ਮਲੇਸ਼ੀਆ : ਸਾਬਕਾ ਪੀ. ਐੱਮ. ਨਜੀਬ ਰੱਜ਼ਾਕ ਨੇ ਗਠਜੋੜ ਪਾਰਟੀ ''ਚੋਂ ਦਿੱਤਾ ਅਸਤੀਫਾ

05/12/2018 3:05:13 PM

ਕੁਆਲੰਲਪੁਰ— ਮਲੇਸ਼ੀਆ ਦੀਆਂ ਆਮ ਚੋਣਾਂ 'ਚ ਹਾਰ ਹੋਣ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੇ ਅੱਜ ਬਾਰਿਸਨ ਰਾਸ਼ਟਰੀ ਗਠਜੋੜ ਦੀ ਅਗਵਾਈ ਕਰਨ ਵਾਲੀ ਮੁੱਖ ਪਾਰਟੀ ਦੇ ਮੁੱਖ ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਹੈ। ਪੱਤਰਕਾਰ ਸੰਮੇਲਨ 'ਚ ਨਜੀਬ ਨੇ ਕਿਹਾ,''ਮੈਂ ਯੂ. ਐੱਮ. ਐੱਨ. ਓ. ਦੇ ਮੁਖੀ ਅਤੇ ਬਾਰਿਸਨ ਰਾਸ਼ਟਰੀ ਦੇ ਚੇਅਰਮੈਨ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ।''
'ਯੂਨਾਈਟਡ ਮਲੇ ਰਾਸ਼ਟਰੀ ਆਰਗੇਨਾਇਜ਼ੇਸ਼ਨ' ਗਠਜੋੜ 'ਚ ਮੁੱਖ ਦਲ ਹੈ। ਨਜੀਬ ਦੇ ਅਸਤੀਫੇ ਦੇ ਬਾਅਦ ਸਾਬਕਾ ਉਪ ਪ੍ਰਧਾਨ ਮੰਤਰੀ ਅਹਿਮਦ ਜਾਹਿਦ ਹਮਿਦੀ ਪਾਰਟੀ ਦੇ ਪ੍ਰਧਾਨ ਬਣਨਗੇ। ਨਜੀਬ ਨੇ ਕਿਹਾ ਸੀ ਕਿ ਜੇਕਰ ਪਾਰਟੀ ਆਮ ਚੋਣਾਂ 'ਚ ਅਸਫਲ ਰਹਿੰਦੀ ਹੈ ਤਾਂ ਅਹੁਦੇ ਤੋਂ ਅਸਤੀਫਾ ਦੇਣਾ ਨੇਤਾ ਦੀ ਨੈਤਿਕ ਜ਼ਿੰਮੇਵਾਰੀ ਹੈ। ਇਸ ਸਿਧਾਂਤ ਦੇ ਆਧਾਰ 'ਤੇ ਉਨ੍ਹਾਂ ਦੋਹਾਂ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਨਜੀਬ ਨੇ ਯੂ. ਐੱਮ. ਐੱਨ. ਓ. ਦੇ ਸਾਰੇ ਮੈਂਬਰਾਂ ਦੇ ਨਵੀਂ ਅਗਵਾਈ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।


Related News