NFL ਨੇ ਕਾਲੇ ਮੂਲ ਦੀ ਪਹਿਲੀ ਬੀਬੀ ਨੂੰ ਖੇਡ ਰੈਫਰੀ ਵਜੋਂ ਚੁਣਿਆ
Sunday, Mar 07, 2021 - 12:53 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਨੈਸ਼ਨਲ ਫੁੱਟਬਾਲ ਲੀਗ (ਐਨ ਐਫ ਐਲ) ਨੇ ਕਾਲੇ ਮੂਲ ਦੀ ਪਹਿਲੀ ਬੀਬੀ ਨੂੰ ਰੈਫਰੀ ਦੇ ਤੌਰ 'ਤੇ ਚੁਣਿਆ ਹੈ।ਇਸ ਸੰਬੰਧੀ ਐਨ ਐਫ ਐਲ ਨੇ ਮਾਈਆ ਚਾਕਾ ਨਾਮ ਦੀ ਬਲੈਕ ਮੂਲ ਦੀ ਬੀਬੀ ਨੂੰ ਖੇਡ ਰੈਫਰੀ ਵਜੋਂ ਅਧਿਕਾਰਿਤ ਕੀਤਾ ਹੈ। ਆਪਣੀ ਇਸ ਪ੍ਰਾਪਤੀ ਬਾਰੇ ਬੋਲਦਿਆਂ ਚਾਕਾ ਨੇ ਕਿਹਾ ਕਿ "ਨੈਸ਼ਨਲ ਫੁੱਟਬਾਲ ਲੀਗ ਵਿੱਚ ਸ਼ਾਮਿਲ ਹੋਣਾ, ਇੱਕ ਮਾਣ ਦੀ ਗੱਲ ਹੈ।"
ਸੋਮਵਾਰ ਨੂੰ ਉਸ ਦੀ ਨਿਯੁਕਤੀ ਬਾਰੇ ਆਏ ਫੋਨ ਤੋਂ ਬਾਅਦ ਚਾਕਾ ਅਨੁਸਾਰ ਉਸ ਨੇ ਇਸ ਦਿਨ ਦੇ ਆਉਣ ਬਾਰੇ ਕਦੇ ਸੋਚਿਆ ਨਹੀਂ ਸੀ। ਚਾਕਾ 2014 ਤੋਂ ਐਨ ਐਫ ਐਲ ਨਾਲ ਸਿਖਲਾਈ ਲੈ ਰਹੀ ਹੈ ਅਤੇ ਉਸ ਨੇ ਐਕਸ ਐਫ ਐਲ ਅਤੇ ਕਾਲਜ ਦੀਆਂ ਖੇਡਾਂ ਵਿੱਚ ਵੀ ਕੰਮ ਕੀਤਾ ਹੈ। ਚਾਕਾ ਅਨੁਸਾਰ ਇੱਕ ਚੰਗੇ ਰੈਫਰੀ ਨੂੰ ਸਬਰ ਰੱਖਣ ਦੇ ਨਾਲ, ਸੁਣਨ ਦੇ ਯੋਗ ਹੋਣਾ ਚਾਹੀਦਾ ਹੈ।ਵਰਜੀਨੀਆ ਬੀਚ 'ਤੇ ਨੌਜਵਾਨਾਂ ਲਈ ਸਰੀਰਕ ਸਿੱਖਿਆ ਅਤੇ ਸਿਹਤ ਅਧਿਆਪਕ, ਚਾਕਾ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਸ ਦੀ ਨਵੀਂ ਭੂਮਿਕਾ ਉਸ ਦੇ ਵਿਦਿਆਰਥੀਆਂ ਨੂੰ ਕਿਸੇ ਚੀਜ਼ ਦੇ ਜਨੂੰਨ ਨੂੰ ਨਾਂ ਰੋਕਣ ਦੀ ਸਿੱਖਿਆ ਮਿਲੇਗੀ।
ਪੜ੍ਹੋ ਇਹ ਅਹਿਮ ਖਬਰ- ਬੀਬੀਆਂ ਤੇ ਹੁੰਦੇ ਅੱਤਿਆਚਾਰ ਸਬੰਧੀ ਇਟਲੀ 'ਚ ਮਰਦਾਂ ਨੇ ਲਾਲ ਮਾਸਕ ਪਾ ਕੇ ਕੀਤਾ ਪ੍ਰਦਰਸ਼ਨ
ਚਾਕਾ ਐਨ ਐਫ ਐਲ ਦੀ ਦੂਜੀ ਬੀਬੀ ਰੈਫਰੀ ਹੈ। ਇਸ ਤੋਂ ਪਹਿਲਾਂ ਸਾਰਾਹ ਥੌਮਸ ਨੂੰ 2015 ਵਿੱਚ ਐਨ ਐਫ ਐਲ ਵਿੱਚ ਪਹਿਲੀ ਪੂਰੇ ਸਮੇਂ ਦੀ ਬੀਬੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਫਰਵਰੀ ਵਿੱਚ, ਉਹ ਸੁਪਰ ਬਾਉਲ ਵਿੱਚ ਕੰਮ ਕਰਨ ਵਾਲੀ ਪਹਿਲੀ ਬੀਬੀ ਬਣ ਗਈ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।