''''ਖਿੱਚ ਲਓ ਤਿਆਰੀ, ਕਿਸੇ ਵੇਲੇ ਵੀ ਲੱਗ ਸਕਦੀ ਐ ਜੰਗ..!'''', NATO ਚੀਫ਼ ਨੇ ਦੇ''ਤੀ ਚਿਤਾਵਨੀ

Saturday, Dec 13, 2025 - 09:25 AM (IST)

''''ਖਿੱਚ ਲਓ ਤਿਆਰੀ, ਕਿਸੇ ਵੇਲੇ ਵੀ ਲੱਗ ਸਕਦੀ ਐ ਜੰਗ..!'''', NATO ਚੀਫ਼ ਨੇ ਦੇ''ਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਰੂਸ ਤੇ ਯੂਕ੍ਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ, ਉੱਥੇ ਹੀ ਯੂਰਪੀ ਦੇਸ਼ਾਂ ਦੇ ਯੂਕ੍ਰੇਨ ਦੇ ਸਮਰਥਨ 'ਚ ਆਉਣ ਮਗਰੋਂ ਉਨ੍ਹਾਂ ਦੇ ਵੀ ਰੂਸ ਨਾਲ ਰਿਸ਼ਤੇ ਤਣਾਅਪੂਰਨ ਹੋ ਗਏ ਹਨ। ਇਸੇ ਦੌਰਾਨ ਕਈ ਯੂਰਪੀ ਦੇਸ਼ਾਂ ਨੇ ਆਪਣੇ ਇਲਾਕੇ 'ਚ ਰੂਸੀ ਡਰੋਨ ਦੇਖੇ ਜਾਣ ਦਾ ਦਾਅਵਾ ਕੀਤਾ ਹੈ, ਜਿਸ ਮਗਰੋਂ ਕਿਆਸ ਲਗਾਏ ਜਾ ਰਹੇ ਹਨ ਕਿ ਰੂਸ-ਯੂਕ੍ਰੇਨ ਦੀ ਜੰਗ ਹੁਣ ਪੂਰੇ ਯੂਰਪ 'ਚ ਫੈਲ ਸਕਦੀ ਹੈ। 

ਇਸ ਤਣਾਅਪੂਰਨ ਸਥਿਤੀ ਵਿਚਾਲੇ ਨਾਟੋ ਚੀਫ ਮਾਰਕ ਰੁਟੇ ਵੱਲੋਂ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਗੱਠਜੋੜ ਦੇ ਯੂਰਪੀ ਸਹਿਯੋਗੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਮਹਾਦੀਪ ’ਚ ਸੰਭਾਵੀ ਟਕਰਾਅ ਦੀ ਸੰਭਾਵਨਾ ਵਧ ਰਹੀ ਹੈ ਅਤੇ ਸਾਰੇ ਦੇਸ਼ਾਂ ਨੂੰ ਆਪਣੀ ਸੁਰੱਖਿਆ ਤਿਆਰੀਆਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ।

ਜਰਮਨੀ ਦੀ ਰਾਜਧਾਨੀ ਬਰਲਿਨ ’ਚ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਪੁੱਜੇ ਰੁਟੇ ਨੇ ਕਿਹਾ ਕਿ ਟਕਰਾਅ ਹੁਣ ਦਰਵਾਜ਼ੇ ’ਤੇ ਖੜ੍ਹਾ ਹੋਇਆ ਹੈ, ਰੂਸ ਜੰਗ ਨੂੰ ਵਾਪਸ ਯੂਰਪ ’ਚ ਲੈ ਆਇਆ ਹੈ। ਉਸ ਦਾ ਅਗਲਾ ਟੀਚਾ ਨਾਟੋ ਦੇ ਮੈਂਬਰ ਯੂਰਪੀ ਦੇਸ਼ ਹੋ ਸਕਦੇ ਹਨ। ਨਾਟੋ ਚੀਫ ਨੇ ਚਿਤਾਵਨੀ ਦਿੰਦੇ ਹੋਏ ਕਿਹਾ, ਇਹ ਟਕਰਾਅ ਠੀਕ ਉਹੋ ਜਿਹਾ ਹੀ ਹੋਵੇਗਾ, ਜਿਵੇਂ ਕ‌ਿ ਸਾਡੇ ਦਾਦਾ-ਦਾਦੀ ( ਦੂਜਾ ਵਿਸ਼ਵ ਯੁੱਧ), ਪੜਦਾਦਾ ਅਤੇ ਪੜਦਾਦੀ (ਪਹਿਲਾ ਵਿਸ਼ਵ ਯੁੱਧ) ਨੇ ਆਪਣੀ ਪੀੜ੍ਹੀ ਦੌਰਾਨ ਝੱਲਿਆ ਹੋਵੇਗਾ।’’

ਨਾਟੋ ਚੀਫ ਨੇ ਯੂਰਪੀ ਦੇਸ਼ਾਂ ਦੀ ਗੰਭੀਰਤਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਯੂਰਪੀ ਦੇਸ਼ ਇਸ ਖਤਰੇ ਨੂੰ ਲੈ ਕੇ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ, ‘‘ਕਈ ਯੂਰਪੀ ਸਹਿਯੋਗੀ ਅਜੇ ਵੀ ਰੂਸ ਦੇ ਖਤਰੇ ਨੂੰ ਲੈ ਕੇ ਲੋੜੀਂਦੀ ਗੰਭੀਰਤਾ ਮਹਿਸੂਸ ਨਹੀਂ ਕਰ ਰਹੇ ਹਨ। ਮੈਨੂੰ ਡਰ ਹੈ ਕਿ ਬਹੁਤ ਸਾਰੇ ਲੋਕ ਚੁੱਪਚਾਪ ਆਤਮ ਸੰਤੁਸ਼ਟ ਹਨ। ਬਹੁਤ ਸਾਰੇ ਲੋਕ ਇਸ ਖਤਰੇ ਨੂੰ ਮਹਿਸੂਸ ਨਹੀਂ ਕਰਦੇ ਹਨ ਪਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੰਗ ਜ਼ਿਆਦਾ ਦੂਰ ਨਹੀਂ ਹੈ।”


author

Harpreet SIngh

Content Editor

Related News