ਈਂਧਨ ਲੀਕ ਹੋਣ ਕਾਰਨ ਦੂਜੀ ਵਾਰ ਚੰਦਰ ਰਾਕੇਟ ਦਾ ਪ੍ਰੀਖਣ ਕਰਨਾ ਪਿਆ ਮੁਤਲਵੀ

Saturday, Sep 03, 2022 - 10:49 PM (IST)

ਈਂਧਨ ਲੀਕ ਹੋਣ ਕਾਰਨ ਦੂਜੀ ਵਾਰ ਚੰਦਰ ਰਾਕੇਟ ਦਾ ਪ੍ਰੀਖਣ ਕਰਨਾ ਪਿਆ ਮੁਤਲਵੀ

ਕੇਪ ਕੇਨਵਰਲ-ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਭਿਲਾਸ਼ੀ ਨਵੇਂ ਚੰਦਰ ਰਾਕੇਟ ਦਾ ਸ਼ਨੀਵਾਰ ਨੂੰ ਉਸ ਸਮੇਂ ਫਿਰ ਤੋਂ ਖਤਰਨਾਕ ਲੀਕ ਹੋਣ ਦਾ ਅਨੁਭਵ ਹੋਇਆ ਜਦ ਇਸ ਦੇ ਪ੍ਰੀਖਣ ਦੀਆਂ ਅੰਤਿਮ ਤਿਆਰੀਆਂ ਲਈ ਇਸ 'ਚ ਈਂਧਨ ਭਰਿਆ ਜਾ ਰਿਹਾ ਸੀ। ਪ੍ਰੀਖਣ ਦਲ ਨੇ ਇਸ ਹਫਤੇ ਆਪਣੀ ਦੂਜੀ ਕੋਸ਼ਿਸ਼ ਤਹਿਤ ਨਾਸਾ ਦੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ 322 ਫੁੱਟ ਲੰਬੇ ਰਾਕੇਟ 'ਚ 10 ਲੱਖ ਗੈਲਨ ਈਂਧਨ ਭਰਨਾ ਸ਼ੁਰੂ ਕੀਤਾ ਸੀ ਪਰ ਇਹ ਲੀਕ ਹੋਣ ਲੱਗ ਪਿਆ।

 ਇਹ ਵੀ ਪੜ੍ਹੋ : Asia Cup 2022 : ਸ਼੍ਰੀਲੰਕਾ ਨੂੰ ਦੂਜਾ ਝਟਕਾ, ਪਥੁਮ ਨਿਸਾਂਕਾ ਹੋਏ ਆਊਟ

ਇਸ ਤੋਂ ਪਹਿਲਾਂ ਸੋਮਵਾਰ ਨੂੰ ਕੀਤੀਆਂ ਗਈਆਂ ਕੋਸ਼ਿਸ਼ਾਂ 'ਚ ਇੰਜਣ ਦਾ ਖਰਾਬ ਸੈਂਸਰ ਅਤੇ ਈਂਧਨ ਲੀਕ ਹੋਣ ਕਾਰਨ ਸਮੱਸਿਆ ਪੈਦਾ ਹੋਈ ਸੀ। ਨਾਸਾ ਦੇ 'ਲਾਂਚ ਕੰਟਰੋਲਰ' ਨੇ ਦੱਸਿਆ ਕਿ ਜਿਵੇਂ ਹੀ ਸੂਰਜ ਚੜ੍ਹਿਆ, ਅਤਿ-ਦਬਾਅ ਦਾ ਅਲਾਰਮ ਵਜ ਗਿਆ ਅਤੇ ਈਂਧਨ ਟੈਂਕੀ ਭਰਨ ਦੀ ਮੁਹਿੰਮ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਪਰ ਕੋਈ ਨੁਕਸਾਨ ਨਹੀਂ ਹੋਇਆ ਅਤੇ ਫਿਰ ਤੋਂ ਕੋਸ਼ਿਸ਼ ਕੀਤੀ ਗਈ।

 ਇਹ ਵੀ ਪੜ੍ਹੋ :ਹੜ੍ਹ ਪ੍ਰਭਾਵਿਤ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਸਹਾਇਤਾ ਦੀ ਕੀਤੀ ਅਪੀਲ

ਹਾਲਾਂਕਿ, ਕੁਝ ਮਿੰਟ ਬਾਅਦ, ਰਾਕੇਟ ਦੇ ਹੇਠਲੇ ਹਿੱਸੇ 'ਚ ਇੰਜਣ ਦੇ ਖੇਤਰ ਨਾਲ ਹਾਈਡ੍ਰੋਜਨ ਈਂਧਨ ਲੀਕ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਨਾਸਾ ਨੇ ਮੁਹਿੰਮ ਨੂੰ ਰੋਕ ਦਿੱਤਾ ਅਤੇ ਨਾਸਾ ਦੇ ਇੰਜੀਨੀਅਰ ਨੇ ਸੀਲ ਦੇ ਨੇੜੇ ਇਕ ਸੁਰਾਖ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਰਾਕੇਟ ਦੇ ਦੁਪਹਿਰ 'ਚ ਉਡਾਣ ਭਰਨ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ ਅਤੇ ਇਸ ਦੇ ਲਈ ਨਾਸਾ ਕੋਲ ਸ਼ਨੀਵਾਰ ਨੂੰ ਦੋ ਘੰਟੇ ਦਾ ਸਮਾਂ ਸੀ। ਨਾਸਾ ਰਾਕੇਟ ਰਾਹੀਂ ਚੰਦਰਮਾ ਦੇ ਨੇੜੇ 'ਕਰੂ ਕੈਪਸੂਲ' ਭੇਜਣਾ ਚਾਹੁੰਦਾ ਹੈ ਅਤੇ ਇਸ ਤੋਂ ਬਾਅਦ ਪੁਲਾੜ ਯਾਤਰੀਆਂ ਨੂੰ ਅਗਲੀ ਉਡਾਣ ਤੋਂ ਚੰਦਰਮਾ 'ਤੇ ਭੇਜਣ ਦੀ ਯੋਜਨਾ ਹੈ।

 ਇਹ ਵੀ ਪੜ੍ਹੋ : ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News