ਅਮਰੀਕਾ : ਟੈਕਸਾਸ ਅਤੇ ਅਮਰੀਕਾ ਦੇ ਹੋਰ ਸ਼ਹਿਰਾਂ 'ਚ ਲੱਗੇ 'ਮੁਸਲਿਮ ਲਵ ਜੀਸਸ' ਦੇ ਹੋਰਡਿੰਗਜ਼

Tuesday, Jan 24, 2023 - 03:25 PM (IST)

ਅਮਰੀਕਾ : ਟੈਕਸਾਸ ਅਤੇ ਅਮਰੀਕਾ ਦੇ ਹੋਰ ਸ਼ਹਿਰਾਂ 'ਚ ਲੱਗੇ 'ਮੁਸਲਿਮ ਲਵ ਜੀਸਸ' ਦੇ ਹੋਰਡਿੰਗਜ਼

ਹਿਊਸਟਨ (ਭਾਸ਼ਾ)- ਟੈਕਸਾਸ ਸਮੇਤ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸਲਾਮ ਅਤੇ ਈਸਾਈ ਧਰਮ ਵਿਚ ਬਰਾਬਰੀ ਦੇ ਸੰਦੇਸ਼ ਵਾਲੇ ਹੋਰਡਿੰਗਜ਼ ਲਗਾਏ ਗਏ ਹਨ। ਅਜਿਹਾ ਹੀ ਇਕ ਬੋਰਡ ਹਿਊਸਟਨ ਦੇ ਇਕ ਵਿਅਸਤ ਹਾਈਵੇਅ 'ਤੇ ਦੇਖਿਆ ਜਾ ਸਕਦਾ ਹੈ, ਜੋ ਹਜ਼ਾਰਾਂ ਡਰਾਈਵਰਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਬੋਰਡ 'ਤੇ ਸੰਦੇਸ਼ ਦੇ ਹੇਠਾਂ 'ਮੁਸਲਿਮਜ਼ ਲਵ ਜੀਸਸ' (ਮੁਸਲਿਮ ਜੀਸਸ ਨੂੰ ਪਿਆਰ ਕਰਦੇ ਹਨ) ਲਿਖਿਆ ਹੋਇਆ ਹੈ, 'ਇਕ ਰੱਬ ਅਤੇ ਉਸ ਦੇ ਪੈਗੰਬਰ ਦਾ ਸੰਦੇਸ਼।'

ਇਲੀਨੋਇਸ ਸਥਿਤ ਇਸਲਾਮਿਕ ਸਿੱਖਿਆ ਕੇਂਦਰ, 'ਗੈਨਪੀਸ' ਸ਼ਿਕਾਗੋ, ਡੱਲਾਸ ਅਤੇ ਕੇਂਦਰੀ ਨਿਊ ਜਰਸੀ ਸਣੇ ਪੂਰੇ ਅਮਰੀਕਾ ਵਿਚ ਧਰਮਾਂ ਦੀਆਂ ਸਾਂਝੀਆਂ ਜੜ੍ਹਾਂ ਨੂੰ ਉਜਾਗਰ ਕਰਨ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਇਸੇ ਤਰ੍ਹਾਂ ਦੇ ਹੋਰਡਿੰਗਜ਼ ਲਗਾ ਰਿਹਾ ਹੈ। ਇੱਕ ਹੋਰਡਿੰਗ ਵਿਚ ਮੈਰੀ ਨੂੰ ਹਿਜਾਬ ਪਾਉਂਦੇ ਹੋਏ ਦਿਖਾਇਆ ਗਿਆ ਹੈ ਅਤੇ ਲਿਖਿਆ ਹੈ, "ਕਿਸਮਤਵਾਲੀ ਮੈਰੀ ਨੇ ਹਿਜਾਬ ਪਾਇਆ ਸੀ। ਕੀ ਤੁਸੀਂ ਇਸ ਦਾ ਸਨਮਾਨ ਕਰੋਗੇ?''

ਇਹ ਵੀ ਪੜ੍ਹੋ- ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ

ਇਸੇ ਤਰ੍ਹਾਂ ਦੇ ਹੋਰਡਿੰਗ ਵਿਚ ਇਸਲਾਮ ਵਿਚ ਸਭ ਤੋਂ ਪਵਿੱਤਰ ਸਥਾਨ ਮੰਨੇ ਜਾਣ ਵਾਲੀ ਅਤੇ ਸਾਊਦੀ ਅਰਬ ਵਿਚ ਸਥਿਤ ਕਾਬਾ ਦੀ ਇਮਾਰਤ ਦੀ ਤਸਵੀਰ ਲਗਾਈ ਗਈ ਹੈ ਅਤੇ ਇਸ 'ਤੇ ਸੰਦੇਸ਼ ਲਿਖਿਆ ਹੈ, "ਇਬਰਾਹਿਮ ਦੁਆਰਾ ਬਣਾਇਆ ਗਿਆ ਇੱਕ ਰੱਬ ਦੀ ਪੂਜਾ ਕਰਨ ਲਈ ਸਮਰਪਿਤ, ਲੱਖਾਂ ਮੁਸਲਮਾਨਾਂ ਦੀ ਸਾਲਾਨਾ ਤੀਰਥ ਯਾਤਰਾ ਦਾ ਸਥਾਨ।'' 'ਗੇਨਪੀਸ' ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜਿਸ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਇਸਲਾਮ ਦੀ ਜਾਣਕਾਰੀ ਦੇਣਾ ਅਤੇ ਇਸ ਸੰਬੰਧ ਵਿਚ ਕਿਸੇ ਵੀ ਸ਼ੰਕੇ ਜਾਂ ਗ਼ਲਤ ਧਾਰਨਾ ਨੂੰ ਦੂਰ ਕਰਨਾ ਹੈ। ਉਸ ਨੇ ਹੋਰਡਿੰਗ ਲਗਾਉਣ ਲਈ ਉਨ੍ਹਾਂ ਸ਼ਹਿਰਾਂ ਨੂੰ ਚੁਣਿਆ, ਜਿੱਥੇ ਸੰਗਠਨ ਦੀ ਮਜ਼ਬੂਤ ​​ਮੌਜੂਦਗੀ ਹੈ ਅਤੇ ਵੱਡੀ ਗਿਣਤੀ ਵਿਚ ਮੁਸਲਿਮ ਆਬਾਦੀ ਰਹਿੰਦੀ ਹੈ।

ਇਹ ਵੀ ਪੜ੍ਹੋ- ਸਰਹੱਦ ਪਾਰ: ਡਾਂਸ ਕਰਦੀ ਕੁੜੀ ਦੀ ਵਾਇਰਲ ਵੀਡੀਓ ਵੇਖ ਭੜਕਿਆ ਪਿਓ, ਮਾਰ ਦਿੱਤੀ ਗੋਲ਼ੀ

ਹਿਊਸਟਨ ਵਿਚ 'ਗੇਨਪੀਸ' ਦੇ ਇੱਕ ਵਲੰਟੀਅਰ ਨੇ ਕਿਹਾ ਕਿ ਉਸ ਨੂੰ ਫੋਨ ਕਰਕੇ ਕਈ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੁਸਲਿਮ ਅਤੇ ਇਸਲਾਮ ਧਰਮਾਂ ਵਿਚ ਕੀ ਸਮਾਨਤਾ ਹੈ? ਜਦੋਂ ਅਸੀਂ ਸਮਝਾਉਂਦੇ ਹਾਂ ਕਿ ਮੁਸਲਿਮ ਹੋਣ ਲਈ, ਸਾਨੂੰ ਯਿਸੂ ਅਤੇ ਮੈਰੀ ਵਿਚ ਵਿਸ਼ਵਾਸ ਕਰਨਾ ਹੋਵੇਗਾ ਤਾਂ ਉਹ ਹੈਰਾਨ ਰਹਿ ਜਾਂਦੇ ਹਨ। ਗੇਨਪੀਸ ਦੇ ਡਾਇਰੈਕਟਰ ਡਾ. ਸਬੀਲ ਅਹਿਮਦ ਨੇ ਕਿਹਾ, ਇਸਲਾਮ ਧਰਮ ਨੂੰ ਅਕਸਰ ਗ਼ਲਤ ਸਮਝਿਆ ਜਾਂਦਾ ਹੈ, ਜਿਸ ਨਾਲ ਕੁਝ ਲੋਕ ਇਸਲਾਮ ਬਾਰੇ ਪੱਖਪਾਤੀ ਨਜ਼ਰੀਏ ਰੱਖਦੇ ਹਨ ਅਤੇ ਮੁਸਲਮਾਨਾਂ ਨਾਲ ਵਿਤਕਰੇ ਕਰਦੇ ਹਨ ਅਤੇ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। 


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News