ਫਰਿਜ਼ਨੋ ਪੁਲਸ ਦੀ ਹਿਰਾਸਤ ''ਚ ਮਰਨ ਵਾਲੇ ਵਿਅਕਤੀ ਦਾ ਨਾਮ ਜਾਰੀ

Tuesday, Sep 07, 2021 - 02:18 AM (IST)

ਫਰਿਜ਼ਨੋ ਪੁਲਸ ਦੀ ਹਿਰਾਸਤ ''ਚ ਮਰਨ ਵਾਲੇ ਵਿਅਕਤੀ ਦਾ ਨਾਮ ਜਾਰੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਦੁਪਹਿਰ ਨੂੰ ਪੁਲਸ ਹਿਰਾਸਤ ਦੌਰਾਨ ਮਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਜਾਰੀ ਕੀਤੀ ਹੈ। ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਪਾਰਲੀਅਰ ਦੇ 39 ਸਾਲਾ ਜੋਰਜ ਕੈਲੇਰਸ ਦੀ ਉਸ ਸਮੇਂ ਪੁਲਸ ਹਿਰਾਸਤ ਵਿੱਚ ਮੌਤ ਹੋ ਗਈ ਸੀ, ਜਦੋਂ ਸ਼ਨੀਵਾਰ ਨੂੰ ਉਸ ਨੇ ਆਪਣੀ ਸਾਬਕਾ ਪ੍ਰੇਮਿਕਾ ਦੇ ਚਿਹਰੇ 'ਤੇ ਗੋਲੀ ਮਾਰਨ ਅਤੇ ਇੱਕ ਕਾਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ - ਬ੍ਰਿਟੇਨ ਨੇ ਜੋ ਲੋਮਾਸ ਨੂੰ ਨਵੇਂ ਰਾਸ਼ਟਰਮੰਡਲ ਦੂਤ ਦੇ ਰੂਪ ਵਜੋਂ ਕੀਤਾ ਨਾਮਜ਼ਦ

ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਦੁਪਹਿਰ 1:00 ਵਜੇ ਦੇ ਕਰੀਬ ਸਾਊਥ ਕੈਰਨ ਐਵੇਨਿਊ ਦੇ 1700 ਬਲਾਕ ਵਿੱਚ ਇਕ ਆਦਮੀ ਜੋ ਕਿ ਅਸਧਾਰਨ ਵਿਵਹਾਰ ਅਤੇ ਵਾਹਨਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਕਾਰਵਾਈ ਕੀਤੀ। ਪੁਲਸ ਅਨੁਸਾਰ ਅਧਿਕਾਰੀਆਂ ਨੇ ਕੈਲੇਰਸ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਉਹ ਬੇਹੋਸ਼ ਹੋ ਗਿਆ। ਜਿਸ ਉਪਰੰਤ ਕੈਲੇਰੇਸ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਡਾਕਟਰ ਕਰਮਚਾਰੀਆਂ ਨੇ ਦੁਪਹਿਰ 2:00 ਵਜੇ ਤੋਂ ਬਾਅਦ ਮ੍ਰਿਤਕ ਐਲਾਨ ਦੇ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਕੈਲੇਰਸ ਇੱਕ ਗਿਰੋਹ ਦਾ ਮੈਂਬਰ ਸੀ ਜੋ ਇਸ ਸਮੇਂ ਪੈਰੋਲ 'ਤੇ ਸੀ। ਫਰਿਜ਼ਨੋ ਪੁਲਸ ਵਿਭਾਗ ਦੀ ਹੋਮੀਸਾਈਡ ਯੂਨਿਟ ਫਿਲਹਾਲ ਕੈਲੇਰਸ ਦੀ ਮੌਤ ਦੀ ਜਾਂਚ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News