ਮਿਆਂਮਾਰ ''ਚ ਸਿੰਥੈਟਿਕ ਡਰੱਗ ਦੀ ਵੱਡੀ ਖੇਪ ਜ਼ਬਤ, 33 ਲੋਕ ਗ੍ਰਿਫਤਾਰ
Tuesday, May 19, 2020 - 11:35 AM (IST)
ਨੇਪੀਡਾਓ (ਬਿਊਰੋ): ਮਿਆਂਮਾਰ ਦੀ ਪੁਲਸ ਨੇ ਵੱਡੀ ਮਾਤਰਾ ਵਿਚ ਸਿੰਥੈਟਿਕ ਡਰੱਗ ਦੀ ਖੇਪ ਜ਼ਬਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣ-ਪੂਰਬ ਏਸ਼ੀਆ ਵਿਚ ਪਹਿਲੀ ਵਾਰ ਇੰਨੀ ਵੱਡੀ ਮਾਤਰਾ ਵਿਚ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ। ਇਸ ਵਿਚ 200 mg ਦੀਆਂ ਮੇਥਮਫੇਟਾਮਾਈਨ ਟੈਬਲੇਟ, 500 kg ਕ੍ਰਿਸਟਲ ਮੇਥਮਫੇਟਾਮਾਈਨ ਅਤੇ 300 kg ਹੈਰੋਇਨ ਸ਼ਾਮਲ ਹੈ। ਨਸ਼ੀਲੇ ਪਦਾਰਥਾਂ ਨੂੰ ਉੱਤਰ-ਪੂਰਬੀ ਸ਼ਾਨ ਰਾਜ ਤੋਂ ਜ਼ਬਤ ਕੀਤਾ ਗਿਆ ਹੈ। ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਗਈ ਮੁਹਿੰਮ ਵਿਚ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਹਿੰਮ ਫਰਵਰੀ ਤੋਂ ਅਪ੍ਰੈਲ ਦੇ ਵਿਚ ਚਲਾਈ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ WHO ਨੂੰ ਧਮਕੀ-'30 ਦਿਨ ਦੇ ਅੰਦਰ ਨਾ ਕੀਤਾ ਠੋਸ ਸੁਧਾਰ ਤਾਂ ਰੋਕਾਂਗੇ ਫੰਡਿੰਗ'
ਮਿਆਂਮਾਰ ਮੇਥਮਫੇਟਾਮਾਈਨ ਦਾ ਸਭ ਤੋਂ ਵੱਡਾ ਗਲੋਬਲ ਸਰੋਤ ਹੈ। ਜਨਰਲ ਜਾਉ ਲਿਨ ਨੇ ਦੱਸਿਆ ਕਿ ਸ਼ੱਕੀਆਂ ਨੇ ਪੁਲਸ ਨੂੰ ਦੱਸਿਆ ਕਿ ਇਹ ਸਾਰੇ ਨਸ਼ੀਲੇ ਪਦਾਰਥ ਮਿਆਂਮਾਰ ਦੇ ਅੰਦਰ ਅਤੇ ਗੁਆਂਢੀ ਦੇਸ਼ਾਂ ਵਿਚ ਵੇਚੇ ਜਾਣੇ ਸੀ। ਫੇਂਟਾਨੀਲ ਬਣਾਉਣ ਵਿਚ ਵਰਤੇ ਜਾਣ ਵਾਲੇ 3700 ਲੀਟਰ ਮੇਥਿਲਫੇਟਾਨਿਲ ਦੀ ਖੇਪ ਜ਼ਬਤ ਕੀਤੀ ਗਈ ਹੈ ਜਿਸ ਦੀ ਤਸਕਰੀ ਕੀਤੀ ਜਾ ਰਹੀ ਸੀ। ਫੇਂਟਾਨਿਲ ਹੈਰੋਇਨ ਤੋਂ 50 ਗੁਣਾ ਜ਼ਿਆਦਾ ਤੇਜ਼ ਹੁੰਦਾ ਹੈ। ਇਹ ਅਮਰੀਕਾ ਵਿਚ ਓਪਿਡਆਯਡ ਦੀ ਕਮੀ ਨੂੰ ਪੂਰਾ ਕਰਦਾ ਹੈ। ਯੂ.ਐੱਸ. ਸੈਂਟਰ ਫੌਰ ਡਿਜੀਜ਼ ਕੰਟਰੋਲ ਅਤੇ ਪ੍ਰੀਵੈਨਸ਼ਨ ਦੇ ਮੁਤਾਬਕ ਔਸਤਨ ਰੋਜ਼ਾਨਾ ਅਮਰੀਕਾ ਵਿਚ 130 ਲੋਕ ਓਪੀਆਯਡ ਦੀ ਓਵਰਡੋਜ਼ ਕਾਰਨ ਮਰ ਜਾਂਦੇ ਹਨ।ਜਾਣਕਾਰੀ ਮੁਤਾਬਕ ਸਿੰਥੈਟਿਕ ਡਰੱਗ ਨਸ਼ੀਲੇ ਪਦਾਰਥਾਂ ਦੇ ਗੈਰ ਕਾਨੂੰਨੀ ਵਪਾਰ ਦੇ ਤਰੀਕੇ ਨੂੰ ਬਦਲ ਰਿਹਾ ਹੈ। ਲੈਬ ਵਿਚ ਬਣਨ ਵਾਲੇ ਡਰੱਗ ਸਸਤੇ ਹੁੰਦੇ ਹਨ।