288 ਦਿਨ ਸਪੇਸ ''ਚ ਰਹਿ ਕਿ ਨਾਸਾ ਦੀ ਇਸ ਮਹਿਲਾ ਵਿਗਿਆਨੀ ਨੇ ਰਚਿਆ ਇਤਿਹਾਸ

12/29/2019 10:08:01 PM

ਵਾਸ਼ਿੰਗਟਨ- ਅਮਰੀਕੀ ਸਪੇਸ ਏਜੰਸੀ ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟੀਨਾ ਕੋਚ ਨੇ ਲਗਾਤਾਰ ਇਕ ਹੀ ਫਲਾਈਟ ਵਿਚ 288 ਦਿਨ ਸਪੇਸ ਵਿਚ ਬਿਤਾ ਕੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। 6 ਫਰਵਰੀ 2020 ਨੂੰ ਉਹ ਵਾਪਸ ਧਰਤੀ 'ਤੇ ਪਰਤੇਗੀ ਤਾਂ ਸਪੇਸ ਵਿਚ 328 ਤੋਂ ਵਧੇਰੇ ਦਿਨ ਬਿਤਾ ਚੁੱਕੀ ਹੋਵੇਗੀ। 14 ਮਾਰਚ 2019 ਨੂੰ ਉਹਨਾਂ ਨੇ ਨਾਸਾ ਦੇ ਲਈ ਫਲਾਈਟ ਇੰਜੀਨੀਅਰ ਦੇ ਤੌਰ 'ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਉਡਾਣ ਭਰੀ ਸੀ। ਇਸ ਤੋਂ ਪਹਿਲਾਂ ਸੇਵਾ ਮੁਕਤ ਸਪੇਸ ਯਾਤਰੀ ਮਾਰਕ ਕੇਲੀ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਲਗਾਤਾਰ 438 ਦਿਨ ਬਿਤਾਏ ਸਨ।

ਚਾਰ ਵਾਰ ਕਰ ਚੁੱਕੀ ਹੈ ਸਪੇਸਵਾਕ
ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਰਹਿੰਦੇ ਹੋਏ ਕ੍ਰਿਸਟੀਨਾ ਸਪੇਸ ਵਿਚ ਚਾਰ ਵਾਰ ਸਪੇਸਵਾਕ ਕਰ ਚੁੱਕੀ ਹੈ। 18 ਅਕਤੂਬਰ ਨੂੰ ਪਹਿਲੀ ਵਾਰ ਕੋਚ ਨੇ ਆਪਣੀ ਸਾਥੀ ਸਪੇਸ ਯਾਤਰੀ ਜੈਸਿਕਾ ਮੀਰ ਦੇ ਨਾਲ ਸਪੇਸਵਾਕ ਕੀਤਾ ਸੀ। ਦੱਸ ਦਈਏ ਕਿ 15 ਮਹਿਲਾ ਵਿਗਿਆਨੀਆਂ ਨੇ ਸਪੇਸਵਾਕ ਕੀਤਾ ਹੈ ਪਰ ਹਰ ਵਾਰ ਉਹਨਾਂ ਦੇ ਨਾਲ ਪੁਰਸ਼ ਸਪੇਸ ਯਾਤਰੀ ਸਨ। ਕੋਚ ਤੇ ਜੈਸਿਕਾ ਨੇ ਬਿਨਾਂ ਕਿਸੇ ਪੁਰਸ਼ ਸਾਥੀ ਦੇ ਸਪੇਸਵਾਕ ਕੀਤਾ ਸੀ।

ਯੋਗ ਤੇ ਰਨਿੰਗ ਦਾ ਰੱਖਦੀ ਹੈ ਸੌਂਕ
ਸਪੇਸ ਯਾਤਰੀ ਹੋਣ ਦੇ ਨਾਲ ਹੀ ਕ੍ਰਿਸਟੀਨਾ ਨੂੰ ਯੋਗ, ਦੌੜਨ, ਹਿੱਲ ਕਲਾਈਬਿੰਗ, ਫੋਟੋਗ੍ਰਾਫੀ ਕਰਨ ਤੇ ਘੁੰਮਣ ਦਾ ਸ਼ੌਂਕ ਹੈ।

ਪੇਗੀ ਵਿਸਟਨ ਬਿਤਾ ਚੁੱਕੀ ਹੈ 665 ਦਿਨ
ਅਮਰੀਕੀ ਮਹਿਲਾ ਸਪੇਸ ਯਾਤਰੀ ਪੇਗੀ ਵਿੰਸਟਨ ਅਮਰੀਕਾ ਦੇ ਇਤਿਹਾਸ ਵਿਚ 665 ਦਿਨ ਸਪੇਸ ਵਿਚ ਬਿਚਾ ਚੁੱਕੀ ਹੈ। ਹਾਲਾਂਕਿ ਉਹਨਾਂ ਨੇ ਇਹ ਪੰਜ ਵੱਖ-ਵੱਖ ਫਲਾਈਟਾਂ ਦੇ ਜ਼ਰੀਏ ਬਿਤਾਇਆ ਹੈ। ਕ੍ਰਿਸਟੀਨਾ ਪੇਗੀ ਨੂੰ ਆਪਣੀ ਆਦਰਸ਼ ਮੰਨਦੀ ਹੈ ਤੇ ਉਹਨਾਂ ਨੂੰ ਆਪਣੀ ਹੀਰੋਇਨ ਮੰਨਦੀ ਹੈ।


Baljit Singh

Content Editor

Related News