ਸਿੰਗਾਪੁਰ : ਹਲਾਲ ਜਾਨਵਰਾਂ ਦੇ ਸੈੱਲਾਂ ਤੋਂ ਲੈਬ ’ਚ ਤਿਆਰ ਮੀਟ ਖਾ ਸਕਣਗੇ ਮੁਸਲਮਾਨ

02/04/2024 12:19:42 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਮੁਸਲਮਾਨਾਂ ਨੂੰ ਲੈਬਾਰਟਰੀ ’ਚ ਤਿਆਰ ਮਾਸ ਖਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਸ਼ਰਤੇ ਵਰਤੇ ਗਏ ਸੈੱਲ ਹਲਾਲ ਜਾਨਵਰਾਂ ਦੇ ਹੋਣ ਅਤੇ ਅੰਤਿਮ ਉਤਪਾਦ ਵਿਚ ਕੋਈ ਗੈਰ-ਹਲਾਲ ਸਮੱਗਰੀ ਨਾ ਹੋਵੇ। ਸਿੰਗਾਪੁਰ ਦੇ ਮੁਫਤੀ ਡਾ. ਨਜ਼ੀਰੂਦੀਨ ਮੁਹੰਮਦ ਨਾਸਿਰ ਨੇ ਕਿਹਾ ਕਿ ਇਹ ਫ਼ੈਸਲਾ ਇਸ ਗੱਲ ਦੀ ਇਕ ਉਦਾਹਰਣ ਹੈ ਕਿ ਫਤਵਾ ਖੋਜ ਨੂੰ ਆਧੁਨਿਕ ਤਕਨਾਲੋਜੀ ਅਤੇ ਸਮਾਜਿਕ ਤਬਦੀਲੀ ਨਾਲ ਕਿਵੇਂ ਵਿਕਸਤ ਕਰਨਾ ਹੈ। ਉਹ ਸ਼ੁੱਕਰਵਾਰ ਨੂੰ ਸਮਕਾਲੀ ਸਮਾਜਾਂ ਵਿਚ ਫਤਵੇ ’ਤੇ 2-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। 

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਅੱਗੇ ਪੰਜਾਬ ਸਰਕਾਰ ਦੀਆਂ ਮਸ਼ਹੂਰੀ ਵਾਲੀਆਂ ਸਕ੍ਰੀਨਾਂ ਹਟਾਈਆਂ ਜਾਣ : SGPC ਦਾ ਬਿਆਨ

ਸਿੰਗਾਪੁਰ ਦੇ ਮੁਫ਼ਤੀ ਨਜ਼ੀਰੂਦੀਨ ਨੇ ਕਿਹਾ ਕਿ ਧਾਰਮਿਕ ਅਥਾਰਟੀਆਂ ਨੂੰ ਆਪਣੇ ਫ਼ੈਸਲਿਆਂ ਨੂੰ ਅਨੁਕੂਲ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਤਕਨੀਕੀ ਤਰੱਕੀ ਨਾਲ ਸਮਾਜਿਕ ਬਦਲਾਅ ਆਉਂਦੇ ਹਨ। ਕਮੇਟੀ ਨੇ ਫ਼ੈਸਲਾ ਕੀਤਾ ਕਿ ਲੈਬਾਰਟਰੀ ਦੁਆਰਾ ਕਾਸ਼ਤ ਕੀਤੇ ਮੀਟ ਦਾ ਸੇਵਨ ਕਰਨ ਦੀ ਇਜਾਜ਼ਤ ਹੈ, ਜਿੱਥੇ ਸੈੱਲ ਜਾਨਵਰਾਂ ਦੇ ਹੁੰਦੇ ਹਨ, ਉਹ ਹਲਾਲ ਹੀ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News