ਈਰੀਓ ਮਰੀਨਾ ''ਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ

Friday, Mar 20, 2026 - 10:14 PM (IST)

ਈਰੀਓ ਮਰੀਨਾ ''ਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ, (ਮਲਕੀਤ ਸਿੰਘ)– ਕੈਨੇਡਾ ਦੇ ਓਨਟਾਰਿਓ ਸੂਬੇ ਵਿੱਚ ਈਰੀਓ ਮਰੀਨਾ ਨੇੜੇ ਸਕੂਬਾ ਡਾਈਵਿੰਗ ਦੌਰਾਨ ਇੱਕ 67 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਪੁਲਿਸ  ਮੁਤਾਬਕ ਮ੍ਰਿਤਕ ਚੈਥਮ ਸ਼ਹਿਰ ਨਾਲ ਸੰਬੰਧਿਤ ਸੀ।

ਅਧਿਕਾਰੀਆਂ ਅਨੁਸਾਰ ਕਰੀਬ 11:30 ਵਜੇ ਐਮਰਜੈਂਸੀ ਕਾਲ ਪ੍ਰਾਪਤ ਹੋਈ, ਜਿਸ ਵਿੱਚ ਜਾਣਕਾਰੀ ਮਿਲੀ ਕਿ ਵਿਅਕਤੀ ਬੋਟਿੰਗ ਚੈਨਲ ਵਿੱਚ ਡੁੱਬਣ ਤੋਂ ਬਾਅਦ ਉੱਪਰ ਨਹੀਂ ਆਇਆ।

ਮੌਕੇ ’ਤੇ ਪਹੁੰਚੀ ਰਾਹਤ ਟੀਮਾਂ ਅਤੇ ਪੁਲਿਸ ਵੱਲੋਂ ਖੋਜ ਮੁਹਿੰਮ ਚਲਾਈ ਗਈ, ਜਿਸ ਦੌਰਾਨ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।


author

Rakesh

Content Editor

Related News