ਕਣਕ ਉਤਪਾਦਨ ਨੂੰ ਤਿੰਨ ਗੁਣਾ ਵਧਾਏਗੀ ਨਾਸਾ ਦੀ ਤਕਨੀਕ

01/10/2018 3:13:26 AM

ਮੈਲਬੋਰਨ-ਨਾਸਾ ਦੇ ਪੁਲਾੜ 'ਚ ਕਣਕ ਉਗਾਉਣ ਦੇ ਪ੍ਰਯੋਗ ਤੋਂ ਪ੍ਰੇਰਿਤ ਹੋ ਕੇ ਆਸਟ੍ਰੇਲੀਆਈ ਵਿਗਿਆਨੀਆਂ ਨੇ ਦੁਨੀਆ ਦੀ ਪਹਿਲੀ ਤੇਜ਼ ਬੀਜ ਬੀਜਣ ਮਤਲਬ ਬ੍ਰੀਡਿੰਗ ਤਕਨੀਕ ਵਿਕਸਿਤ ਕੀਤੀ ਹੈ, ਜੋ ਫਸਲ ਦੇ ਉਤਪਾਦਨ ਨੂੰ ਤਿੰਨ ਗੁਣਾ ਤੱਕ ਵਧਾ ਸਕਦੀ ਹੈ। ਨਾਸਾ ਦੇ ਪ੍ਰਯੋਗਾਂ ਵਿਚ ਕਣਕ 'ਤੇ ਲਗਾਤਾਰ ਪ੍ਰਕਾਸ਼ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਬੂਟਿਆਂ 'ਚ ਸ਼ੁਰੂਆਤੀ ਪ੍ਰਜਨਨ ਸ਼ੁਰੂ ਹੁੰਦਾ ਹੈ।
ਯੂਨੀਵਰਸਿਟੀ ਆਫ ਕੁਈਂਸਲੈਂਡ ਦੇ ਸੀਨੀਅਰ ਖੋਜਕਾਰ ਲੀ ਹਿੱਕੇ ਨੇ ਕਿਹਾ ਕਿ ਅਸੀਂ ਸੋਚਿਆ ਕਿ ਅਸੀਂ ਧਰਤੀ 'ਤੇ ਬੂਟਿਆਂ ਨੂੰ ਛੇਤੀ ਵਧਾਉਣ ਲਈ ਨਾਸਾ ਦੇ ਵਿਚਾਰ ਦੀ ਵਰਤੋਂ ਕਰ ਸਕਦੇ ਹਾਂ ਅਤੇ ਸਾਡੇ ਬੂਟਿਆਂ ਦੇ ਪ੍ਰਜਨਨ ਕੰਮਾਂ 'ਚ ਜੱਦੀ ਤੇਜ਼ੀ ਲਿਆ ਸਕਦੇ ਹਾਂ। ਹਿੱਕੇ ਨੇ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਅਸੀਂ ਇਕ ਸਾਲ ਵਿਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਕੱਚ ਦੇ ਘਰਾਂ 'ਚ ਕਣਕ, ਕਾਬਲੀ ਚਨੇ ਅਤੇ ਜੌਂ ਦੀਆਂ ਛੇ ਕਿਸਮਾਂ ਤੇ ਕੈਨੋਲਾ ਦੀਆਂ ਚਾਰ ਕਿਸਮਾਂ ਵਿਕਸਿਤ ਕਰ ਸਕਦੇ ਹਾਂ, ਜਦਕਿ ਇਸ ਦੇ ਉਲਟ ਆਮ ਕੱਚ ਦੇ ਘਰਾਂ 'ਚ ਦੋ ਜਾਂ ਤਿੰਨ ਕਿਸਮਾਂ ਅਤੇ ਮੈਦਾਨ 'ਚ ਇਕ ਕਿਸਮ ਉਗਾ ਸਕਦੇ ਹਾਂ। ਖੋਜਕਾਰਾਂ ਨੇ ਕਿਹਾ ਕਿ ਦੁਨੀਆ ਨੂੰ 2050 ਤੱਕ ਆਪਣੇ 9 ਅਰਬ ਲੋਕਾਂ ਨੂੰ ਖੁਆਉਣ ਲਈ 60-80 ਫੀਸਦੀ ਵੱਧ ਖੁਰਾਕੀ ਪਦਾਰਥਾਂ ਦਾ ਉਤਪਾਦਨ ਕਰਨਾ ਪਵੇਗਾ। ਇਸ ਲਿਹਾਜ਼ ਨਾਲ ਤਕਨੀਕ ਨੂੰ ਲੈ ਕੇ ਦੁਨੀਆ ਭਰ 'ਚ ਰੁਚੀ ਬਣੀ ਹੋਈ ਹੈ।


Related News