ਚੇਨਈ ''ਚ ਜਨਮੀ ਭਾਰਤੀ-ਅਮਰੀਕੀ ਨੇ ਜਿੱਤਿਆ ''ਮਿਸ ਇੰਡੀਆ USA'' 2024 ਦਾ ਖਿਤਾਬ
Wednesday, Dec 18, 2024 - 10:50 AM (IST)
ਵਾਸ਼ਿੰਗਟਨ (ਏਜੰਸੀ)- ਚੇਨਈ ਵਿਚ ਜਨਮੀ ਭਾਰਤੀ ਅਮਰੀਕੀ ਕੈਟਲਿਨ ਸੈਂਡਰਾ ਨੀਲ ਨੇ ਨਿਊਜਰਸੀ ਵਿਚ ਆਯੋਜਿਤ ਸਾਲਾਨਾ ਸੁੰਦਰਤਾ ਮੁਕਾਬਲੇ 'ਮਿਸ ਇੰਡੀਆ USA' 2024 ਦਾ ਖਿਤਾਬ ਜਿੱਤ ਲਿਆ ਹੈ। ਕੈਟਲਿਨ (19) ਡੇਵਿਸ ਦੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ, "ਮੈਂ ਆਪਣੇ ਭਾਈਚਾਰੇ 'ਤੇ ਸਕਾਰਾਤਮਕ ਪ੍ਰਭਾਵ ਛੱਡਣਾ ਚਾਹੁੰਦੀ ਹਾਂ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਾਖਰਤਾ 'ਤੇ ਧਿਆਨ ਦੇਣਾ ਚਾਹੁੰਦੀ ਹਾਂ।"
ਇਹ ਵੀ ਪੜ੍ਹੋ: ਵੱਡਾ ਹਾਦਸਾ; ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 25 ਲੋਕਾਂ ਦੀ ਮੌਤ, ਕਈ ਲਾਪਤਾ
ਕੈਟਲਿਨ ਦਾ ਜਨਮ ਚੇਨਈ ਵਿੱਚ ਹੋਇਆ ਸੀ ਅਤੇ ਉਹ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਵੈੱਬ ਡਿਜ਼ਾਈਨਰ ਬਣਨ ਤੋਂ ਇਲਾਵਾ ਉਹ ਮਾਡਲਿੰਗ ਅਤੇ ਐਕਟਿੰਗ 'ਚ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਭਾਰਤ ਮਹੋਤਸਵ ਕਮੇਟੀ (ਆਈ.ਐੱਫ.ਸੀ.) ਵੱਲੋਂ ਕਰਵਾਏ ਗਏ ਮੁਕਾਬਲੇ ਵਿੱਚ ਇਲੀਨੋਇਸ ਦੀ ਸੰਸਕ੍ਰਿਤੀ ਸ਼ਰਮਾ ਨੂੰ ‘ਮਿਸਿਜ਼ ਇੰਡੀਆ USA’ ਅਤੇ ਵਾਸ਼ਿੰਗਟਨ ਦੀ ਅਰਸ਼ਿਤਾ ਕਠਪਾਲੀਆ ਨੂੰ ‘ਮਿਸ ਟੀਨ ਇੰਡੀਆ USA’ ਦਾ ਖਿਤਾਬ ਦਿੱਤਾ ਗਿਆ।
ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦੇ ਬੈਗ ਦੇ ਪਾਕਿਸਤਾਨ 'ਚ ਚਰਚੇ; ਸਾਬਕਾ ਮੰਤਰੀ ਨੇ ਕੀਤੀ ਤਾਰੀਫ਼
'ਮਿਸ ਇੰਡੀਆ USA' 2023 ਰਿਜੁਲ ਮੈਨੀ ਅਤੇ 'ਮਿਸਿਜ਼ ਇੰਡੀਆ USA' 2023 ਸਨੇਹਾ ਨਾਂਬੀਆਰ ਨੇ ਕ੍ਰਮਵਾਰ ਕੈਟਲਿਨ ਸੈਂਡਰਾ ਨੀਲ ਅਤੇ ਸੰਸਕ੍ਰਿਤੀ ਸ਼ਰਮਾ ਨੂੰ ਤਾਜ ਪਹਿਨਾਇਆ। ਇਲੀਨੋਇਸ ਦੀ ਨਿਰਾਲੀ ਦੇਸੀਆ ਅਤੇ ਨਿਊਜਰਸੀ ਦੀ ਮਾਨਿਨੀ ਪਟੇਲ ਨੂੰ ‘ਮਿਸ ਇੰਡੀਆ USA’ ਮੁਕਾਬਲੇ ਵਿੱਚ ਪਹਿਲੀ ਰਨਰਅੱਪ ਅਤੇ ਸੈਕਿੰਡ ਰਨਰਅੱਪ ਐਲਾਨਿਆ ਗਿਆ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਰਜੀਨੀਆ ਦੀ ਸਪਨਾ ਮਿਸ਼ਰਾ ਅਤੇ ਕਨੈਕਟੀਕਟ ਦੀ ਚਿਨਮਈ ਅਯਾਚਿਤ ਨੂੰ 'ਮਿਸਿਜ਼ ਇੰਡੀਆ USA' ਮੁਕਾਬਲੇ ਵਿੱਚ ਪਹਿਲੀ ਅਤੇ ਦੂਜੀ ਰਨਰ-ਅੱਪ ਐਲਾਨਿਆ ਗਿਆ। ਰੋਡ ਆਈਲੈਂਡ ਦੀ ਧ੍ਰਿਤੀ ਪਟੇਲ ਅਤੇ ਸੋਨਾਲੀ ਸ਼ਰਮਾ ਨੂੰ ਟੀਨ ਵਰਗ ਵਿੱਚ ਫਸਟ ਅਤੇ ਸੈਕਿੰਡ ਰਨਰਅੱਪ ਐਲਾਨਿਆ ਗਿਆ। ਇਹ ਮੁਕਾਬਲੇ ਤਿੰਨ ਵਰਗਾਂ ਵਿੱਚ ਕਰਵਾਏ ਗਏ, ਜਿਸ ਵਿੱਚ 25 ਰਾਜਾਂ ਦੇ 47 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8