ਨਾਸਾ ਨੇ ਰਚਿਆ ਇਤਿਹਾਸ: ਧਰਤੀ ਦੇ ਆਕਾਰ ਵਾਲੇ ਸੱਤ ਗ੍ਰਹਿਆਂ ਦੀ ਕੀਤੀ ਖੋਜ

02/23/2017 1:40:26 AM

ਵਾਸ਼ਿੰਗਟਨ— ਅਮਰੀਕੀ ਸਪੇਸ ਏਜੰਸੀ ਨਾਸਾ ਨੇ ਐਲਾਨ ਕੀਤਾ ਹੈ ਕਿ ਵਿਗਿਆਨਕਾਂ ਨੂੰ ਇਕ ਨਵੇਂ ਸੌਰ ਮੰਡਲ ਦਾ ਪਤਾ ਲੱਗਾ ਹੈ। ਨਾਸਾ ਨੇ ਇਸ ਸੰਬੰਧ ''ਚ ਟਵੀਟ ਕਰਦੇ ਹੋਏ ਕਿਹਾ ਕਿ ਸਾਡੇ ਸੌਰ ਮੰਡਲ ਦੇ ਬਾਹਰ ''ਰਿਹਾਇਸ਼ੀ ਜ਼ੋਨ'' ''ਚ ਇਕ ਤਾਰੇ ਦੇ ਆਲੇ-ਦੁਆਲੇ ਘੁੰਮਦੇ ਧਰਤੀ ਦੇ ਆਕਾਰ ਦੇ ਸੱਤ ਨਵੇਂ ਗ੍ਰਹਿ ਮਿਲੇ ਹਨ। ਨਾਸਾ ਨੇ ਇਸ ਨੂੰ ਨਵਾਂ ਰਿਕਾਰਡ ਦੱਸਿਆ ਹੈ। ਇਸ ਏਜੰਸੀ ਨੇ ਆਪਣੇ ਬਿਆਨ ''ਚ ਕਿਹਾ ਹੈ ਕਿ ਸਪੇਸ ਟੈਲੀਸਕੋਪ ਨੇ ਪਾਇਆ ਕਿ ਇਹ ਗ੍ਰਹਿ ਧਰਤੀ ਦੇ ਆਕਾਰ ਦੇ ਹਨ ਅਤੇ ਰਿਹਾਇਸ਼ੀ ਜ਼ੋਨ ਦੇ ਦਾਇਰੇ ''ਚ ਹਨ। 
ਦਹਾਕਿਆਂ ਤੋਂ ਸਪੇਸ ''ਚ ਜੀਵਨ ਦੀ ਤਲਾਸ਼ ''ਚ ਲੱਗੇ ਵਿਗਿਆਨੀ ਏਲੀਅਨ ਕਿਸਮ ਦੇ ਜੀਵਨ ਦੇ ਕਿਆਸ ਲਗਾਉਂਦੇ ਰਹੇ ਹਨ। ਦਹਾਕਿਆਂ ਤੋਂ ਵਿਗਿਆਨੀਆਂ ਲਈ ਸਪੇਸ ''ਚ ਜ਼ਿੰਦਗੀ ਸਭ ਤੋਂ ਵੱਡਾ ਸਵਾਲ ਰਿਹਾ ਹੈ।

Related News