ਇੰਤਜ਼ਾਰ ਖ਼ਤਮ, ਫ਼ਿਲਮ ''ਹੀਰਾਮੰਡੀ'' ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ

Thursday, Mar 28, 2024 - 02:29 PM (IST)

ਇੰਤਜ਼ਾਰ ਖ਼ਤਮ, ਫ਼ਿਲਮ ''ਹੀਰਾਮੰਡੀ'' ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ

ਮੁੰਬਈ : ਲੋਕ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਹੀਰਾਮੰਡੀ ਦਿ ਡਾਇਮੰਡ ਬਜ਼ਾਰ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਮਾਤਾਵਾਂ ਨੇ ਪਹਿਲਾਂ ਹੀ ਵੈੱਬ ਸੀਰੀਜ਼ ਦੀਆਂ ਕਈ ਝਲਕੀਆਂ ਦਿਖਾਈਆਂ ਸਨ ਪਰ ਰਿਲੀਜ਼ਿੰਗ ਡੇਟ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਗਈ ਸੀ। ਅਜਿਹੇ ‘ਚ ਬੇਤਾਬ ਪ੍ਰਸ਼ੰਸਕ ਲਗਾਤਾਰ ਪੁੱਛ ਰਹੇ ਸਨ ਕਿ ਇਹ ਸੀਰੀਜ਼ ਕਦੋਂ ਰਿਲੀਜ਼ ਹੋਵੇਗੀ। #HeeramandiKabReleaseHogi ਕੱਲ੍ਹ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਦਾ ਰਿਹਾ। ਹੁਣ ਆਖਿਰਕਾਰ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ।

 ਵੈੱਬ ਸੀਰੀਜ਼ ਦਾ ਪ੍ਰੀਮੀਅਰ 1 ਮਈ 2024 ਨੂੰ ਹੋਵੇਗਾ। ਇਸ ਦੌਰਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਹੀਰਾਮੰਡੀ’ ਦੀਆਂ ਪ੍ਰਮੁੱਖ ਅਭਿਨੇਤਰੀਆਂ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਰਿਚਾ ਚੱਢਾ, ਸ਼ਰਮੀਨ ਸਹਿਗਲ ਅਤੇ ਸੰਜੀਦਾ ਸ਼ੇਖ ਵੀ ਮੌਜੂਦ ਸਨ। ਰਿਲੀਜ਼ਿੰਗ ਡੇਟ ਦਾ ਐਲਾਨ ਕਰਨ ਲਈ 1000 ਡਰੋਨਾਂ ਦੀ ਵਰਤੋਂ ਕੀਤੀ ਗਈ, ਜੋ ਕਿ ਕਿਸੇ ਖਾਸ ਪਲ ਤੋਂ ਘੱਟ ਨਹੀਂ ਸੀ। ‘ਹੀਰਾਮੰਡੀ’ ਕਹਾਣੀ ਦੀ ਗੱਲ ਕਰੀਏ ਤਾਂ ਇਹ ਦੋ ਕੋਠਿਆਂ ਦੀ ਕਹਾਣੀ ਨੂੰ ਦਰਸਾਉਂਦੀ ਹੈ।

ਇਸ ਸ਼ੋਅ ਦੀ ਸਟਾਰ ਕਾਸਟ ਨਾਲ, ਸ਼ਰਮੀਨ ਸਹਿਗਲ ਅਤੇ ਸੰਜੀਦਾ ਸ਼ੇਖ, ਭੰਸਾਲੀ ਪ੍ਰੋਡਕਸ਼ਨ ਦੀ ਸੀਈਓ ਪ੍ਰੇਰਨਾ ਸਿੰਘ ਅਤੇ ਨੈੱਟਫਲਿਕਸ ਇੰਡੀਆ 'ਤੇ ਸੀਰੀਜ਼ ਦੀ ਡਾਇਰੈਕਟਰ ਤਾਨਿਆ ਬਾਮੀ ਵੀ ਮੌਜੂਦ ਸਨ। ਪ੍ਰੀਮੀਅਰ ਦੀ ਤਾਰੀਖ ਦੀ ਘੋਸ਼ਣਾ ਕਰਦੇ ਹੋਏ, ਨਿਰਮਾਤਾ ਅਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਕਿਹਾ, "ਮੈਂ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਦੀ ਦੁਨੀਆ ਨੂੰ ਨੈੱਟਫਲਿਕਸ 'ਤੇ ਲਿਆਉਣ ਲਈ ਉਨ੍ਹਾਂ ਦੇ ਜਨੂੰਨ ਅਤੇ ਸਮਰਪਣ ਲਈ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ। ਇਸ ਨੂੰ 1 ਮਈ ਨੂੰ ਰਿਲੀਜ਼ ਕਰਨ ਦੇ ਨਾਲ, ਅਸੀਂ ਦੁਨੀਆ ਭਰ ਦੇ ਦਰਸ਼ਕਾਂ ਵੱਲੋਂ ਇਸ ਨੂੰ ਦੇਖਣ ਦੀ ਉਡੀਕ ਨਹੀਂ ਕਰ ਸਕਦੇ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News