ਅਮਰੀਕੀ ਮੀਡੀਆ ''ਚ ਛਾਈ ਮੋਦੀ ਦੀ ਟਰੰਪ ਨੂੰ ਦਿੱਤੀ ਜਾਦੂ ਦੀ ਜੱਫੀ

06/28/2017 4:20:51 PM

ਵਾਸ਼ਿੰਗਟਨ— ਇਨ੍ਹੀਂ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਮੋਦੀ ਜਿੱਥੇ ਵੀ ਜਾਂਦੇ ਹਨ, ਲੋਕਾਂ ਦੇ ਦਿਲਾਂ 'ਚ ਆਪਣੀ ਛਾਪ ਜ਼ਰੂਰ ਛੱਡ ਦਿੰਦੇ ਹਨ। ਬੀਤੇ ਦਿਨੀਂ ਮੋਦੀ ਅਮਰੀਕਾ ਦੇ ਦੌਰੇ 'ਤੇ ਗਏ, ਜਿੱਥੇ ਉਨ੍ਹਾਂ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਮੁਲਾਕਾਤ ਕੀਤੀ। ਮੋਦੀ, ਟਰੰਪ ਨੂੰ ਗਲ ਲੱਗ ਕੇ ਮਿਲੇ। ਪੀ. ਐੱਮ. ਮੋਦੀ ਦੇ ਇਸ ਅੰਦਾਜ਼ ਦੀ ਵਿਦੇਸ਼ੀ ਮੀਡੀਆ 'ਚ ਵੀ ਕਾਫੀ ਚਰਚਾ ਹੈ। 
ਅਮਰੀਕੀ ਯਾਤਰਾ ਦੌਰਾਨ ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਦੌਰਾਨ ਮੋਦੀ ਨੇ ਟਰੰਪ ਨੂੰ ਇਕ-ਦੋ ਨਹੀਂ ਸਗੋਂ ਕਿ ਤਿੰਨ ਵਾਰ ਗਲੇ ਲਾਇਆ। ਮੋਦੀ ਦੀ ਇਸ ਜਾਦੂ ਦੀ ਜੱਫੀ ਤੋਂ ਵਿਦੇਸ਼ੀ ਮੀਡੀਆ ਹੀ ਨਹੀਂ, ਸਗੋਂ ਉੱਥੋਂ ਦੇ ਪੱਤਰਕਾਰ ਵੀ ਮੋਦੀ ਦੇ ਇਸ ਅੰਦਾਜ਼ ਦਾ ਜ਼ਿਕਰ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਇਹ ਤਸਵੀਰ ਭਾਰਤ ਅਤੇ ਅਮਰੀਕੀ ਮੀਡੀਆ 'ਚ ਸੁਰਖੀਆਂ 'ਚ ਹੈ। ਪੀ. ਐੱਮ. ਮੋਦੀ ਜਦੋਂ ਵ੍ਹਾਈਟ ਹਾਊਸ 'ਚ ਟਰੰਪ ਨੂੰ ਮਿਲੇ ਪਹੁੰਚੇ ਤਾਂ ਉਨ੍ਹਾਂ ਨੇ ਟਰੰਪ ਨੂੰ ਗਲੇ ਲਾਇਆ। ਮੋਦੀ ਨੇ ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੂੰ ਗਲੇ ਲਾਇਆ, ਇਸ ਤੋਂ ਬਾਅਦ ਉਨ੍ਹਾਂ ਨਾਲ ਹੱਥ ਮਿਲਾਇਆ। ਪ੍ਰੈੱਸ ਕਾਨਫਰੰਸ ਖਤਮ ਹੋਣ ਤੋਂ ਬਾਅਦ ਇਕ ਵਾਰ ਫਿਰ ਟਰੰਪ ਵੱਲ ਵਧ ਗਏ ਅਤੇ ਉਨ੍ਹਾਂ ਨੂੰ ਗਲੇ ਮਿਲੇ। 
ਦੋਹਾਂ ਦੇ ਗਲੇ ਮਿਲੇ 'ਤੇ ਪੱਤਰਕਾਰ ਨੇ ਲਿਖਿਆ ਕਿ ਟਰੰਪ ਅਤੇ ਮੋਦੀ ਲਈ ਹੱਥ ਮਿਲਾਉਣਾ ਕਾਫੀ ਨਹੀਂ ਸੀ। ਉਨ੍ਹਾਂ ਨੇ ਮੋਦੀ ਅਤੇ ਟਰੰਪ ਦੀ ਗਲੇ ਮਿਲਦੇ ਹੋਏ ਤਸਵੀਰ ਵੀ ਸ਼ੇਅਰ ਕੀਤੀ। ਉੱਥੇ ਹੀ ਦੂਜੇ ਪੱਤਰਕਾਰ ਨੇ ਚੁਟਕੀ ਲੈਂਦੇ ਹੋਏ ਲਿਖਿਆ ਕਿ ਸਾਨੂੰ ਕਿਸੇ ਅਜਿਹੇ ਨੂੰ ਆਪਣੇ ਲਈ ਲੱਭਣਾ ਚਾਹੀਦਾ ਹੈ, ਜੋ ਕਿ ਠੀਕ ਉਂਝ ਹੀ ਗਲੇ ਲਾ ਸਕੇ ਜਿਵੇਂ ਕਿ ਮੋਦੀ ਨੇ ਟਰੰਪ ਨੂੰ ਲਾਇਆ।


Related News