ਅਜਬ-ਗਜ਼ਬ : ਡੈੱਥ ਵੈਲੀ, ਜਿੱਥੇ ਆਪਣੇ-ਆਪ ਤੁਰਦੇ ਨੇ ਭਾਰੇ-ਭਾਰੇ ਪੱਥਰ, ਅੱਜ ਤੱਕ ਨਹੀਂ ਸੁਲਝਿਆ ਰਹੱਸ

Sunday, Mar 12, 2023 - 12:07 AM (IST)

ਅਜਬ-ਗਜ਼ਬ : ਡੈੱਥ ਵੈਲੀ, ਜਿੱਥੇ ਆਪਣੇ-ਆਪ ਤੁਰਦੇ ਨੇ ਭਾਰੇ-ਭਾਰੇ ਪੱਥਰ, ਅੱਜ ਤੱਕ ਨਹੀਂ ਸੁਲਝਿਆ ਰਹੱਸ

ਨੇਵਾਦਾ/ਅਮਰੀਕਾ (ਇੰਟ.) : ਇਸ ਦੁਨੀਆ 'ਚ ਕਈ ਅਜਿਹੀਆਂ ਥਾਵਾਂ ਅਤੇ ਚੀਜ਼ਾਂ ਹਨ, ਜਿਨ੍ਹਾਂ ਬਾਰੇ ਜਾਣ ਕੇ ਲੋਕ ਹੈਰਾਨੀ ਵਿੱਚ ਪੈ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਰਹੱਸਮਈ ਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ‘ਡੈੱਥ ਵੈਲੀ’ ਦੇ ਨਾਂ ਵੀ ਜਾਣਿਆ ਜਾਂਦਾ ਹੈ। ਇਹ ਥਾਂ ਅਮਰੀਕਾ ਵਿੱਚ ਹੈ। ਇਸ ਥਾਂ ਦੇ ਰਹੱਸ ਦੇਖ ਕੇ ਵਿਗਿਆਨੀ ਵੀ ਹੈਰਾਨ ਰਹਿ ਜਾਂਦੇ ਹਨ। ਇਸ ਰਹੱਸਮਈ ਥਾਂ ’ਤੇ ਭਾਰੇ-ਭਾਰੇ ਪੱਥਰ ਆਪਣੇ-ਆਪ ਸੈਂਕੜੇ ਫੁੱਟ ਤੱਕ ਖਿਸਕ ਕੇ ਚਲੇ ਜਾਂਦੇ ਹਨ। ਪੱਥਰ ਆਪਣੇ-ਆਪ ਖਿਸਕਦੇ ਹਨ, ਵਿਗਿਆਨੀਆਂ ਨੇ ਇਸ ’ਤੇ ਖੋਜ ਵੀ ਕੀਤੀ ਹੈ। ਹਾਲਾਂਕਿ ਅੱਜ ਤੱਕ ਇਸ ਦੇ ਰਹੱਸ ਤੋਂ ਪਰਦਾ ਨਹੀਂ ਚੁੱਕਿਆ ਜਾ ਸਕਿਆ। ਦੇਸ਼-ਵਿਦੇਸ਼ ਤੋਂ ਸੈਲਾਨੀ ਇਸ ਥਾਂ ਨੂੰ ਦੇਖਣ ਲਈ ਆਉਂਦੇ ਹਨ।

ਇਹ ਵੀ ਪੜ੍ਹੋ : ਅਲਬਾਨੀਜ਼ ਨੇ ਕਿਹਾ- ਧਾਰਮਿਕ ਅਸਥਾਨਾਂ 'ਤੇ ਹਮਲੇ ਬਰਦਾਸ਼ਤ ਨਹੀਂ, PM ਮੋਦੀ ਨੇ ਚੁੱਕਿਆ ਸੀ ਮੁੱਦਾ

PunjabKesari

ਕੈਲੀਫੋਰਨੀਆ ਦੇ ਦੱਖਣੀ ਪੂਰਬ ਵਿੱਚ ਨੇਵਾਦਾ ਸੂਬੇ ਨੇੜੇ ਸਥਿਤ ਇਹ ਸਥਾਨ 225 ਕਿਲੋਮੀਟਰ 'ਚ ਫੈਲਿਆ ਹੋਇਆ ਹੈ। ਇੱਥੇ ਰੇਸ ਟ੍ਰੈਕ ਏਰੀਏ 'ਚ ਮੌਜੂਦ 320 ਕਿਲੋਗ੍ਰਾਮ ਤੱਕ ਦੇ ਪੱਥਰ ਵੀ ਆਪਣੇ-ਆਪ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ। ਇੱਥੇ 150 ਤੋਂ ਵੱਧ ਅਜਿਹੇ ਪੱਥਰ ਹਨ। ਹਾਲਾਂਕਿ ਅਜੇ ਤੱਕ ਇਨ੍ਹਾਂ ਪੱਥਰਾਂ ਨੂੰ ਕਿਸੇ ਨੇ ਆਪਣੀਆਂ ਅੱਖਾਂ ਨਾਲ ਤੁਰਦੇ ਨਹੀਂ ਦੇਖਿਆ। ਇਹ ਪੱਥਰ ਖਿਸਕਣ ਤੋਂ ਬਾਅਦ ਇਕ ਲੰਬੀ ਲਾਈਨ ਆਪਣੇ ਪਿੱਛੇ ਛੱਡ ਦਿੰਦੇ ਹਨ। ਲਾਈਨਾਂ ਦੇ ਨਿਸ਼ਾਨਾਂ ਨਾਲ ਇਨ੍ਹਾਂ ਪੱਥਰਾਂ ਦੇ ਖਿਸਕਣ ਬਾਰੇ ਜਾਣਕਾਰੀ ਮਿਲਦੀ ਹੈ। ਇਸ ਨੂੰ ‘ਮੌਤ ਦਾ ਘਾਟੀ’ ਦੇ ਨਾਂ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਵਿਗਿਆਨੀਆਂ ਨੇ ਪੱਥਰ ਖਿਸਕਣ ਸਬੰਧੀ ਵੱਖ-ਵੱਖ ਥਿਊਰੀਆਂ ਦਿੱਤੀਆਂ ਹਨ। ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪੱਥਰ ਤੇਜ਼ ਹਵਾਵਾਂ ਕਾਰਨ ਖਿਸਕਦੇ ਹਨ। ਹਾਲਾਂਕਿ ਖੋਜਕਾਰ ਇਨ੍ਹਾਂ ਪੱਥਰਾਂ ਦੇ ਖਿਸਕਣ ਦੇ ਕਾਰਨ ਸਬੰਧੀ ਸਹਿਮਤ ਨਹੀਂ ਹਨ।

ਇਹ ਵੀ ਪੜ੍ਹੋ : ਭਾਰਤ-ਆਸਟ੍ਰੇਲੀਆ 'ਚ ਹੋਇਆ audio-visual ਕੋ-ਪ੍ਰੋਡਕਸ਼ਨ ਸਮਝੌਤਾ, ਅਲਬਾਨੀਜ਼ ਨੇ ਕੀਤੀ ਭਾਰਤ ਦੀ ਪ੍ਰਸ਼ੰਸਾ

PunjabKesari

ਸਰਦੀਆਂ 'ਚ ਇਹ ਪੱਥਰ ਕਰੀਬ 250 ਮੀਟਰ ਤੋਂ ਵੱਧ ਦੂਰ ਤੱਕ ਖਿਸਕੇ ਮਿਲਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਰਹੱਸ ਨੂੰ ਸੁਲਝਾਉਣ ਲਈ ਸਾਲ 1972 ਵਿੱਚ ਵਿਗਿਆਨੀਆਂ ਦੀ ਇਕ ਟੀਮ ਬਣਾਈ ਗਈ ਸੀ। ਟੀਮ ਨੇ ਪੱਥਰਾਂ ਦੇ ਇਕ ਸਮੂਹ ਨੂੰ ਨਾਂ ਦੇ ਕੇ 7 ਸਾਲ ਉਨ੍ਹਾਂ ਦਾ ਅਧਿਐਨ ਕੀਤਾ। ਕੇਰਿਨ ਨਾਂ ਦਾ ਲਗਭਗ 317 ਕਿਲੋਗ੍ਰਾਮ ਦਾ ਪੱਥਰ ਅਧਿਐਨ ਦੌਰਾਨ ਬਿਲਕੁਲ ਨਹੀਂ ਹਿੱਲਿਆ ਪਰ ਜਦੋਂ ਵਿਗਿਆਨੀ ਕੁਝ ਸਾਲਾਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੂੰ ਇਹ ਪੱਥਰ ਇਕ ਕਿਲੋਮੀਟਰ ਦੂਰ ਮਿਲਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News