ਪਾਕਿ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਦਿੱਤਾ ਅਸਤੀਫਾ
Wednesday, Jun 27, 2018 - 04:25 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾਇਰਡ) ਨਸੀਰ ਜੰਜੂਆ ਨੇ ਕੰਮਚਲਾਊ ਪ੍ਰਧਾਨ ਮੰਤਰੀ ਨਸੀਰ ਉਲ ਮੁਲਕ ਨਾਲ ਮਤਭੇਦ ਦੀਆਂ ਖਬਰਾਂ ਵਿਚਕਾਰ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ। ਮੀਡੀਆ ਵਿਚ ਚੱਲ ਰਹੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਜੰਜੂਆ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਕੈਬਨਿਟ ਦਫਤਰ ਨੇ ਵੀ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਾਲਾਂਕਿ ਜੰਜੂਆ ਦੇ ਅਸਤੀਫੇ ਦਾ ਕਾਰਨ ਹੁਣ ਤੱਕ ਪਤਾ ਨਹੀਂ ਚੱਲਿਆ ਹੈ ਪਰ ਸਰਕਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਐੱਨ.ਐੱਸ.ਏ. ਸਾਬਕਾ ਪ੍ਰਧਾਨ ਜੱਜ ਮੁਲਕ ਦੀ ਅਗਵਾਈ ਵਾਲੀ ਕੰਮਚਲਾਊ ਸਰਕਾਰ ਨਾਲ ਚੰਗਾ ਮਹਿਸੂਸ ਨਹੀਂ ਕਰ ਰਹੇ ਸਨ। ਜੰਜੂਆ ਨੂੰ 23 ਅਕਤੂਬਰ 2015 ਨੂੰ ਸਰਤਾਜ ਅਜ਼ੀਜ਼ ਦੀ ਜਗ੍ਹਾ ਐੱਨ.ਐੱਸ.ਏ. ਬਣਾਇਆ ਗਿਆ ਸੀ। ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਪ੍ਰਾਪਤ ਸੀ।