ਪਤਨੀ ਦੀ ਛੁਰੇਮਾਰੀ ਨਾਲ ਮੌਤ ਮਾਮਲੇ ''ਚ ਦੋਸ਼ੀ ਖ਼ਿਲਾਫ਼ ਕਤਲ ਦਾ ਟਰਾਇਲ ਸ਼ੁਰੂ

Wednesday, Jan 14, 2026 - 01:36 AM (IST)

ਪਤਨੀ ਦੀ ਛੁਰੇਮਾਰੀ ਨਾਲ ਮੌਤ ਮਾਮਲੇ ''ਚ ਦੋਸ਼ੀ ਖ਼ਿਲਾਫ਼ ਕਤਲ ਦਾ ਟਰਾਇਲ ਸ਼ੁਰੂ

ਵੈਨਕੂਵਰ (ਮਲਕੀਤ ਸਿੰਘ) : ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਬ੍ਰਿਟਿਸ਼ ਕੋਲੰਬੀਆ ਦੇ ਐਫਸਫੋਰਡ ਵਿੱਚ ਪਤਨੀ ਦੀ ਛੁਰੇਮਾਰੀ ਕਰਕੇ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਵਿਅਕਤੀ ਖ਼ਿਲਾਫ਼ ਕਤਲ ਦਾ ਟਰਾਇਲ ਸ਼ੁਰੂ ਹੋ ਗਿਆ ਹੈ। ਇਹ ਮਾਮਲਾ ਮਾਰਚ ਵਿੱਚ ਵਾਪਰੀ ਘਟਨਾ ਨਾਲ ਸਬੰਧਿਤ ਹੈ, ਜਿਸ ਵਿੱਚ 41 ਸਾਲਾ ਬਲਵਿੰਦਰ ਕੌਰ ਨੂੰ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : 'ਅਸੀਂ ਵਿਕਾਊ ਨਹੀਂ ਹਾਂ... ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ', ਗ੍ਰੀਨਲੈਂਡ ਦੇ PM ਨੇ ਟਰੰਪ ਨੂੰ ਦਿੱਤਾ ਠੋਕਵਾਂ ਜਵਾਬ

ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ, 52 ਸਾਲਾ ਜਗਪ੍ਰੀਤ ਸਿੰਘ 'ਤੇ 2 ਬੱਚਿਆਂ ਦੀ ਮਾਂ ਬਲਵਿੰਦਰ ਕੌਰ ਨੂੰ ਛੁਰੇ ਮਾਰ ਕੇ ਕਤਲ ਕਰਨ ਦਾ ਦੋਸ਼ ਹੈ। ਟਰਾਇਲ ਦੌਰਾਨ ਪ੍ਰੋਸੀਕਿਊਸ਼ਨ ਵੱਲੋਂ ਫੋਰੈਂਸਿਕ ਸਬੂਤਾਂ, ਪੁਲਸ ਜਾਂਚ ਅਤੇ ਗਵਾਹਾਂ ਦੇ ਬਿਆਨਾਂ ਨੂੰ ਅਦਾਲਤ ਸਾਹਮਣੇ ਰੱਖਿਆ ਜਾਵੇਗਾ, ਜਦਕਿ ਬਚਾਅ ਪੱਖ ਵੱਲੋਂ ਦੋਸ਼ਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਮਾਮਲੇ ਦੀ ਕਾਰਵਾਈ ਅਗਲੇ ਕਈ ਹਫ਼ਤਿਆਂ ਤੱਕ ਚੱਲਣ ਦੀ ਸੰਭਾਵਨਾ ਹੈ।


author

Sandeep Kumar

Content Editor

Related News