ਸੰਯੁਕਤ ਰਾਸ਼ਟਰ ਮਹਾਸਭਾ ਨੇ ਗਾਜ਼ਾ ''ਚ ਜੰਗਬੰਦੀ ਦੀ ਕੀਤੀ ਮੰਗ
Thursday, Dec 12, 2024 - 06:08 PM (IST)
ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ ਮਹਾਸਭਾ ਨੇ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕਰਨ ਵਾਲੇ ਮਤਿਆਂ ਨੂੰ ਭਾਰੀ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ ਅਤੇ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਏਜੰਸੀ ਦਾ ਸਮਰਥਨ ਕੀਤਾ ਹੈ, ਜਿਸ 'ਤੇ ਇਜ਼ਰਾਈਲ ਨੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। 193 ਮੈਂਬਰੀ ਵਿਸ਼ਵ ਸੰਸਥਾ ਵਿੱਚ ਜੰਗਬੰਦੀ ਦੀ ਮੰਗ ਵਾਲੇ ਮਤੇ ਦੇ ਹੱਕ ਵਿੱਚ 158 ਵੋਟਾਂ ਪਈਆਂ, ਜਦੋਂਕਿ ਇਸ ਦੇ ਵਿਰੁੱਧ 9 ਵੋਟਾਂ ਪਈਆਂ। ਵੋਟਿੰਗ ਵਿੱਚ 13 ਮੈਂਬਰ ਗੈਰ-ਹਾਜ਼ਰ ਰਹੇ। ਉਥੇ ਹੀ UNRWA ਨਾਂ ਦੀ ਏਜੰਸੀ ਦੇ ਸਮਰਥਨ ਵਿੱਚ 9 ਦੇ ਮੁਕਾਬਲੇ 159 ਵੋਟਾਂ ਪਈਆਂ ਅਤੇ 11 ਮੈਂਬਰ ਗੈਰ-ਹਾਜ਼ਰ ਸਨ।
ਇਹ ਵੀ ਪੜ੍ਹੋ: ਦੋ ਸਾਲਾ ਪੁੱਤ ਤੋਂ ਦੱਬਿਆ ਗਿਆ ਬੰਦੂਕ ਦਾ ਟਰਿਗਰ, ਮਾਂ ਦੀ ਹੋ ਗਈ ਮੌਤ
ਵੋਟਿੰਗ ਤੋਂ ਬਾਅਦ 2 ਦਿਨਾਂ ਤੱਕ ਬਹਿਸ ਦਾ ਦੌਰ ਚੱਲਿਆ, ਜਿਸ ਵਿਚ ਇਜ਼ਰਾਈਲ ਅਤੇ ਅੱਤਵਾਦੀ ਹਮਾਸ ਸਮੂਹ ਵਿਚਕਾਰ 14 ਮਹੀਨਿਆਂ ਤੋਂ ਜਾਰੀ ਯੁੱਧ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ। ਇਜ਼ਰਾਈਲ ਅਤੇ ਉਸ ਦੇ ਕਰੀਬੀ ਸਹਿਯੋਗੀ ਅਮਰੀਕਾ ਨੇ ਮਤਿਆਂ ਦੇ ਵਿਰੁੱਧ ਵੋਟ ਦਿੱਤੀ। ਸੁਰੱਖਿਆ ਪ੍ਰੀਸ਼ਦ ਦੇ ਮਤੇ ਕਾਨੂੰਨੀ ਤੌਰ 'ਤੇ ਪਾਬੰਦ ਹੁੰਦੇ ਹਨ, ਪਰ ਮਹਾਸਭਾ ਦੇ ਮਤੇ ਪਾਬੰਧ ਨਹੀਂ ਹੁੰਦੇ। ਹਾਲਾਂਕਿ, ਉਹ ਵਿਸ਼ਵ ਰਾਏ ਨੂੰ ਦਰਸਾਉਂਦੇ ਹਨ। ਮਹਾਸਭਾ ਵਿੱਚ ਕੋਈ ਵੀਟੋ ਨਹੀਂ ਹੁੰਦਾ। ਸੁਰੱਖਿਆ ਪ੍ਰੀਸ਼ਦ ਵਿਚ ਗਾਜ਼ਾ ਵਿਚ ਤੁਰੰਤ ਜੰਗਬੰਦੀ ਸਬੰਧੀ ਮਤੇ 'ਤੇ ਅਮਰੀਕਾ ਨੇ 20 ਨਵੰਬਰ ਨੂੰ ਵੀਟੋ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫਲਸਤੀਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮਹਾਸਭਾ ਤੱਕ ਪਹੁੰਚ ਕੀਤੀ।
ਇਹ ਵੀ ਪੜ੍ਹੋ: ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ
ਮਤੇ ਵਿੱਚ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਗਈ ਸੀ। ਕੌਂਸਲ ਦੇ 14 ਹੋਰ ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ, ਪਰ ਅਮਰੀਕਾ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਕਿ ਇਸ ਵਿਚ ਇਜ਼ਰਾਈਲ 'ਤੇ 7 ਅਕਤੂਬਰ, 2023 ਦੇ ਹਮਲੇ ਦੌਰਾਨ ਹਮਾਸ ਦੇ ਅੱਤਵਾਦੀਆਂ ਦੁਆਰਾ ਬੰਧਕ ਬਣਾਏ ਗਏ ਲੋਕਾਂ ਦੀ ਤੁਰੰਤ ਰਿਹਾਈ ਦੀ ਵਿਵਸਥਾ ਨਹੀਂ ਕੀਤੀ ਗਈ ਹੈ, ਜਿਸ ਨਾਲ ਯੁੱਧ ਸ਼ੁਰੂ ਹੋਇਆ ਸੀ। ਦੂਜਾ ਮਤਾ ਫਲਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਵਰਕਸ ਏਜੰਸੀ (UNRWA) ਨਾਲ ਸਬੰਧਤ ਸੀ, ਜਿਸ ਦਾ ਮਹਾਸਭਾ ਨੇ ਸਮਰਥਨ ਕੀਤਾ। ਮਹਾਸਭਾ ਨੇ 1949 ਵਿੱਚ UNRWA ਦੀ ਸਥਾਪਨਾ ਕੀਤੀ ਸੀ। ਮਤੇ ਵਿਚ ਇਜ਼ਰਾਈਲ ਦੀ ਸੰਸਦ ਵੱਲੋਂ 28 ਅਕਤੂਬਰ ਨੂੰ ਪਾਸ ਕੀਤੇ ਗਏ ਉਨ੍ਹਾਂ ਕਾਨੂੰਨਾਂ ਦੀ ਨਿੰਦਾ ਕੀਤੀ ਗਈ ਹੈ, ਜਿਸ ਵਿਚ ਫਲਸਤੀਨੀ ਖੇਤਰਾਂ ਵਿੱਚ UNRWA ਦੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਗਈ ਹੈ। ਇਹ ਕਾਨੂੰਨ 90 ਦਿਨਾਂ ਵਿੱਚ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ: ਰਨਵੇ ਦੀ ਬਜਾਏ ਸੜਕ 'ਤੇ ਉਤਰਿਆ ਜਹਾਜ਼, ਲੈਂਡ ਕਰਦੇ ਹੀ ਹੋਏ ਦੋ ਟੋਟੋ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8