40 ਸਾਲ ਪਹਿਲਾਂ ਹੋਏ ਕਤਲ ਦਾ ਦਰਖ਼ਤ ਨੇ ਖੋਲ੍ਹਿਆ ਰਾਜ਼
Wednesday, Sep 26, 2018 - 07:55 PM (IST)

ਅੰਕਾਰਾ— ਤੁਰਕੀ 'ਚ ਇਕ ਲਾਪਤਾ ਸ਼ਖਸ ਦੀ ਲਾਸ਼ ਦਾ ਪਤਾ ਲੱਗਣ ਤੋਂ ਬਾਅਦ ਸਾਰੇ ਹੈਰਾਨ ਰਹਿ ਗਏ। ਦਰਅਸਲ ਇਸ ਸ਼ਖਸ ਦੀ 1974 'ਚ ਹੱਤਿਆ ਕਰ ਦਿੱਤੀ ਗਈ ਸੀ ਤੇ ਮੌਤ ਦੇ ਸਮੇਂ ਉਸ ਦੇ ਢਿੱਡ 'ਚ ਅੰਜੀਰ ਦਾ ਬੀਜ ਸੀ, ਜੋ ਬਾਅਦ 'ਚ ਦਰਖ਼ਤ ਬਣ ਗਿਆ, ਜਿਸ ਕਾਰਨ ਉਸ ਦੀ ਮੌਤ ਦਾ ਖੁਲਾਸਾ ਹੋਇਆ।
ਦਰਅਸਲ 2011 'ਚ ਇਕ ਸੋਧਕਰਤਾ ਨੇ ਪਹਾੜਾਂ 'ਚ ਇਕ ਥਾਂ 'ਤੇ ਅੰਜੀਰ ਦਾ ਦਰਖ਼ਤ ਦੇਖਿਆ, ਤਾਂ ਉਸ ਨੇ ਦਰਖ਼ਤ ਦੇ ਚਾਰੇ ਪਾਸੇ ਜ਼ਮੀਨ 'ਚ ਖੁਦਾਈ ਕੀਤੀ। ਉਸ ਨੂੰ ਉਥੇ ਮਨੁੱਖ ਦਾ ਕੰਕਾਲ ਮਿਲਿਆ ਤੇ ਪਤਾ ਲੱਗਾ ਕਿ ਅੰਜੀਰ ਦਾ ਦਰਖ਼ਤ ਉਸ ਸ਼ਖਸ ਦੇ ਢਿੱਡ 'ਚੋਂ ਨਿਕਲਿਆ ਸੀ।
ਮ੍ਰਿਤਕ ਵਿਅਕਤੀ ਦੀ ਪਛਾਣ ਅਹਿਮਤ ਹਰਗਯੂਨ ਦੇ ਰੂਪ 'ਚ ਹੋਈ ਹੈ, ਜੋ 1974 'ਚ ਗ੍ਰੀਕ ਸਾਇਪ੍ਰਸ ਤੇ ਤੁਰਕੀ ਸਾਇਪ੍ਰਸ ਵਿਚਾਲੇ ਹੋਏ ਸ਼ੰਘਰਸ਼ 'ਚ ਮਾਰਿਆ ਗਿਆ ਸੀ। ਇਸ ਨਾਲ ਹੀ ਇਸ ਥਾਂ ਤੋਂ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਰਿਸਰਚ 'ਚ ਪਾਇਆ ਗਿਆ ਕਿ ਡਾਇਨਾਮਾਇਟ ਦੇ ਧਮਾਕੇ ਨਾਲ ਹਰਗਯੂਨ ਤੇ ਉਸ ਦੇ ਸਾਥੀ ਦੀ ਮੌਤ ਹੋ ਗਈ ਸੀ। ਸੋਧਕਰਤਾਵਾਂ ਦਾ ਮੰਨਣਾ ਹੈ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਹਰਗਯੂਨ ਨੇ ਅੰਜੀਰ ਖਾਦਾ ਹੋਵੇਗਾ।
ਹੱਤਿਆ ਦੀ ਜਾਂਚ ਕਰਨ ਵਾਲਿਆਂ ਨੇ ਦੱਸਿਆ ਕਿਕ ਹਰਗਯੂਨ ਦੋ ਹੋਰ ਵਿਅਕਤੀਆਂ ਨਾਲ ਤੁਰਕੀ ਰੈਸਿਸਟੈਂਸ ਆਰਗੇਨਾਇਜੇਸ਼ਨ 'ਚ ਸ਼ਾਮਲ ਹੋਇਆ ਸੀ। ਜਿਨ੍ਹਾਂ ਨੂੰ ਲੜਾਈ ਦੌਰਾਨ ਗੁਫਾ 'ਚ ਲਿਜਾਇਆ ਗਿਆ, ਜਿਥੇ ਡਾਇਨਾਮਾਇਟ ਧਮਾਕੇ 'ਚ ਤਿੰਨਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਕਰੀਬ 40 ਸਾਲ ਤਕ ਲਾਪਤਾ ਰਹੀਆਂ। ਹਰਗੂਨ ਦੀ 87 ਸਾਲਾ ਭੈਣ ਮੁਨੁਰ ਨੇ ਕਿਹਾ, 'ਸਾਡੇ ਪਿੰਡ 'ਚ 4000 ਲੋਕ ਰਹਿੰਦੇ ਸਨ, ਜਿਨ੍ਹਾਂ 'ਚ ਅੱਧੇ ਗ੍ਰੀਕ ਤੇ ਅੱਧੇ ਤੁਰਕੀ ਸਨ। ਸਾਲ 1974 'ਚ ਸੰਘਰਸ਼ ਸ਼ੁਰੂ ਹੋ ਗਿਆ। ਮੇਰਾ ਭਰਾ ਅਹਿਮਤ ਟੀ.ਐੱਮ.ਟੀ. ਸ਼ਾਮਲ ਹੋ ਗਿਆ ਸੀ।