਵੈਂਟ ਪੇਸ਼ ਕਰ ਰਹੇ ਸਨ, ਤਾਂ ਇਸ ਦੌਰਾਨ ਉਨ੍ਹਾਂ ਦੇ ਪਿੱਛੇ ਇਕ ਘਰੇਲੂ ਡਰਾਮਾ ਸ਼ੁਰੂ ਹੋ ਗਿਆ। ਉਨ੍ਹਾਂ ਦੇ ਪਿੱਛੇ ਇਕ ਛੋਟਾ ਜਿਹਾ ਬੱਚਾ ਆ ਗਿਆ, ਜੋ ਕਿ ਉਥੋਂ ਹੱਟਣ ਦਾ ਨਾਂ ਨਹੀਂ ਲੈ ਰਿਹਾ ਸੀ। ਇਹ ਘਟਨਾ ਸਕਾਟਲੈਂਡ ਦੇ ਸਾਊਥ ਲੈਂਨਾਕਸ਼ਾਇਰ 'ਚ ਵਾਪਰੀ, ਜਿੱਥੇ ਜਿਮ ਡੇਲਾਹਾਟ ਰਿਪੋਰਟਿੰਗ ਕਰ ਰਹੇ ਸਨ।
ਦਰਅਸਲ ਇਹ ਬੱਚਾ ਦੌੜਦਾ ਹੋਇਆ ਉਧਰ ਆਇਆ ਸੀ ਅਤੇ ਉਸ ਨੂੰ ਫੜਨ ਲਈ ਉਸ ਦੀ ਭੈਣ ਵੀ ਨਾਲ ਆ ਗਈ। ਬੱਚਾ ਉਸ ਲੜਕੀ ਤੋਂ ਭੱਜਣ ਦੇ ਚੱਕਰ 'ਚ ਗਰਾਊਂਡ 'ਤੇ ਡਿੱਗ ਗਿਆ। ਇਹ ਸਾਰੀ ਘਟਨਾ ਲਾਈਵ ਰਿਪੋਰਟਿੰਗ ਕਰ ਰਹੇ ਕੈਮਰੇ ਵਿਚ ਕੈਦ ਹੋ ਗਈ। ਇਸ ਦੌਰਾਨ ਲੜਕੀ ਦੀ ਨਜ਼ਰ ਕੈਮਰੇ 'ਤੇ ਪਈ ਅਤੇ ਕੋਈ ਤਰੀਕਾ ਨਾ ਲੱਭਿਆ ਤਾਂ ਉਹ ਉਸ ਬੱਚੇ ਦੀ ਲੱਤ ਘਸੀਟਦੇ ਹੋਏ ਕੈਮਰੇ ਦੇ ਫਰੇਮ ਤੋਂ ਬਾਹਰ ਲੈ ਗਈ। ਹਾਲਾਂਕਿ ਜਿਮ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਲੱਗੀ ਅਤੇ ਉਹ ਆਪਣੀ ਰਿਪੋਰਟਿੰਗ ਕਰਦੇ ਰਹੇ। ਦੇਖਦੇ ਹੀ ਦੇਖਦੇ ਇਹ ਫਨੀ ਕਲਿੱਪ ਵਾਇਰਲ ਹੋ ਗਈ ਅਤੇ ਇਸ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਲਾਈਕ ਕੀਤਾ ਗਿਆ। ਹੁਣ ਤੱਕ 3800 ਲੋਕ ਇਸ ਵੀਡੀਓ ਕਲਿੱਪ ਨੂੰ ਲਾਈਕ ਕਰ ਚੁੱਕੇ ਹਨ।


Related News