ਯੂਰਪ ’ਚ ਰਾਸ਼ਟਰਵਾਦੀ ਪਾਰਟੀਆਂ ਨੂੰ ਬੜ੍ਹਤ, ਆਸਟ੍ਰੀਆ ’ਚ ਫ੍ਰੀਡਮ ਪਾਰਟੀ ਵੱਡੀ ਜਿੱਤ ਵੱਲ

Thursday, Sep 05, 2024 - 01:51 PM (IST)

ਇੰਟਰਨੈਸ਼ਨਲ ਡੈਸਕ - ਯੂਰਪ ’ਚ ਦੱਖਣਪੰਥ ਵੱਲ ਵਧ ਰਿਹਾ ਹੈ। ਪਿਛਲੇ 5 ਸਾਲਾਂ ਦੌਰਾਨ ਦੱਖਣਪੰਥੀ ਪਾਰਟੀਆਂ ਨੇ  7 ਦੇਸ਼ਾਂ ’ਚ ਸੱਤਾ ਹਾਸਲ ਕੀਤੀ ਹੈ। ਜਦਕਿ ਇਸ ਤੋਂ ਪਹਿਲਾਂ ਯੂਰਪ ਦੇ ਕਿਸੇ ਵੀ ਦੇਸ਼ ’ਚ ਕੋਈ ਵੀ ਦੱਖਣਪੰਥੀ ਪਾਰਟੀ ਸੱਤਾ ਦੀ ਕਾਬਜ ਨਹੀਂ ਸੀ। ਇਟਲੀ, ਫਿਨਲੈਂਡ, ਸਲੋਵਾਕੀਆ, ਹੰਗਰੀ, ਕਰੋਸ਼ੀਆ, ਚੈੱਕ ਗਣਰਾਜ ਅਤੇ ਨੀਦਰਲੈਂਡ ’ਚ ਮੌਜੂਦਾ ਸਮੇਂ ’ਚ  ਰਾਸ਼ਟਰਵਾਦੀ ਸਰਕਾਰਾਂ ਹਨ। ਇਸ ਮਹੀਨੇ ਦੇ ਅਖੀਰ ’ਚ ਆਸਟ੍ਰੀਆ ’ਚ  ਹੋਣ ਵਾਲੀਆਂ ਚੋਣਾਂ ’ਚ ਨੈਸ਼ਨਲ ਫ੍ਰੀਡਮ ਪਾਰਟੀ ਦੀ ਜਿੱਤ ਸਾਹਮਣੇ ਆ ਰਹੀ ਹੈ। ਸਰਵੇਖਣ ਮੁਤਾਬਕ ਫ੍ਰੀਡਮ  ਪਾਰਟੀ ਨੂੰ  ਲਗਭਗ 27 ਫੀਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਦੱਸ ਦਈਏ ਕਿ ਯੂਰਪੀ ਦੇਸ਼ ਆਸਟ੍ਰੀਆ ’ਚ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਯੂਰਪ ਦੇ ਕੁਝ ਨਿਰਪੱਖ ਦੇਸ਼ਾਂ ’ਚੋਂ ਇਕ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀਆਂ ਨਾਲ ਵਿਤਕਰੇ ਦੀ ਰਿਪੋਰਟ ਪਿੱਛੋਂ ਯੂਨੀਵਰਸਿਟੀ ਵਿਰੁੱਧ  ਸ਼ਿਕਾਇਤ ਦਰਜ

ਲਗਪਗ 70 ਸਾਲਾਂ ਤੋਂ ਚੱਲ ਰਹੀ ਇਹ ਬਗਾਵਤ  ਇਕ ਵੱਡਾ ਸਿਆਸੀ ਫੇਰਬਦਲ ਹੈ। ਹੁਣ ਤੱਕ ਆਸਟ੍ਰੀਆ ਕੋਈ ਫੌਜੀ ਜਾਂ ਸਿਆਸੀ ਵਿਚਾਰਧਾਰਾ ਵਾਲਾ ਦੇਸ਼ ਨਹੀਂ ਰਿਹਾ, ਇੱਥੇ ਸਿਰਫ਼ ਦਰਮਿਆਨੀ ਸਮਾਜਵਾਦੀ ਝੁਕਾਅ ਵਾਲੀ ਪਾਰਟੀ ਹੀ ਸੱਤਾ ’ਚ ਰਹੀ ਹੈ ਪਰ ਹੁਣ ਇੱਥੇ ਰਾਸ਼ਟਰਵਾਦੀ ਫ੍ਰੀਡਮ ਪਾਰਟੀ ਪ੍ਰਵਾਸੀਆਂ ਦੇ ਮੁੱਦੇ 'ਤੇ ਸਮਾਜਵਾਦੀ ਪਾਰਟੀਆਂ ਨੂੰ  ਪਛਾੜ  ਰਹੀ ਹੈ। ਜਾਣਕਾਰੀ ਅਨੁਸਾਰ ਇਸ ਸਾਲ ਆਸਟ੍ਰੀਆ ਸਮੇਤ ਯੂਰਪ ਦੇ 9 ਦੇਸ਼ਾਂ ’ਚ ਚੋਣਾਂ ਦਾ ਪ੍ਰਸਤਾਵ ਹੈ। ਆਸਟ੍ਰੀਆ  ’ਚ 29 ਸਤੰਬਰ ਨੂੰ ਚੋਣਾਂ ਹੋਣੀਆਂ ਹਨ। ਚੈੱਕ ਗਣਰਾਜ ’ਚ ਸਤੰਬਰ ਤੋਂ ਚੋਣਾਂ ਹੁੰਦੀਆਂ ਹਨ। ਬੋਸਨੀਆ, ਬੁਲਗਾਰੀਆ, ਜਾਰਜੀਆ, ਲਿਥੁਆਨੀਆ ਅਤੇ ਮੋਲਡੋਵਾ ’ਚ ਅਕਤੂਬਰ ਵਿਚ ਚੋਣਾਂ ਹੋਣੀਆਂ ਹਨ, ਜਦੋਂ ਕਿ ਪੂਰਬੀ ਯੂਰਪ ਦੇ ਸਭ ਤੋਂ ਮਹੱਤਵਪੂਰਨ ਦੇਸ਼ ਕ੍ਰੋਏਸ਼ੀਆ ਅਤੇ ਰੋਮਾਨੀਆ ’ਚ ਦਸੰਬਰ ’ਚ ਚੋਣਾਂ ਹੋਣੀਆਂ ਹਨ। ਯੂਰਪ ’ਚ ਪ੍ਰਵਾਸੀ ਸਭ ਤੋਂ ਵੱਡਾ ਮੁੱਦਾ ਹੈ। ਇਟਲੀ ’ਚ ਜਾਰਜੀਆ ਮੇਲੋਨੀ ਨੇ ਇਸ ਮੁੱਦੇ 'ਤੇ ਚੋਣਾਂ ਜਿੱਤੀਆਂ ਅਤੇ ਹੁਣ ਪ੍ਰਧਾਨ ਮੰਤਰੀ ਹਨ।

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਸੁਲਤਾਨ ਨਾਲ ਕੀਤੀ ਦੁਵੱਲੀ ਗੱਲਬਾਤ, ਰੱਖਿਆ ਤੇ ਸਮੁੰਦਰੀ ਸਹਿਯੋਗ ਵਧਾਉਣ ਲਈ ਸਹਿਮਤ

ਰਾਸ਼ਟਰਵਾਦੀ ਪਾਰਟੀਆਂ ਆਪਣੇ ਦੇਸ਼ ’ਚ ਪ੍ਰਵਾਸੀਆਂ ਦਾ ਵਿਰੋਧ ਕਰਦੀਆਂ ਹਨ। ਸੱਜੇ-ਪੱਖੀ AfD (ਜਰਮਨੀ ਲਈ ਬਦਲ) ਨੇ ਹਾਲ ਹੀ ’ਚ ਸਮਾਪਤ ਹੋਈਆਂ ਜਰਮਨ ਸੂਬਾਈ  ਚੋਣਾਂ ’ਚ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਏ.ਐੱਫ.ਡੀ. ਨੇ ਥੁਰਿੰਗੀਆ ’ਚ ਜਿੱਤ ਪ੍ਰਾਪਤ ਕੀਤੀ, ਜੋ ਕਿ ਇਕ ਵਾਰ ਖੱਬੇਪੱਖੀ ਗੜ੍ਹ ਸੀ, ਜਦੋਂ ਕਿ ਇਕ ਹੋਰ ਸੂਬਾ, ਸੈਕਸਨੀ ’ਚ ਲਾਭ ਪ੍ਰਾਪਤ ਕੀਤਾ। ਯੂਰਪ ’ਚ, ਬ੍ਰਿਟੇਨ ਹੁਣ ਤੱਕ ਰਾਸ਼ਟਰਵਾਦੀ ਪਾਰਟੀਆਂ ਦੇ ਉਭਾਰ ਤੋਂ ਅਛੂਤਾ ਰਿਹਾ ਹੈ ਪਰ ਜੁਲਾਈ ’ਚ ਹੋਈਆਂ ਚੋਣਾਂ ’ਚ, ਪਹਿਲੀ ਵਾਰ ਸੱਜੇ-ਪੱਖੀ ਇੰਡੀਪੈਂਡੈਂਸ ਪਾਰਟੀ (UKIP) ਨੇ 13% ਵੋਟਾਂ ਖੱਟੀਆਂ ਹਨ। ਪਿਛਲੀਆਂ ਚੋਣਾਂ ’ਚ UKIP ਨੂੰ ਸਿਰਫ਼ 3% ਵੋਟਾਂ ਮਿਲੀਆਂ ਸਨ। ਪਾਰਟੀ ਦੇ ਸੰਸਥਾਪਕ ਨਾਈਜੇਲ ਫਰੇਜ ਨੂੰ ਸੰਸਦ ਮੈਂਬਰ ਚੁਣਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ 'ਚ ਸਿਰਫ ਸਮਾਜਵਾਦੀ ਪੱਖੀ ਲੇਬਰ ਪਾਰਟੀ ਅਤੇ ਸੈਂਟਰਿਸਟ ਕੰਜ਼ਰਵੇਟਿਵ ਪਾਰਟੀ ਹੀ ਸੱਤਾ 'ਚ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ’ਚ ਵਾਪਰੇ ਭਿਆਨਕ ਹਾਦਸੇ ’ਚ 4 ਭਾਰਤੀ ਜਿਊਂਦੇ ਸੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News