ਸਿੱਖਸ ਆਫ਼ ਅਮੈਰਿਕਾ ਦੇ ਵਫ਼ਦ ਨੇ ਭਾਰਤੀ ਰਾਜਦੂਤ ਨਾਲ ਕੀਤੀ ਅਹਿਮ ਮੁਲਾਕਾਤ
Wednesday, Dec 11, 2024 - 11:15 AM (IST)
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਸਿੱਖਸ ਆਫ ਅਮੈਰਿਕਾ ਇਕ ਅਜਿਹੀ ਸੰਸਥਾ ਹੈ ਜੋ ਭਾਰਤੀ ਭਾਈਚਾਰੇ ਖਾਸ ਕਰ ਕੇ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਠਾਉਂਦੀ ਰਹਿੰਦੀ ਹੈ। ਇਸ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ’ ਹਮੇਸ਼ਾ ਹੀ ਅਜਿਹੇ ਕਾਰਜ ਕਰਨ ਲਈ ਤਤਪਰ ਰਹਿੰਦੇ ਹਨ। ਬੀਤੇ ਦਿਨ ਉਨ੍ਹਾਂ ਅਮਰੀਕਾ ’ਚ ਵਸਦੇ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ। ਨਾਲ ਹੀ ਵਿਸ਼ੇਸ਼ ਤੌਰ ’ਤੇ ਵਾਸ਼ਿੰਗਟਨ ਵਿਚ ਸਥਿਤ ਭਾਰਤੀ ਦੂਤਾਵਾਸ ਦੇ ਰਾਜਦੂਤ ਸ਼੍ਰੀ ਵਿਨੇ ਮੋਹਨ ਕਵਾਤਰਾ ਨਾਲ ਸਿੱਖਸ ਆਫ ਅਮੈਰਿਕਾ ਦੇ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰਦੇ ਹੋਏ ਮੁਲਾਕਾਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਬੱਚਿਆਂ ਨੂੰ ਵੱਡਾ ਝਟਕਾ, 19 ਸੂਬਿਆਂ 'ਚ ਬੰਦ ਹੋਵੇਗੀ ਇਹ ਸਹੂਲਤ
ਇਸ ਵਫ਼ਦ ਵਿਚ ਬਲਜਿੰਦਰ ਸਿੰਘ ਸ਼ੰਮੀ ਉਪ-ਪ੍ਰਧਾਨ, ਸੁਖਪਾਲ ਸਿੰਘ ਧਨੋਆ, ਕਮਲਜੀਤ ਸਿੰਘ ਸੋਨੀ, ਗੁਰਵਿੰਦਰ ਸਿੰਘ ਸੇਠੀ ਸ਼ਾਮਿਲ ਸਨ। ਇਸ ਮੁਲਾਕਤ ਸਮੇਂ ਭਾਜਪਾ ਆਗੂ ਅਡਿੱਪਾ ਪ੍ਰਸਾਦ ਵੀ ਹਾਜ਼ਰ ਰਹੇ। ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਵਿਨੇ ਮੋਹਨ ਕਵਾਤਰਾ ਦਾ ਜਿੱਥੇ ਵਧੀਆ ਸੇਵਾਵਾਂ ਲਈ ਧੰਨਵਾਦ ਕੀਤਾ ਉੱਥੇ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣੂੰ ਵੀ ਕਰਵਾਇਆ ਅਤੇ ਸਿੱਖਸ ਆਫ ਅਮੈਰਿਕਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਦੱਸਿਆ। ਵਿਨੇ ਮੋਹਨ ਕਵਾਤਰਾ ਸਿੱਖਸ ਆਫ਼ ਅਮੈਰਿਕਾ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਜੱਸੀ ਵਲੋਂ ਪ੍ਰਗਟ ਕੀਤੀਆਂ ਗਈਆਂ ਸਾਰੀਆਂ ਹੀ ਸਮੱਸਿਆਵਾਂ ਭਾਰਤ ਸਰਕਾਰ ਤੱਕ ਪਹੁੰਚਦੀਆਂ ਕਰਨ ਅਤੇਉਨ੍ਹਾਂ ਦਾ ਹੱਲ ਕਰਵਾਉਣ ਲਈ ਵੀ ਭਰੋਸਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।