ਅਜਬ-ਗਜ਼ਬ : 90 ਪੋਤੇ-ਪੋਤੀਆਂ ਵਾਲੇ ''ਦਾਦਾ'' ਨੇ 95 ਸਾਲ ਦੀ ਉਮਰ ’ਚ ਧੂਮਧਾਮ ਨਾਲ ਕਰਵਾਇਆ ਦੂਜਾ ਵਿਆਹ

Tuesday, Aug 08, 2023 - 02:28 AM (IST)

ਅਜਬ-ਗਜ਼ਬ : 90 ਪੋਤੇ-ਪੋਤੀਆਂ ਵਾਲੇ ''ਦਾਦਾ'' ਨੇ 95 ਸਾਲ ਦੀ ਉਮਰ ’ਚ ਧੂਮਧਾਮ ਨਾਲ ਕਰਵਾਇਆ ਦੂਜਾ ਵਿਆਹ

ਇੰਟਰਨੈਸ਼ਨਲ ਡੈਸਕ (ਇੰਟ.) : ਉਂਝ ਤਾਂ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਉਮਰ ਦਾ ਗੈਪ ਇਨ੍ਹਾਂ ਸਭ ਮਾਮਲਿਆਂ 'ਚ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹਿਣ ਵਾਲਾ ਮਾਮਲਾ ਹੈ। ਤੁਸੀਂ ਅਕਸਰ ਅਜਿਹੇ ਮਾਮਲੇ ਦੇਖੇ ਹੋਣਗੇ, ਜਿਨ੍ਹਾਂ 'ਚ ਵੱਡੀ ਉਮਰ ਦੇ ਸ਼ਖਸ ਆਪਣੇ ਤੋਂ ਛੋਟੀ ਉਮਰ ਦੇ ਪਾਰਟਨਰ ਨਾਲ ਵਿਆਹ ਕਰਦੇ ਹਨ ਪਰ ਅੱਜ ਜਿਸ ਸ਼ਖਸ ਦੀ ਕਹਾਣੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ, ਉਨ੍ਹਾਂ ਦੀ ਉਮਰ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਵੀ ਗੱਲਾਂ ਹੈਰਾਨ ਕਰ ਦੇਣ ਵਾਲੀਆਂ ਹਨ।

ਇਹ ਵੀ ਪੜ੍ਹੋ : ਜਲਦ ਆ ਰਿਹਾ iPhone 15, ਜਾਣੋ ਕਦੋਂ ਹੋਵੇਗਾ ਲਾਂਚ, ਕੀਮਤ, ਡਿਜ਼ਾਈਨ ਤੇ ਹੋਰ ਕੀ ਹੋ ਸਕਦੈ ਖ਼ਾਸ

ਇਹ ਕਹਾਣੀ ਪਾਕਿਸਤਾਨ ਦੇ ਮਾਨਸੇਹਰਾ ਵਾਸੀ 95 ਸਾਲਾ ਮੁਹੰਮਦ ਜਕਾਰੀਆ (Muhammad Zakaria) ਦੀ ਹੈ, ਜਿਨ੍ਹਾਂ ਨੇ ਦੂਜੀ ਵਾਰ ਵਿਆਹ ਕੀਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਕਾਰੀਆ ਦੇ 10 ਬੇਟੇ-ਬੇਟੀਆਂ, 34 ਪੋਤੇ-ਪੋਤੀਆਂ, ਪੜਪੋਤੇ ਅਤੇ ਪੜਪੋਤੀਆਂ ਹਨ, ਜੋ ਸਾਰੇ ਦੇ ਸਾਰੇ ਵਿਆਹ ਵਿੱਚ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਚੰਗੇ ਭਵਿੱਖ ਲਈ ਅਮਰੀਕਾ ਭੇਜੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ

ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਜਕਾਰੀਆ ਨੂੰ ਦੂਜੇ ਵਿਆਹ ਦਾ ਖਿਆਲ ਆਇਆ। ਇਸ ਤੋਂ ਬਾਅਦ ਉਨ੍ਹਾਂ ਦੀ ਜੀਵਨ ਸਾਥੀ ਹਾਸਲ ਕਰਨ ਦੀ ਇੱਛਾ ਜਾਗੀ ਤਾਂ ਉਨ੍ਹਾਂ ਦੁਲਹਨ ਲੱਭਣੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੀ ‘ਆਜ ਨਿਊਜ਼’ ਮੁਤਾਬਕ ਸ਼ਖਸ ਦੇ ਪੜਪੋਤੇ-ਪੜਪੋਤੀਆਂ ਜਾਂ ਫਿਰ ਪੋਤੇ-ਪੋਤੀਆਂ ਦੀ ਕੁਲ ਗਿਣਤੀ 90 ਤੋਂ ਵੀ ਉਪਰ ਦੱਸੀ ਜਾ ਰਹੀ ਹੈ। ਭਾਵ ਉਨ੍ਹਾਂ ਦੀ ਉਮਰ ਦੇ ਨੇੜੇ-ਤੇੜੇ ਦਾ ਹੀ ਅੰਕੜਾ।

ਇਹ ਵੀ ਪੜ੍ਹੋ : ਲਿਫਟ ਦੇਣੀ ਪਈ ਮਹਿੰਗੀ, ਲੁਟੇਰਿਆਂ ਨੇ ਸਵਿਫਟ ਕਾਰ ਸਵਾਰ ਦੇ ਗੋਲ਼ੀ ਮਾਰ ਦਿਨ-ਦਿਹਾੜੇ ਖੋਹੀ ਗੱਡੀ

ਜਕਾਰੀਆ ਆਪਣੀ ਸਿਹਤ ਦਾ ਵੀ ਖੂਬ ਖਿਆਲ ਰੱਖਦੇ ਹਨ। ਉਨ੍ਹਾਂ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਬਾਰੇ ਵੀ ਲੋਕਾਂ ਨੂੰ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬੇਹੀ ਰੋਟੀ ਉਨ੍ਹਾਂ ਨੂੰ ਖੂਬ ਪਸੰਦ ਹੈ, ਇਸ ਨਾਲ ਹੀ ਉਹ ਠੰਡੇ ਪਾਣੀ ਤੋਂ ਪ੍ਰਹੇਜ਼ ਕਰਦੇ ਹਨ। ਇਸ ਉਮਰ 'ਚ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਉਨ੍ਹਾਂ ਨੂੰ ਪਰਿਵਾਰ ਦੀ ਵੀ ਖੂਬ ਸਪੋਰਟ ਮਿਲੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News