ਨਾਸਾ ਨੇ ਪਹਿਲੀ ਵਾਰ ਲਾਂਚ ਕੀਤਾ ਨਿੱਜੀ ਕੰਪਨੀ ਦਾ ਰਾਕੇਟ

Sunday, May 31, 2020 - 01:21 AM (IST)

ਨਾਸਾ ਨੇ ਪਹਿਲੀ ਵਾਰ ਲਾਂਚ ਕੀਤਾ ਨਿੱਜੀ ਕੰਪਨੀ ਦਾ ਰਾਕੇਟ

ਵਾਸ਼ਿੰਗਟਨ  (ਇੰਟ) : ਪੁਲਾੜ ਵਿਗਿਆਨ ਲਈ ਅੱਜ ਇਤਿਹਾਸਕ ਮੌਕਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ 2 ਪੁਲਾੜ ਯਾਤਰੀਆਂ ਨੂੰ ਨਿੱਜੀ ਕੰਪਨੀ ਸਪੇਸਐਕਸ ਦੇ ਪੁਲਾੜ ਯਾਨ ਨਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ.ਐੱਸ.ਐੱਸ.) 'ਤੇ ਭੇਜਿਆ ਹੈ। ਇਹ ਪੁਲਾੜ ਯਾਤਰੀ ਰਾਬਰਟ ਬੇਨਕੇਨ ਅਤੇ ਡਗਲਸ ਹਰਲੇਅ ਹੈ। ਮਿਸ਼ਨ ਦਾ ਨਾਂ 'ਕਰੂ ਡੈਮੋ-2' ਅਤੇ ਸਪੇਸਕ੍ਰਾਫਟ ਦਾ ਨਾਂ 'ਕ੍ਰੀ ਡ੍ਰੈਗਨ' ਹੈ। ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਰਾਤ ਕਰੀਬ 1 ਵਜੇ ਮਿਸ਼ਨ ਦੀ ਲਾਂਚਿੰਗ ਕੀਤੀ ਗਈ। ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਪਹੁੰਚਣ 'ਚ ਰਾਕੇਟ ਨੂੰ 19 ਘੰਟੇ ਲੱਗਣਗੇ।

21 ਜੁਲਾਈ 2011 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਧਰਤੀ ਤੋਂ ਅਮਰੀਕੀ ਰਾਕੇਟ 'ਤੇ ਕੋਈ ਮਨੁੱਖੀ ਮਿਸ਼ਨ ਪੁਲਾੜ 'ਚ ਜਾਵੇਗਾ। ਸਪੇਸਕ੍ਰਾਫਟ ਦੀ ਲਾਂਚਿੰਗ ਅਮਰੀਕਾ ਦੇ ਸਭ ਤੋਂ ਭਰੋਸੇਮੰਦ ਰਾਕੇਟ ਫਾਲਕਨ-9 ਨਾਲ ਕੀਤੀ ਜਾਵੇਗੀ। ਸਪੇਸਐਕਸ ਅਮਰੀਕੀ ਉਦਯੋਗਪਤੀ ਏਲਨ ਮਸਕ ਦੀ ਕੰਪਨੀ ਹੈ। ਇਹ ਨਾਸਾ ਨਾਲ ਮਿਲ ਕੇ ਭਵਿੱਖ ਲਈ ਕਈ ਪੁਲਾੜ ਮਿਸ਼ਨ 'ਤੇ ਕੰਮ ਕਰ ਰਹੀ ਹੈ।      


author

Karan Kumar

Content Editor

Related News