5 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਬਾਅਦ ਹੱਤਿਆ

11/20/2019 7:50:45 PM

ਗੁਰਦਾਸਪੁਰ/ਲਾਹੌਰ (ਵਿਨੋਦ)— 5 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰਨ ਦੀ ਸ਼ਰਮਨਾਕ ਘਟਨਾ ਪਾਕਿਸਤਾਨ 'ਚ ਹੋਈ ਹੈ ਜੋ ਲੰਮੇ ਸਮੇਂ ਤੋਂ ਭਾਰਤੀ ਕਸ਼ਮੀਰ 'ਚ ਔਰਤਾਂ ਨਾਲ ਜ਼ੁਰਮ ਹੋਣ ਦੀਆਂ ਝੂਠੀਆਂ ਕਹਾਣੀਆਂ ਸੁਣਾਉਂਦਾ ਆ ਰਿਹਾ ਹੈ। ਇਸ ਘਟਨਾ ਸਬੰਧੀ ਪੁਲਸ ਵੱਲੋਂ ਜਿਸ ਸਕੂਲ 'ਚ ਵਿਦਿਆਰਥਣ ਪੜ੍ਹਦੀ ਸੀ, ਦੇ ਦੋ ਚੌਕੀਦਾਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਇਕ ਇਲਾਕੇ 'ਚ ਇਹ ਘਟਨਾ ਹੋਈ। ਮ੍ਰਿਤਕਾ ਦੇ ਦਾਦੇ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪੋਤਰੀ ਦੀ ਲਾਸ਼ ਪਿੰਡ ਦੇ ਤਲਾਬ 'ਚੋਂ ਮਿਲੀ ਹੈ। ਉਹ ਪਿੰਡ ਦੇ ਸਰਕਾਰੀ ਸਕੂਲ 'ਚ ਸਿੱਖਿਆ ਪ੍ਰਾਪਤ ਕਰਦੀ ਸੀ। ਬੀਤੇ ਦਿਨ ਜਦ ਉਹ ਸਕੂਲ ਤੋਂ ਵਾਪਸ ਘਰ ਨਾ ਆਈ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਇਕ ਦਿਨ ਬਾਅਦ ਉਸ ਦੀ ਲਾਸ਼ ਤਲਾਬ 'ਚ ਤੈਰਦੀ ਪਾਈ ਗਈ ਅਤੇ ਜਦ ਲਾਸ਼ ਮਿਲੀ ਤਾਂ ਵਿਦਿਆਰਥਣ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ। ਪੁਲਸ ਨੂੰ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਭੇਜਿਆ। ਪੋਸਟਮਾਰਟਮ ਰਿਪੋਰਟ 'ਚ ਪਾਇਆ ਗਿਆ ਕਿ ਵਿਦਿਆਰਥਣ ਦੀ ਗਲਾ ਦਬਾ ਕੇ ਹੱਤਿਆ ਕਰਨ ਤੋਂ ਪਹਿਲਾ ਉਸ ਨਾਲ ਜਬਰ-ਜ਼ਨਾਹ ਹੋਇਆ ਸੀ। ਦਾਦੇ ਨੇ ਪਾਕਿਸਤਾਨ ਦੇ ਮੁੱਖ ਜੱਜ ਅਤੇ ਪਾਕਿਸਤਾਨੀ ਸੈਨਾ ਪ੍ਰਮੁੱਖ ਤੋਂ ਗੁਹਾਰ ਲਾਈ ਹੈ ਕਿ ਉਸ ਦੀ ਪੋਤਰੀ ਦੀ ਹੱਤਿਆ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


Baljit Singh

Content Editor

Related News