ਮਿਆਂਮਾਰ 'ਚ ਫੌਜੀ ਸਰਕਾਰ ਨੇ ਲਾਇਆ ਕਰਫਿਊ, ਇਕੱਠੇ ਹੋਣ 'ਤੇ ਲਾਈ ਪਾਬੰਦੀ
Tuesday, Feb 09, 2021 - 08:20 PM (IST)
ਯਾਂਗੂਨ-ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਚ ਕਮੀ ਦਾ ਕੋਈ ਸੰਕੇਤ ਨਜ਼ਰ ਨਹੀਂ ਨਾ ਆਉਣ ਤੋਂ ਬਾਅਦ ਸੋਮਵਾਰ ਨੂੰ ਫੌਜੀ ਸਰਕਾਰ ਨੇ ਦੋ ਵੱਡੇ ਸ਼ਹਿਰਾਂ 'ਚ ਕਰਫਿਊ ਲੱਗਾ ਦਿੱਤਾ ਅਤੇ ਪੰਜ ਤੋਂ ਵਧੇਰੇ ਲੋਕਾਂ ਨੂੰ ਇਕ ਥਾਂ 'ਤੇ ਇਕੱਠੇ ਹੋਣ 'ਤੇ ਪਾਬੰਦੀ ਲੱਗਾ ਦਿੱਤੀ। ਯਾਂਗੂਨ ਅਤੇ ਮਾਂਡਲੇ ਸੂਬੇ ਲਈ ਇਹ ਹੁਕਮ ਜਾਰੀ ਕੀਤਾ ਹੈ। ਇਸ ਦੇ ਤਹਿਤ ਜਨਤਾ ਨਾਲ ਜੁੜੀਆਂ ਪਾਬੰਦੀਆਂ ਵੀ ਲਾਈਆਂ ਗਈਆਂ ਹਨ। ਹੋਰ ਖੇਤਰਾਂ ਲਈ ਵੀ ਅਜਿਹੇ ਹੀ ਹੁਕਮਾਂ ਦੀਆਂ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਤਿੰਨ ਵੱਖ-ਵੱਖ ਹਮਲਿਆਂ 'ਚ 9 ਲੋਕਾਂ ਦੀ ਮੌਤ : ਅਧਿਕਾਰੀ
ਹੁਕਮ ਤਹਿਤ ਪੰਜ ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਰਹੇਗੀ ਅਤੇ ਗੱਡੀਆਂ ਦੀ ਰੈਲੀ 'ਤੇ ਵੀ ਰੋਕ ਲਾਈ ਗਈ ਹੈ। ਦੋਵਾਂ ਸ਼ਹਿਰਾਂ 'ਚ ਰਾਤ ਅੱਠ ਵਜੇ ਤੋਂ ਤੜਕੇ ਚਾਰ ਵਜੇ ਤੱਕ ਕਰਫਿਊ ਲਾਗੂ ਰਹੇਗਾ। ਇਹ ਹੁਕਮ ਅਗਲੇ ਨੋਟਿਸ ਤੱਕ ਪ੍ਰਭਾਵੀ ਰਹਿਣਗੇ। ਹੁਕਮ 'ਚ ਕਿਹਾ ਗਿਆ ਹੈ ਕਿ ਕਾਨੂੰਨ ਦਾ ਉਲੰਘਣ ਕਰਨ ਵਾਲੇ ਲੋਕਾਂ ਦੇ ਗੈਰ-ਕਾਨੂੰਨੀ ਕਦਮਾਂ ਦੇ ਜਵਾਬ 'ਚ ਇਹ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ -ਨਵਲਨੀ ਦਾ ਸਮਰਥਨ ਕਰਨ 'ਤੇ ਰੂਸ ਨੇ ਸਵੀਡਨ, ਪੋਲੈਂਡ ਤੇ ਜਰਮਨੀ ਦੇ ਡਿਪਲੋਮੈਟਾਂ ਨੂੰ ਕੱਢਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।