PM ਨਰਿੰਦਰ ਮੋਦੀ ਨੇ ਨਿਊਯਾਰਕ 'ਚ ਸਿੱਖ ਵਫ਼ਦ ਨਾਲ ਕੀਤੀ ਮੁਲਾਕਾਤ

Tuesday, Sep 24, 2024 - 10:58 AM (IST)

PM ਨਰਿੰਦਰ ਮੋਦੀ ਨੇ ਨਿਊਯਾਰਕ 'ਚ ਸਿੱਖ ਵਫ਼ਦ ਨਾਲ ਕੀਤੀ ਮੁਲਾਕਾਤ

ਨਿਊਯਾਰਕ (ਰਾਜ ਗੋਗਨਾ )- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨੀਂ ਦਿਨੀਂ ਅਮਰੀਕਾ ਦੇ ਕੂਟਨੀਤਕ ਦੌਰੇ ’ਤੇ ਹਨ। ਇਸ ਦੌਰਾਨ ਉਹ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੂੰ ਮਿਲ ਰਹੇ ਹਨ। ਇਸ ਦੌਰਾਨ ਦੌਰੇ ਦੇ ਆਖ਼ਰੀ ਦਿਨ ਉਨ੍ਹਾਂ ਨੇ ਅਮਰੀਕਾ ਦੇ ਚੋਟੀ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਗੋਲਮੇਜ਼ ਬੈਠਕ ਦੌਰਾਨ ਪੀ.ਐੱਮ. ਮੋਦੀ ਨੇ ਏ. ਆਈ.ਸੈਮੀਕੰਡਕਟਜ਼, ਇਲੈਕਟ੍ਰਾਨਿਕਸ ਅਤੇ ਬਾਇੳ ਟੈਕਨਾਲੌਜੀ ਵਰਗੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ।ਇਸ ਮੀਟਿੰਗ ਦੌਰਾਨ ਸੀ.ਈ.ੳ ਸੁੰਦਰ ਪਿਚਈ, ਆਈ.ਬੀ ਐਮ ਦੇ ਸੀ.ਈ.ੳ ਅਰਵਿੰਦ ਕ੍ਰਿਸ਼ਨਾ, ਐਡੋਬ ਦੇ ਸੀ.ਈ.ੳ ਸ਼ਾਂਤਨੂ ਨਾਰਾਇਣ ਵੀ ਸ਼ਾਮਲ ਸਨ।

ਅਮਰੀਕਾ ਫੇਰੀ 'ਤੇ ਨਿਊਯਾਰਕ ਵਿੱਖੇਂ ਪ੍ਰਵਾਸੀ ਭਾਰਤੀਆਂ ਦੇ ਰੂਬਰੂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਉਹ ਨਾ ਸੀ.ਐਮ.ਸਨ ਅਤੇ ਨਾ ਪੀ.ਐਮ. ਉਸ ਵੇਲੇ 29 ਰਾਜਾਂ ਦਾ ਦੌਰਾ ਕਰ ਚੁੱਕੇ ਹਨ।ਉਨ੍ਹਾਂ ਇਸ ਮੌਕੇ ਜਿੱਥੇ ਅਮਰੀਕਾ ਦੀਆਂ ਵੱਡੀਆਂ ਤਕਨੀਕੀ ਉਦਯੋਗਿਕ ਕੰਪਨੀਆਂ ਦੇ ਸੀ.ਈ.ਓਜ਼ ਨਾਲ ਮੁਲਾਕਾਤ ਕੀਤੀ ਸੀ। ਅਤੇ ਇਸੇ ਲੜੀ ਦੇ  ਅਧੀਨ ਉਨ੍ਹਾਂ ਅਮਰੀਕਾ ਦੇ ਸਿੱਖ ਆਗੂਆਂ ਲਈ ਵੀ ਸਮਾਂ ਰਾਖਵਾਂ ਰੱਖਿਆ, ਜਿਸ ਦੌਰਾਨ ਅਮਰੀਕਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਅਤੇ ਅਮਰੀਕਾ ਦੇ ਨਾਮੀਂ  ਉੱਘੇ ਸਿੱਖ ਕਾਰੋਬਾਰੀ ਅਤੇ ਭਾਰਤ ਸਰਕਾਰ ਤੋਂ ਐਵਾਰਡ ਹਾਸਲ ਕਰ ਚੁੱਕੇ ਸ: ਦਰਸ਼ਨ ਸਿੰਘ ਧਾਲੀਵਾਲ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਜ਼ਰਾਈਲ ਨੇ ਹਿਜ਼ਬੁੱਲਾ ਦੇ 1300 ਟਿਕਾਣੇ ਕੀਤੇ ਤਬਾਹ, ਲੇਬਨਾਾਨ 'ਚ 492 ਲੋਕਾਂ ਦੀ ਮੌਤ

PunjabKesari

ਇਸ ਮੌਕੇ ਸਿੱਖਸ ਆਫ਼ ਅਮੈਰਿਕਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ, ਉਪ-ਪ੍ਰਧਾਨ  ਬਲਜਿੰਦਰ ਸਿੰਘ ਸ਼ੰਮੀ ਅਤੇ ਉੱਘੇ ਸਿੱਖ ਆਗੂ  ਸੁਖਪਾਲ ਸਿੰਘ ਧਨੋਆ ਵੀ ਸ਼ਾਮਿਲ ਸਨ। ਸ:  ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਜਦੋਂ ਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫ਼ਤਿਹ ਸਾਂਝੀ ਕੀਤੀ ਤਾਂ ਮੋਦੀ ਨੇ ਵੀ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਦਾ ਜਵਾਬ ਸਤਿ ਸ੍ਰੀ ਅਕਾਲ ਬੋਲਦਿਆਂ ਬੜੇ ਜੋਸ਼ ਨਾਲ ਦਿੱਤਾ। ਜਸਦੀਪ ਸਿੰਘ ਜੱਸੀ’ ਨੇ ਗੱਲਬਾਤ ਦੋਰਾਨ ਦੱਸਿਆ  ਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਹੁੰਦਾ ਹੈ ਅਸੀਂ 2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਰਾਹੀਂ ਕਈ ਸਿੱਖ ਮਸਲੇ ਹੱਲ ਕਰਵਾਏ ਹਨ।ਜੱਸੀ ਨੇ ਪੀਟੀਆਈ ਨੂੰ ਦੱਸਿਆ, “ਸਾਡੀ ਚਰਚਾ ਬਹੁਤ ਵਧੀਆ ਰਹੀ। ਪ੍ਰਧਾਨ ਮੰਤਰੀ ਨੇ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਹੈ।’ ਇਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ, ਭਾਰਤ ਨਾ ਆਉਣ ਵਾਲੇ ਸਿੱਖਾਂ ਦੇ ਨਾਂ ਕਾਲੀ ਸੂਚੀ ਵਿੱਚੋਂ ਹਟਾਉਣਾ ਅਤੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਸ਼ਾਮਲ ਹੈ। 

ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਅਮਰੀਕਾ ਦੇ "ਬਹੁਤ ਸਫਲ ਦੌਰੇ" ਲਈ ਵਧਾਈ ਦਿੰਦੇ ਹੋਏ, ਉਸਨੇ ਕਿਹਾ, "ਅਸੀਂ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਲਈ ਅੱਜ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਜਲਦੀ ਹੀ ਮਿਲਣ ਅਤੇ ਉਨ੍ਹਾਂ ਨਾਲ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਇਕ ਹੋਰ ਵਫਦ ਭਾਰਤ ਲਿਜਾ ਰਹੇ ਹਾਂ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਸਰਕਾਰੀ ਦੌਰੇ ਤੋਂ ਬਾਅਦ ਸੋਮਵਾਰ ਨੂੰ ਘਰ ਲਈ ਰਵਾਨਾ ਹੋ ਗਏ। ਸ਼ਨੀਵਾਰ ਨੂੰ ਨਿਊਯਾਰਕ ਦੇ ਨਸਾਓ ਕੋਲੀਜ਼ੀਅਮ 'ਚ ਆਯੋਜਿਤ ਇਕ ਵੱਡੇ ਭਾਈਚਾਰਕ ਸਮਾਗਮ ਦਾ ਜ਼ਿਕਰ ਕਰਦੇ ਹੋਏ ਜੱਸੀ ਨੇ ਕਿਹਾ, ''ਅਸੀਂ ਨਿਊਯਾਰਕ ਦੇ 'ਲੌਂਗ ਆਈਲੈਂਡ' 'ਚ ਭਾਰਤ ਦੇ ਸਮਰਥਕਾਂ ਦੀ ਭੀੜ ਦੇਖੀ। ਮੈਂ ਸਿਰਫ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਕਾਂ ਦੀ ਗੱਲ ਨਹੀਂ ਕਰ ਰਿਹਾ ਹਾਂ, ਮੈਂ ਭਾਰਤ ਦੇ ਸਮਰਥਕਾਂ ਦੀ ਗੱਲ ਕਰ ਰਿਹਾ ਹਾਂ, ਮੈਂ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਜੋ ਭਾਰਤ ਨੂੰ ਪਿਆਰ ਕਰਦੇ ਹਨ, ਜੋ ਭਾਰਤ ਦੇ ਵਿਕਾਸ, ਭਾਰਤ ਦੀ ਤਰੱਕੀ ਤੋਂ ਬਹੁਤ ਖੁਸ਼ ਹਨ। ਐਤਵਾਰ ਦੁਪਹਿਰ ਨੂੰ ਲੋਂਗ ਆਈਲੈਂਡ ਵਿੱਚ ‘ਮੋਦੀ ਐਂਡ ਯੂਐਸ’ ਸਮਾਗਮ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੂੰ ਸੰਬੋਧਿਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News