ਇੰਸਟਾਗ੍ਰਾਮ ’ਤੇ Live ਹੋ ਕੇ ਕੀਤਾ ਜੁੜਵਾ ਭੈਣਾਂ ਦਾ ਕਤਲ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

Wednesday, Jul 21, 2021 - 10:14 PM (IST)

ਇੰਸਟਾਗ੍ਰਾਮ ’ਤੇ Live ਹੋ ਕੇ ਕੀਤਾ ਜੁੜਵਾ ਭੈਣਾਂ ਦਾ ਕਤਲ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਇੰਟਰਨੈਸ਼ਨਲ ਡੈਸਕ : ਬ੍ਰਾਜ਼ੀਲ ’ਚ ਜੁੜਵਾ ਭੈਣਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸੁਰਖੀਆਂ ’ਚ ਹੈ। ਇਹ ਕਤਲਕਾਂਡ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕੀਤਾ ਗਿਆ, ਜਿਸ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬ ਗਈ। ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਇਕ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲਕਾਂਡ ਪਿੱਛੇ ਡਰੱਗਜ਼ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਹੱਥ ਹੈ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲ ਦੇ ਪੈਕਾਜਸ ’ਚ ਰਹਿਣ ਵਾਲੀਆਂ 18 ਸਾਲਾ ਵਿਆਹੁਤਾ ਜੁੜਵਾ ਭੈਣਾਂ ਅਮਾਲੀਆ ਤੇ ਅਮਾਂਡਾ ਅਲਵੇਸ ਦਾ ਹਾਲ ਹੀ ’ਚ ਸੜਕ ਕਿਨਾਰੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਦੋਵਾਂ ਭੈਣਾਂ ਨੂੰ ਉਨ੍ਹਾਂ ਦੇ ਘਰ ’ਚੋਂ ਕੱਢ ਕੇ ਲੈ ਗਏ ਤੇ ਫਿਰ ਥੋੜ੍ਹੀ ਹੀ ਦੂਰੀ ’ਤੇ ਉਨ੍ਹਾਂ ਨੂੰ ਗੋਲੀ ਦਿੱਤੀ।

ਇਹ ਵੀ ਪੜ੍ਹੋ : ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਦੌੜਨ ਵਾਲੀ ਟ੍ਰੇਨ ਕੀਤੀ ਸ਼ੁਰੂ

PunjabKesari

ਇਸ ਪੂਰੀ ਵਾਰਦਾਤ ਨੂੰ ਕਾਤਲਾਂ ਨੇ ਇੰਸਟਾਗ੍ਰਾਮ ’ਤੇ ਲਾਈਵ ਦਿਖਾਇਆ। ਅਮਾਂਡਾ ਦੀ ਤਿੰਨ ਸਾਲ ਦੀ ਬੱਚੀ ਹੈ, ਜਦਕਿ ਅਮਾਲੀਆ ਹਾਲ ਹੀ ’ਚ ਮਾਂ ਬਣੀ ਸੀ। ਪੁਲਸ ਨੇ ਇਸ ਸਬੰਧ ’ਚ ਇਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨਾਬਾਲਗ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਉਹ ਪਹਿਲਾਂ ਵੀ ਕਈ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰ ਦੋਵਾਂ ਭੈਣਾਂ ਨੂੰ ਉਨ੍ਹਾਂ ਦੇ ਘਰ ’ਚੋਂ ਬਾਹਰ ਕੱਢ ਕੇ ਨਾਲ ਦੀ ਸੜਕ ’ਤੇ ਆਏ। ਇਥੇ ਪਹਿਲਾਂ ਉਨ੍ਹਾਂ ਨੂੰ ਜੂੜਾ ਬਣਾਉਣ ਨੂੰ ਕਿਹਾ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਮੀਨ ’ਤੇ ਬਿਠਾ ਕੇ ਗੋਲੀ ਮਾਰ ਦਿੱਤੀ। ਪੁਲਸ ਨੇ ਕਤਲਕਾਂਡ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਭੈਣਾਂ ਨੂੰ ਸਮੱਗਲਰਾਂ ਬਾਰੇ ਕਾਫ਼ੀ ਜਾਣਕਾਰੀ ਸੀ ਤੇ ਇਹੀ ਜਾਣਕਾਰੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ।

ਇਹ ਵੀ ਪੜ੍ਹੋ : PAK ’ਚ ਮੀਂਹ ਨਾਲ ਢਹਿ ਰਹੀ ਚੀਨ ਵੱਲੋਂ ਬਣਾਏ ਇਸਲਾਮਾਬਾਦ ਏਅਰਪੋਰਟ ਦੀ ਛੱਤ (ਦੇਖੋ ਵੀਡੀਓ)


author

Manoj

Content Editor

Related News