ਢਾਕਾ ਪਹੁੰਚੇ ਪੀ.ਐੱਮ ਮੋਦੀ, ਦਿੱਤਾ ਗਿਆ ਗਾਰਡ ਆਫ ਆਨਰ

Friday, Mar 26, 2021 - 06:01 PM (IST)

ਢਾਕਾ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋ ਦਿਨੀਂ ਬੰਗਲਾਦੇਸ਼ ਦੌਰਾ ਸ਼ੁਰੂ ਹੋ ਗਿਆ ਹੈ।ਕੋਰੋਨਾ ਕਾਲ ਵਿਚ ਪੀ.ਐੱਮ. ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋ ਰਹੇ ਹਨ। ਜਸ਼ਨ ਦੇ ਇਸ ਮੌਕੇ 'ਤੇ ਮੋਦੀ ਬਤੌਰ ਮੁੱਖ ਮਹਿਮਾਨ ਵੱਜੋਂ ਬੰਗਲਾਦੇਸ਼ ਪਹੁੰਚੇ ਹਨ।

PunjabKesari

ਇਸ ਦੌਰਾਨ ਉਹ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਢਾਕਾ ਦੇ ਹਵਾਈ ਅੱਡੇ 'ਤੇ  ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ। ਇੱਥੇ ਹੀ ਪੀ.ਐੱਮ. ਮੋਦੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ।

PunjabKesari

ਸ਼ਹੀਦ ਸਮਾਰਕ ਪਹੁੰਚੇ ਮੋਦੀ

PunjabKesari
ਪ੍ਰਧਾਨ ਮੰਤਰੀ ਮੋਦੀ ਢਾਕਾ ਦੇ ਰਾਸ਼ਟਰੀ ਸ਼ਹੀਦ ਸਮਾਰਕ ਪਹੁੰਚੇ।ਇੱਥੇ ਪੀ.ਐੱਮ. ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ ਉਹਨਾਂ ਨੇ ਵਿਜਿਟਰ ਬੁੱਕ ਵਿਚ ਆਪਣਾ ਸੰਦੇਸ਼ ਵੀ ਲਿਖਿਆ। ਇੱਥੇ ਪੀ.ਐੱਮ. ਮੋਦੀ ਨੇ ਇਕ ਬੂਟਾ ਵੀ ਲਗਾਇਆ।

PunjabKesari

ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ

PunjabKesari
ਪ੍ਰਧਾਨ ਮੰਤਰੀ ਮੋਦੀ ਨੇ ਢਾਕਾ ਵਿਚ ਬੰਗਬੰਧੂ-ਗਾਂਧੀ ਪ੍ਰਦਰਸ਼ਨੀ ਵਿਚ ਹਿੱਸਾ ਲਿਆ। ਇੱਥੇ ਉਹਨਾਂ ਨੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ।


Vandana

Content Editor

Related News