ਮਿਆਂਮਾਰ ਦੀ ਅਦਾਲਤ ਨੇ ਸੂ ਕੀ ਨੂੰ ਸੁਣਾਈ ਚਾਰ ਸਾਲ ਦੀ ਕੈਦ ਦੀ ਸਜ਼ਾ

12/06/2021 1:54:03 PM

ਬੈਂਕਾਕ (ਭਾਸ਼ਾ): ਮਿਆਂਮਾਰ ਦੀ ਰਾਜਧਾਨੀ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਲੋਕਾਂ ਨੂੰ ਭੜਕਾਉਣ ਅਤੇ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਉਂਦੇ ਹੋਏ ਚਾਰ ਸਾਲ ਦੀ ਸਜ਼ਾ ਸੁਣਾਈ। ਇਕ ਕਾਨੂੰਨੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਸਜ਼ਾ ਦੇਸ਼ ਦੀ ਸੱਤਾ 'ਤੇ ਫ਼ੌਜ ਦੇ 1 ਫਰਵਰੀ ਨੂੰ ਕਾਬਜ਼ ਹੋਣ ਤੋਂ ਬਾਅਦ, 76 ਸਾਲਾ ਨੋਬੇਲ ਪੁਰਸਕਾਰ ਜੇਤੂ 'ਤੇ ਚਲਾਏ ਜਾ ਰਹੇ ਕਈ ਮੁਕੱਦਮਿਆਂ ਵਿਚੋਂ ਪਹਿਲੇ ਮਾਮਲੇ ਵਿਚ ਸੁਣਾਈ ਗਈ ਹੈ।  

ਪੜ੍ਹੋ ਇਹ ਅਹਿਮ ਖਬਰ- ਜਿਨਪਿੰਗ ਦੀ ਅਗਵਾਈ ’ਚ ਤਿੱਬਤ ’ਚ ਸੱਭਿਆਚਾਰਕ ਨਸਲਕੁਸ਼ੀ ਕਰ ਰਿਹਾ ਚੀਨ

ਫ਼ੌਜੀ ਤਖਤਾਪਲਟ ਨੇ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਦੀ ਸਰਕਾਰ ਨੂੰ ਆਪਣਾ ਦੂਜਾ ਪੰਜ ਸਾਲਾ ਕਾਰਜਕਾਲ ਸ਼ੁਰੂ ਕਰਨ ਤੋਂ ਰੋਕ ਦਿੱਤਾ ਸੀ। ਉਸ ਖ਼ਿਲਾਫ਼ ਇਕ ਹੋਰ ਮਾਮਲੇ 'ਚ ਫ਼ੈਸਲਾ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ। ਜੇਕਰ ਸੂ ਕੀ  ਸਾਰੇ ਮਾਮਲਿਆਂ 'ਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ 100 ਸਾਲ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ। ਕਾਨੂੰਨੀ ਅਧਿਕਾਰੀ ਨੇ ਕਿਹਾ ਕਿ ਅਦਾਲਤ ਨੇ ਸੋਮਵਾਰ ਨੂੰ ਇਹ ਸਪੱਸ਼ਟ ਨਹੀਂ ਕੀਤਾ ਕਿ ਸੂ ਕੀ ਨੂੰ ਜੇਲ੍ਹ 'ਚ ਰੱਖਿਆ ਜਾਵੇਗਾ ਜਾਂ ਨਜ਼ਰਬੰਦ ਰੱਖਿਆ ਜਾਵੇਗਾ। ਲੋਕਤੰਤਰ ਲਈ ਆਪਣੇ ਲੰਬੇ ਸੰਘਰਸ਼ ਵਿੱਚ ਉਸਨੇ 1989 ਤੋਂ ਸ਼ੁਰੂ ਕਰਦੇ ਹੋਏ, 15 ਸਾਲ ਘਰ ਵਿੱਚ ਨਜ਼ਰਬੰਦੀ ਵਿਚ ਬਿਤਾਏ ਹਨ।


Vandana

Content Editor

Related News