ਉੱਤਰ ਪ੍ਰਦੇਸ਼ ਦੇ ਗੋਂਡਾ ''ਚ ਸੇਵਾਮੁਕਤ ਰੇਲਵੇ ਮੁਲਾਜ਼ਮ ਦਾ ਕਤਲ

Monday, Jul 22, 2024 - 12:25 PM (IST)

ਉੱਤਰ ਪ੍ਰਦੇਸ਼ ਦੇ ਗੋਂਡਾ ''ਚ ਸੇਵਾਮੁਕਤ ਰੇਲਵੇ ਮੁਲਾਜ਼ਮ ਦਾ ਕਤਲ

ਗੋਂਡਾ : ਗੋਂਡਾ ਜ਼ਿਲ੍ਹੇ ਦੇ ਮਨਕਪੁਰ ਥਾਣਾ ਖੇਤਰ ਵਿਚ ਸ਼ਨੀਵਾਰ ਨੂੰ ਇਕ ਸੇਵਾਮੁਕਤ ਰੇਲਵੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਐੱਸਪੀ ਵਿਨੀਤ ਜੈਸਵਾਲ ਨੇ ਦੱਸਿਆ ਕਿ ਵਜੀਰਗੰਜ ਥਾਣਾ ਇਲਾਕੇ ਵਿਚ ਉਪਾਧਿਆਏ ਪੁਰ ਨਿਵਾਸੀ ਤੇ ਰੇਵਲੇ ਤੋਂ ਸੇਵਾਮੁਕਤ ਪਰਮੇਸ਼ਵਰੀ ਚੌਹਾਨ (78) ਮਨਕਾਪੁਰ ਕੋਤਵਾਲੀ ਖੇਤਰ ਦੇ ਭਰਹੂ ਪਿੰਡ ਦੇ ਕੋਲ ਮਕਾਨ ਬਣਾ ਕੇ ਇਕੱਲੇ ਰਹਿੰਦੇ ਸਨ। ਉਨ੍ਹਾਂ ਦੀ ਪੋਤੀ ਸਰਸਵਤੀ ਰੋਜ਼ਾਨਾ ਆਪਣੇ ਘਰੋਂ ਉਨ੍ਹਾਂ ਲਈ ਖਾਣਾ ਲਿਆਉਂਦੀ ਸੀ ਤੇ ਰੋਜ਼ਾਨਾ ਖਾਣਾ ਦੇਣ ਤੋਂ ਬਾਅਦ ਚਲੀ ਜਾਂਦੀ ਸੀ।

ਐੱਸਪੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਿਨੇ ਤਕਰੀਬਨ ਡੇਢ ਵਜੇ ਜਦੋਂ ਉਹ ਬਾਬਾ ਦੇ ਮਕਾਨ ਵਿਚ ਖਾਣਾ ਲੈ ਕੇ ਪਹੁੰਚੀ ਤਾਂ ਉਨ੍ਹਾਂ ਦੀ ਕੁਲਹਾੜੀ ਮਾਰ ਕੇ ਹੱਤਿਆ ਕੀਤੀ ਜਾ ਚੁੱਕੀ ਸੀ। ਬਿਸਤਰੇ 'ਤੇ ਹੀ ਕੁਲਹਾੜੀ ਰੱਖੀ ਹੋਈ ਸੀ। ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਟਮ ਲਈ ਭੇਜਿਆ ਗਿਆ ਹੈ। ਐੱਸਪੀ ਨੇ ਕਿਹਾ ਕਿ ਮੌਕੇ ਤੋਂ ਸਬੂਤ ਇਕੱਠੇ ਕਰਨ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Baljit Singh

Content Editor

Related News