ਨਾਸਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕਿਸੇ ਦੂਜੇ ਗ੍ਰਹਿ ''ਤੇ ਉਡਾਇਆ ਹੈਲੀਕਾਪਟਰ

Monday, Apr 19, 2021 - 06:16 PM (IST)

ਨਾਸਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕਿਸੇ ਦੂਜੇ ਗ੍ਰਹਿ ''ਤੇ ਉਡਾਇਆ ਹੈਲੀਕਾਪਟਰ

ਵਾਸ਼ਿੰਗਟਨ (ਬਿਊਰੋ): ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅੱਜ ਮਤਲਬ 19 ਅਪ੍ਰੈਲ 2021 ਨੂੰ ਇਤਿਹਾਸ ਰਚ ਦਿੱਤਾ। ਦੁਪਹਿਰ ਕਰੀਬ 4 ਵਜੇ ਕਿਸੇ ਦੂਜੇ ਗ੍ਰਹਿ 'ਤੇ ਪਹਿਲੀ ਵਾਰ ਹੈਲੀਕਾਪਟਰ ਉਡਾਇਆ ਗਿਆ। ਇਸ ਹੈਲੀਕਾਪਟਰ ਦਾ ਨਾਮ ਇੰਜੀਨਿਊਟੀ ਹੈਲੀਕਾਪਟਰ (Ingenuity Mars Helicopter) ਹੈ। 

PunjabKesari

ਪਹਿਲਾਂ ਇਹ ਤੈਅ ਹੋਇਆ ਸੀ ਕਿ ਇਸ ਦੀ ਪਹਿਲੀ ਉਡਾਣ 11 ਅਪ੍ਰੈਲ ਨੂੰ ਹੋਵੇਗੀ ਪਰ ਫਿਰ ਇਸ ਨੂੰ ਟਾਲ ਕੇ 14 ਅਪ੍ਰੈਲ 2021 ਕਰ ਦਿੱਤਾ ਗਿਆ। ਫਿਰ ਨਾਸਾ ਨੇ ਕਿਹਾ ਕਿ ਹੈਲੀਕਾਪਟਰ ਦੀ ਟੈਸਟ ਉਡਾਣ ਦੌਰਾਨ ਟਾਈਮਰ ਸਹੀ ਨਾਲ ਕੰਮ ਨਹੀ ਕਰ ਰਿਹਾ ਸੀ, ਇਸ ਲਈ ਉਡਾਣ ਟਾਲ ਦਿੱਤੀ ਗਈ ਸੀ। ਇਹ ਤਸਵੀਰ ਇੰਜੀਨਿਊਟੀ ਹੈਲੀਕਾਪਟਰ ਦੇ ਆਨਬੋਰਡ ਕੈਮਰੇ ਤੋਂ ਲਈ ਗਈ ਹੈ। ਹੇਠਾਂ ਮੰਗਲ ਦੀ ਸਤਹਿ ਅਤੇ ਹੈਲੀਕਾਪਟਰ ਦਾ ਪਰਛਾਵਾਂ ਦਿਸ ਰਿਹਾ ਹੈ।

PunjabKesari

ਨਾਸਾ ਨੇ ਦੱਸਿਆ ਕਿ ਟਾਈਮਰ ਦੀ ਗਲਤੀ ਕਾਰਨ ਪ੍ਰੀ-ਫਲਾਈਟ ਮੋਡ ਤੋਂ ਫਲਾਈਟ ਮੋਡ ਵਿਚ ਆਉਣ ਦੀ ਵਿਵਸਥਾ ਥੋੜ੍ਹੀ ਗੜਬੜ ਹੋ ਗਈ ਸੀ। ਇੰਜੀਨਿਊਟੀ ਹੈਲੀਕਾਪਟਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਧਰਤੀ ਨਾਲ ਸੰਪਰਕ ਵਿਚ ਹੈ। ਇਸ ਵਿਚ ਲੱਗਿਆ ਵਾਚਡੌਗ ਟਾਈਮਰ ਧਰਤੀ ਤੋਂ ਕਮਾਂਡ ਸਹੀ ਨਾਲ ਨਹੀਂ ਲੈ ਰਿਹਾ ਸੀ, ਜਿਸ ਕਾਰਨ ਤੋਂ ਫਲਾਈਟ ਸੀਕਵੈਂਸ ਕਮਾਂਡ ਹੌਲੀ ਹੋ ਗਈ ਸੀ। ਇਸ ਲਈ ਇਸ ਨੂੰ ਠੀਕ ਕਰ ਕੇ 19 ਅਪ੍ਰੈਲ ਦੀ ਤਾਰੀਖ਼ ਤੈਅ ਕੀਤੀ ਗਈ ਸੀ। ਲਾਲ ਘੇਰੇ ਵਿਚ ਮਾਰਸ ਹੈਲੀਕਾਪਟਰ ਮੰਗਲ ਦੀ ਸਤਹਿ ਤੋਂ ਕਰੀਬ 3 ਮੀਟਰ ਉੱਪਰ ਉੱਡਦਾ ਦਿਖਾਈ ਦੇ ਰਿਹਾ ਹੈ। ਇਹ ਤਸਵੀਰ ਮਾਰਸ ਪਰਸੀਵਰੇਂਸ ਰੋਵਰ ਨੇ ਦੂਰੋਂ ਲਈ ਹੈ।

PunjabKesari

ਇੱਥੇ ਦੱਸ ਦਈਏ ਕਿ ਮਾਰਸ ਪਰਸੀਵਰੇਂਸ ਰੋਵਰ ਦੇ ਪੇਟ ਹੇਠਾਂ ਕਵਰ ਕਰ ਕੇ ਭੇਜਿਆ ਗਿਆ ਇੰਜੀਨਿਊਟੀ ਹੈਲੀਕਾਪਟਰ 5 ਅਪ੍ਰੈਲ ਨੂੰ ਮੰਗਲ ਗ੍ਰਹਿ ਦੀ ਸਤਹਿ 'ਤੇ ਉਤਾਰਿਆ ਗਿਆ ਸੀ। ਇਹ ਦੇਖਿਆ ਜਾਵੇਗਾ ਕਿ ਹੈਲੀਕਾਪਟਰ ਮੰਗਲ ਗ੍ਰਹਿ ਦੀ ਸਤਹਿ ਅਤੇ ਉੱਥੋਂ ਦੇ ਵਾਤਾਵਰਨ ਵਿਚ ਰੋਟਰਕ੍ਰਾਫਟ ਤਕਨਾਲੌਜੀ ਦੀ ਵਰਤੋਂ ਕਰ ਸਕਦਾ ਹੈ ਜਾਂ ਨਹੀਂ। 19 ਅਪ੍ਰੈਲ ਦੀ ਉਡਾਣ ਇਕ ਪ੍ਰਾਯੋਗਿਕ ਉਡਾਣ ਸੀ। ਇਸ ਤੋਂ ਇਹ ਪਤਾ ਕਰਨਾ ਜ਼ਰੂਰੀ ਸੀ ਕਿ ਅਸੀਂ ਦੂਜੇ ਗ੍ਰਹਿ 'ਤੇ ਹੈਲੀਕਾਪਟਰ ਉਡਾ ਸਕਦੇ ਹਾਂ ਜਾਂ ਨਹੀਂ।

 

ਇੰਜੀਨਿਊਟੀ ਹੈਲੀਕਾਪਟਰ ਨੂੰ ਰੋਵਰ ਨੇ ਜ਼ਮੀਨ ਤੋਂ 4 ਇੰਚ ਉੱਪਰ ਛੱਡਿਆ। ਸਤਹਿ 'ਤੇ ਹੈਲੀਕਾਪਟਰ ਦੇ ਡਿੱਗਣ ਦੇ ਬਾਅਦ ਰੋਵਰ ਅੱਗੇ ਵੱਧ ਗਿਆ। 1.8 ਕਿਲੋਗ੍ਰਾਮ ਦੇ ਇੰਜੀਨਿਊਟੀ ਹੈਲੀਕਾਪਟਰ ਨੂੰ ਪਰਸੀਵਰੇਂਸ ਰੋਵਰ ਨੇ ਆਪਣੇ ਹੇਠਾਂ ਪਹੀਆਂ 'ਤੇ ਇਕ ਕਵਰ ਅੰਦਰ ਸੁਰੱਖਿਅਤ ਰੱਖਿਆ ਸੀ। 21 ਮਾਰਚ ਨੂੰ ਇਹ ਕਵਰ ਹਟਾਇਆ ਗਿਆ ਸੀ। ਨਾਸਾ ਨੇ ਟਵਿੱਟਰ ਹੈਂਡਲ 'ਤੇ ਲਿਖਿਆ ਸੀ ਕਿ ਜਲਦ ਹੀ ਇਸ ਰੋਵਰ ਦੇ ਪੇਟ ਤੋਂ ਉਡਣ ਵਾਲਾ ਪੰਛੀ ਨਿਕਲੇਗਾ। ਇਹ ਨਵੇਂ ਰਸਤੇ ਖੋਲ੍ਹੋਗਾ।

ਇੰਜੀਨਿਊਟੀ ਹੈਲੀਕਾਪਟਰ ਦੇ ਅੰਦਰ ਸੌਰ ਊਰਜਾ ਤੋਂ ਚਾਰਜ ਹੋਣ ਵਾਲੀ ਬੈਟਰੀ ਲੱਗੀ ਹੈ। ਇਸ ਦੇ ਪਰਾਂ 'ਤੇ ਸੋਲਰ ਪੈਨਲ ਲੱਗਿਆ ਹੈ ਜੋ ਜਿੰਨਾ ਜ਼ਿਆਦਾ ਗਰਮ ਹੋਵੇਗਾ ਓਨੀ ਬੈਟਰੀ ਨੂੰ ਤਾਕਤ ਮਿਲੇਗੀ। ਨਾਲ ਹੀ ਹੈਲੀਕਾਪਟਰ ਦੇ ਅੰਦਰ ਇਕ ਗਰਮੀ ਬਣੀ ਰਹੇਗੀ ਤਾਂ ਜੋ ਉਹ ਮੰਗਲ ਗ੍ਰਹਿ ਦੇ ਬਦਲਦੇ ਤਾਪਮਾਨ ਨੂੰ ਬਰਦਾਸ਼ਤ ਕਰ ਸਕੇ। ਮੰਗਲ 'ਤੇ ਦਿਨ ਵੇਲੇ 7.22 ਡਿਗਰੀ ਸੈਲਸੀਅਸ ਤਾਪਮਾਨ ਹੈ ਜੋ ਰਾਤ ਵਿਚ ਘੱਟ ਕੇ ਮਾਈਨਸ 90 ਡਿਗਰੀ ਤੱਕ ਪਹੁੰਚ ਜਾਂਦਾ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇੰਜੀਨਿਊਟੀ ਹੈਲੀਕਾਪਟਰ 14 ਅਪ੍ਰੈਲ ਤੋਂ ਪਹਿਲਾਂ 11 ਅਪ੍ਰੈਲ ਨੂੰ ਆਪਣੀ ਪਹਿਲੀ ਉਡਾਣ ਭਰੇਗਾ, ਜਿਸ ਦਾ ਡਾਟਾ ਧਰਤੀ ਨੂੰ ਇਕ ਦਿਨ ਬਾਅਦ ਮਤਲਬ 12 ਅਪ੍ਰੈਲ ਨੂੰ ਮਿਲੇਗਾ। 

PunjabKesari

ਇਸ ਰੋਟਰਕ੍ਰਾਫਟ ਮਤਲਬ ਹੈਲੀਕਾਪਟਰ ਨੂੰ ਬਣਾਉਣ ਵਿਚ ਨਾਸਾ ਨੇ 85 ਮਿਲੀਅਨ ਡਾਲਰ ਮਤਲਬ 623 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਹਨ। ਇਸ ਦੇ ਪੱਖੇ ਹਰ ਮਿੰਟ 2537 ਚੱਕਰ ਲਗਾਉਂਦੇ ਹਨ। ਨਾਸਾ ਦਾ ਮੰਨਣਾ ਹੈ ਕਿ ਸਥਿਤੀਆਂ ਅਨੁਕੂਲ ਰਹੀਆਂ ਤਾਂ ਇਹ ਜੇਜੇਰੋ ਕ੍ਰੇਟਰ 'ਤੇ ਕਈ ਉਡਾਣਾਂ ਭਰੇਗਾ। ਇਹ ਉਡਾਣਾਂ ਅਗਲੇ 31 ਦਿਨਾਂ ਤੱਕ ਹੋਣਗੀਆਂ। ਇਹ ਦਿਨ ਮੰਗਲ ਗ੍ਰਹਿ ਦੇ ਮੁਤਾਬਕ ਹੋਣਗੇ। ਹਰ ਉਡਾਣ 16.5 ਫੁੱਟ ਤੋਂ ਜ਼ਿਆਦਾ ਉੱਚਾਈ ਦੀ ਨਹੀਂ ਹੋਵੇਗੀ। ਹੈਲੀਕਾਪਟਰ ਇਕ ਵਾਰ ਵਿਚ 300 ਫੁੱਟ ਦੀ ਦੂਰੀ ਤੈਅ ਕਰੇਗਾ। ਇਸ ਦੇ ਬਾਅਦ ਉਸ ਨੂੰ ਲੈਂਡ ਕਰਾ ਕੇ ਦੁਬਾਰਾ ਚਾਰਜ ਹੋਣ ਲਈ ਛੱਡ ਦਿੱਤਾ ਜਾਵੇਗਾ। 

PunjabKesari

ਨਾਸਾ ਦੇ ਵਿਗਿਆਨੀਆਂ ਨੇ ਕਿਹਾ ਕਿ ਹਾਲੇ ਤੱਕ ਧਰਤੀ ਦੇ ਇਲਾਵਾ ਕਿਸੇ ਵੀ ਦੂਜੇ ਗ੍ਰਹਿ 'ਤੇ ਰੋਟਰਕ੍ਰਾਫਟ ਜਾਂ ਡਰੋਨ ਹੈਲੀਕਾਪਟਰ ਨਹੀਂ ਭੇਜਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇੰਜੀਨਿਊਟੀ ਹੈਲੀਕਾਪਟਰ ਮੰਗਲ ਗ੍ਰਹਿ 'ਤੇ ਉਡਾਣ ਭਰੇਗਾ। ਜੇਕਰ ਇਸ ਨੂੰ ਉਜਾਣ ਦੇ ਸਮੇਂ ਸਫਲਤਾ ਹਾਸਲ ਹੁੰਦੀ ਹੈ ਤਾਂ ਭਵਿੱਖ ਵਿਚ ਹੋਰ ਗ੍ਰਹਿਆਂ 'ਤੇ ਅਜਿਹੇ ਡਰੋਨ ਜਾਂ ਰੋਟਰਕ੍ਰਾਫਟ ਭੇਜੇ ਜਾ ਸਕਣਗੇ।ਇਸ ਮਿਸ਼ਨ 'ਤੇ ਕੰਮ ਕਰਨ ਵਾਲੀ ਟੀਮ ਨੇ ਕਿਹਾ ਕਿ ਇੰਜੀਨਿਊਟੀ ਦੀਆਂ ਕੁਝ ਉਡਾਣਾਂ ਪੂਰੀਆਂ ਹੋਣ ਮਗਰੋਂ ਪਰਸੀਵਰੇਂਸ ਰੋਵਰ ਆਪਣੇ ਮੁੱਖ ਉਦੇਸ਼ 'ਤੇ ਫੋਕਸ ਕਰੇਗਾ। ਇਹ ਮਾਰਸ 'ਤੇ ਪੁਰਾਣੇ ਜੀਵਨ ਦੇ ਸੰਕੇਤਾਂ ਦਾ ਪਤਾ ਕਰੇਗਾ। ਧਰਤੀ 'ਤੇ ਪਰਤਣ ਤੋਂ ਪਹਿਲਾਂ ਸੈਂਪਲ ਇਕੱਠੇ ਕਰੇਗਾ। 

PunjabKesari

ਪਰਸੀਵਰੇਂਸ ਮਾਰਸ ਰੋਵਰ ਅਤੇ ਇੰਜੀਨਿਊਟੀ ਹੈਲੀਕਾਪਟਰ ਮੰਗਲ ਗ੍ਰਹਿ 'ਤੇ ਕਾਰਬਨਡਾਈਆਕਸਾਈਡ ਤੋਂ ਆਕਸੀਜਨ ਬਣਾਉਣ ਦਾ ਕੰਮ ਕਰਨਗੇ। ਮੌਸਮ ਦਾ ਅਧਿਐਨ ਕਰਨਗੇ ਤਾਂ ਜੋ ਭਵਿੱਖ ਵਿਚ ਮੰਗਲ ਗ੍ਰਹਿ 'ਤੇ ਜਾਣ ਵਾਲੇ ਪੁਲਾੜ ਯਾਤਰੀਆਂ ਨੂੰ ਆਸਾਨੀ ਹੋਵੇ। ਰੋਵਰ ਵਿਚ ਲੱਗੇ ਮਾਰਸ ਐਨਵਾਇਰਮੈਂਟਲ ਡਾਇਨੇਮਿਕਸ ਐਨਾਲਾਈਜ਼ਰ ਇਹ ਦੱਸੇਗਾ ਕਿ ਮੰਗਲ ਗ੍ਰਹਿ 'ਤੇ ਇਨਸਾਨਾਂ ਦੇ ਰਹਿਣ ਲਾਇਕ ਸਥਿਤੀ ਹੈ ਜਾਂ ਨਹੀਂ। ਇਸ ਵਿਚ ਤਾਪਮਾਨ, ਹਵਾ ਦਾ ਦਬਾਅ, ਧੂੜ ਅਤੇ ਰੇਡੀਏਸ਼ਨ ਆਦਿ ਦਾ ਅਧਿਐਨ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਕੋਵਿਡ ਦਾ ਬਿਹਤਰ ਟੀਕਾ ਬਣਾਉਣ ਲਈ ਆਕਸਫੋਰਡ ਯੂਨੀਵਰਸਿਟੀ ਕਰੇਗੀ ਇਹ ਖਾਸ ਅਧਿਐਨ

ਭਾਰਤੀ ਮੂਲ ਦੀ ਵਨੀਜਾ ਰੂਪਾਨੀ (17) ਨੇ ਹੈਲੀਕਾਪਟਰ ਨੂੰ ਇੰਜੀਨਿਊਟੀ ਦਾ ਨਾਮ ਦਿੱਤਾ ਹੈ। ਹਿੰਦੀ ਵਿਚ ਇਸ ਦਾ ਮਤਲਬ ਕਿਸੇ ਵਿਅਕਤੀ ਦਾ ਖੋਜੀ ਚਰਿੱਤਰ ਹੁੰਦਾ ਹੈ। ਵਨੀਜਾ ਅਲਬਾਮਾ ਨੌਰਥ ਪੋਰਟ ਵਿਚ ਹਾਈ ਸਕੂਲ ਜੂਨੀਅਰ ਹੈ। ਮੰਗਲ ਹੈਲੀਕਾਪਟਰ ਦੇ ਨਾਮਕਰਨ ਲਈ ਨਾਸਾ ਨੇ 'ਨੇਮ ਦੀ ਰੋਵਰ' ਇਕ ਮੁਕਾਬਲਾ ਆਯੋਜਿਤ ਕੀਤਾ ਸੀ, ਜਿਸ ਵਿਚ 28,000 ਮੁਕਾਬਲੇਬਾਜ਼ ਸ਼ਾਮਲ ਹੋਏ ਸਨ। ਇਸ ਵਿਚ ਵਨੀਜਾ ਵੱਲੋਂ ਸੁਝਾਏ ਗਏ ਨਾਮ ਨੂੰ ਫਾਈਨਲ ਕੀਤਾ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ 11 ਦਿਨਾਂ ਵਿਚ ਦੋ ਦੇਸ਼ਾਂ ਦੇ ਮਿਸ਼ਨ ਮੰਗਲ 'ਤੇ ਜਾ ਚੁੱਕੇ ਹਨ। ਹੁਣ ਅਮਰੀਕਾ ਆਪਣਾ ਮਿਸ਼ਨ ਭੇਜਣ ਵਾਲਾ ਹੈ।  19 ਜੁਲਾਈ ਨੂੰ ਸੰਯੁਕਤ ਅਰਬ ਅਮੀਰਾਤ ਨੇ ਮਿਸ਼ਨ ਹੋਪ ਭੇਜਿਆ ਸੀ। 23 ਜੁਲਾਈ ਨੂੰ ਚੀਨ ਨੇਤਿਆਨਵੇਨ-1 ਮਾਰਸ ਮਿਸ਼ਨ ਭੇਜਿਆ ਸੀ।


author

Vandana

Content Editor

Related News