ਮੁਸ਼ੱਰਫ ਨੂੰ ਪਾਕਿਸਤਾਨ ਜਾਣ ਲਈ ਡਾਕਟਰਾਂ ਦੀ ਇਜਾਜ਼ਤ ਦਾ ਇੰਤਜ਼ਾਰ

06/17/2022 5:51:56 PM

ਇਸਲਾਮਾਬਾਦ- ਗੰਭੀਰ ਤੌਰ 'ਤੇ ਬੀਮਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਜਿਵੇਂ ਹੀ ਡਾਕਟਰਾਂ ਦਾ ਇਜਾਜ਼ਤ ਮਿਲ ਜਾਵੇਗੀ ਉਨ੍ਹਾਂ ਨੂੰ ਦੁਬਈ ਤੋਂ ਪਾਕਸਿਤਾਨ ਲਿਜਾਇਆ ਜਾਵੇਗਾ। ਫ੍ਰਾਈਡੇ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਬੀਮਾਰ ਸਾਬਕਾ ਫ਼ੌਜ ਪ੍ਰਮੁੱਖ ਦੇ ਕਰੀਬੀ ਸਹਿਯੋਗੀਆਂ ਨੇ ਕਿਹਾ ਹੈ ਕਿ ਸੰਘੀ ਸਰਕਾਰ ਵਲੋਂ ਉਨ੍ਹਾਂ ਨੂੰ ਵਾਪਸ ਲਿਆਉਣ ਦਾ ਫ਼ੈਸਲਾ ਕਰਨ ਦੇ ਬਾਅਦ ਪਰਿਵਾਰ ਚਿਕਿਤਸਾ ਮਨਜ਼ੂਰੂੀ ਦਾ ਇੰਤਜ਼ਾਰ ਕਰ ਰਿਹਾ ਹੈ। 

ਮੁਸ਼ੱਰਫ ਦੇ ਪਰਿਵਾਰ ਨੇ ਕਿਹਾ ਕਿ ਅੰਤਿਮ ਫ਼ੈਸਲਾ ਲੈਣ ਦੇ ਬਾਅਦ ਉਨ੍ਹਾ ਦੀ ਵਾਪਸੀ ਲਈ ਸਾਰੇ ਜ਼ਰੂਰੀ ਕਾਨੂੰਨੀ ਇੰਤਜ਼ਾਮ ਕੀਤੇ ਜਾਣਗੇ। ਉਨ੍ਹਾਂ ਦੀ ਵਾਪਸੀ ਹਾਲਾਂਕਿ, ਉਨ੍ਹਾਂ ਦੇ ਡਾਕਟਰਾਂ ਦੀ ਚਿਕਿਤਸਾ ਰਾਏ ਦੇ ਅਧੀਨ ਹੈ, ਜਿਨ੍ਹਾਂ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਕੀ ਉਹ ਦੁਬਈ ਤੋਂ ਪਾਕਿਸਤਾਨ ਦੀ ਯਾਤਰਾ ਏਅਰ ਐਂਬੂਲੈਂਸ 'ਤੇ ਕਰ ਸਕਦੇ ਹਨ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਲਈ ਪਹਿਲੀ ਪਸੰਦ ਇਸਲਾਮਾਬਾਦ ਤੇ ਉਸ ਤੋਂ ਬਾਅਦ ਕਰਾਚੀ ਹੋਵੇਗੀ। ਫ੍ਰਾਈਡੇ ਟਾਈਮਸ ਨੇ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਤੋਂ ਕਿਹਾ ਕਿ 79 ਸਾਲਾ ਸਾਬਕਾ ਫ਼ੌਜੀ ਸ਼ਾਸਕ ਅਮਾਈਲਾਈਡੋਸਿਸ ਨਾਲ ਪੀੜਤ ਹੈ, ਜੋ ਇਕ ਦੁਰਲਭ ਬੀਮਾਰੀ ਹੈ। ਇਹ ਬੀਮਾਰੀ ਪੂਰੇ ਸਰੀਰ ਦੇ ਅੰਗਾਂ 'ਤੇ ਟਿਸ਼ੂਜ਼ 'ਚ ਅਮਾਈਲਾਈਡ ਨਾਂ ਦੇ ਇਕ ਅਸਧਾਰਨ ਪ੍ਰੋਟੀਨ ਦੇ ਨਿਰਮਾਣ ਨਾਲ ਹੁੰਦੀ ਹੈ। ਅਮਾਈਲਾਈਡ ਪ੍ਰੋਟੀਨ (ਜਮਾ) ਦਾ ਨਿਰਮਾਣ ਅੰਗਾਂ ਤੇ ਟਿਸ਼ੂਜ਼ ਦੇ ਠੀਕ ਨਾਲ ਕੰਮ ਕਰਨਾ ਮੁਸ਼ਕਲ ਬਣਾ ਦਿੰਦਾ ਹੈ। ਉਨ੍ਹਾਂ ਦੇ ਪਰਿਵਾਰ ਨੇ ਸਵੀਕਾਰ ਕੀਤਾ ਹੈ ਕਿ ਇਸ ਪੱਧਰ 'ਤੇ ਹੁਣ ਰਿਕਵਰੀ ਸੰਭਵ ਨਹੀਂ ਹੈ।


Tarsem Singh

Content Editor

Related News