''ਜਿਨਾਹ'' ਦੇ ਨਾਮ ''ਤੇ ਸ਼ਰਾਬ ਦਾ ਨਾਮ ਰੱਖਣ ਦਾ ਦਾਅਵਾ, ਸੋਸ਼ਲ ਮੀਡੀਆ ''ਤੇ ਮਚਿਆ ਬਖੇੜਾ

Wednesday, Dec 02, 2020 - 05:56 PM (IST)

ਇਸਲਾਮਾਬਾਦ (ਬਿਊਰੋ): ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਇਕ ਕਥਿਤ ਸ਼ਰਾਬ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਇਕ ਟਵੀਟ ਵਿਚ ਦਾਅਵਾ ਕੀਤਾ ਗਿਆ ਹੈਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਨਾਮ 'ਤੇ ਇਕ ਸ਼ਰਾਬ ਦਾ ਨਾਮ ਰੱਖਿਆ ਗਿਆ ਹੈ। ਜਿਨਾਹ ਦਾ ਨਾਮ ਰੱਖਦਿਆਂ ਕਿਹਾ ਗਿਆ ਹੈਕਿ ਉਹਨਾਂ ਨੇ ਉਹ ਸਭ ਕੁਝ ਕੀਤਾ ਜੋ ਇਸਲਾਮ ਵਿਚ ਵਰਜਿਤ ਹੈ ਪੂਲ ਬਿਲੀਅਰਡਜ਼, ਸਿਗਾਰ, ਪੋਰਕ ਸੌਸੇਜ ਦੇ ਨਾਲ-ਨਾਲ ਸ਼ਾਨਦਾਰ ਸਕੌਚ, ਵ੍ਹਿਸਕੀ ਅਤੇ ਸ਼ਰਾਬ ਦੀ ਉਹਨਾਂ ਨੇ ਜੰਮ ਕੇ ਵਰਤੋਂ ਕੀਤੀ। 

PunjabKesari

ਸਮਾਚਾਰ ਏਜੰਸੀ ਏ.ਐੱਨ.ਆਈ. ਦੀ ਖ਼ਬਰ ਦੇ ਮੁਤਾਬਕ, ਇਕ ਟਵਿੱਟਰ ਯੂਜ਼ਰ ਨੇ ਜਿਨਾਹ ਦੇ ਨਾਮ 'ਤੇ 'ਗਿੰਨਾ' ਨਾਮ ਦੀ ਇਕ ਬੋਤਲ ਦੀਆਂ ਤਸਵੀਰਾਂ ਪੋਸਟ ਕੀਤੀਆਂ। ਬੋਤਲ ਦੇ ਲੇਬਲ 'ਤੇ 'ਇਨ ਦੀ ਮੇਮੋਰੀ ਆਫ ਦੀ ਮੈਨ ਪਲੇਜ਼ਰ, ਹੁ ਵਾਜ਼: ਗਿੰਨਾ' ਲਿਖਿਆ ਹੈ।ਭਾਵੇਂਕਿ ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਇਸ ਬੋਤਲ ਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਕਈ ਟਵਿੱਟਰ ਯੂਜ਼ਰ ਗਿੰਨਾ ਦੇ ਬਾਰੇ ਵਿਚ ਲਗਾਤਾਰ ਪੋਸਟ ਕਰ ਰਹੇ ਹਨ। 

 

ਮੁਹੰਮਦ ਅਲੀ ਜਿਨਾਹ ਦਾ ਜਨਮ 25 ਦਸੰਬਰ, 1876 ਨੂੰ ਕਰਾਚੀ ਵਿਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿਚ ਹੈ ਪਰ ਉਦੋਂ ਉਹ ਬ੍ਰਿਟਿਸ਼ ਸਾਮਰਾਜ ਦੇ ਅਧੀਨ ਭਾਰਤ ਦਾ ਹਿੱਸਾ ਸੀ। ਉਹਨਾਂ ਨੇ ਭਾਰਤ ਤੋਂ ਵੱਖ ਇਕ ਸੁਤੰਤਰ ਪਾਕਿਸਤਾਨ ਦੇ ਲਈ ਜ਼ੋਰਦਾਰ ਅੰਦੋਲਨ ਚਲਾਇਆ ਅਤੇ ਇਸ ਦੇ ਪਹਿਲੇ ਨੇਤਾ ਬਣੇ। ਜਿਨਾਹ ਨੂੰ ਪਾਕਿਸਾਤਨ ਵਿਚ 'ਕਾਇਦੇ-ਏ-ਆਜ਼ਮ' ਜਾਂ 'ਮਹਾਨ ਨੇਤਾ' ਦੇ ਰੂਪ ਵਿਚ ਜਾਣਿਆ ਜਾਂਦਾ ਹੈ।

 

ਸ਼ਰਾਬ ਦੀ ਬੋਚਲ ਦੇ ਲੇਬਲ 'ਤੇ ਜਿਨਾਹ ਦੇ ਬਾਰੇ ਵਿਚ ਲਿਖਿਆ ਗਿਆ ਹੈਕਿ ਮੁਹੰਮਦ ਅਲੀ ਜਿਨਾਹ ਪਾਕਿਸਤਾਨ ਦੇ ਸੰਸਥਾਪਕ ਸਨ ਜੋ 1947 ਵਿਚ ਇਕ ਧਰਮ ਨਿਰਪੱਖ ਰਾਜ ਦੇ ਰੂਪ ਵਿਚ ਹੋਂਦ ਵਿਚ ਆਇਆ। ਅੱਗੇ ਲਿਖਿਆ ਹੈ ਕਿ ਕੁਝ ਦਹਾਕੇ ਬਾਅਦ ਪਾਕਿਸਤਾਨ ਦੇ ਚਾਰ ਸਿਤਾਰਾ ਜਨਰਲ ਮੁਹੰਮਦ ਜੀਆ ਉਲ-ਹੱਕ ਨੇ 1977 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦਾ ਤਖਤਾ ਪਲਟ ਕਰ ਦਿੱਤਾ ਸੀ। 

 

ਲੇਬਲ 'ਤੇ ਲਿਖਿਆ ਗਿਆ ਹੈ ਕਿ ਐੱਮ.ਏ. ਜਿਨਾਹ ਨੂੰ ਕਦੇ ਵੀ ਇਹ ਮਨਜ਼ੂਰ ਨਹੀਂ ਹੋਵੇਗਾ ਜਦਕਿ ਉਹਨਾਂ ਨੇ ਪੂਲ ਬਿਲੀਅਰਡਜ਼, ਸਿਗਾਰ, ਪੋਰਕ ਸੌਸੇਜ ਦੇ ਨਾਲ-ਨਾਲ ਵਧੀਆ ਸਕੌਚ ਵ੍ਹਿਸਕੀ ਅਤੇ ਸ਼ਰਾਬ ਦਾ ਆਨੰਦ ਲਿਆ। ਨਸ਼ਾ ਅਤੇ ਸੱਟੇਬਾਜ਼ੀ ਨੂੰ ਇਸਲਾਮ ਵਿਚ 'ਹਰਾਮ' ਜਾਂ ਵਰਜਿਤ ਮੰਨਿਆ ਜਾਂਦਾ ਹੈ। ਹਰਾਮ ਇਕ ਅਰਬੀ ਸ਼ਬਦ ਹੈ ਜਿਸ ਦਾ ਮਤਲਬ ਹੈ ਵਰਜਿਤ। ਕੁਰਾਨ ਅਤੇ ਸੁੰਨਾ ਦੇ ਧਾਰਮਿਕ ਗ੍ਰੰਥਾਂ ਵਿਚ ਜਿਹੜੀਆਂ ਚੀਜ਼ਾਂ ਨੂੰ ਕਰਨ ਤੋਂ ਮਨਾ ਕੀਤਾ ਗਿਆ ਹੈ ਉਹ ਹਰਾਮ ਹਨ। ਜੇਕਰ ਕਿਸੇ ਚੀਜ਼ ਨੂੰ ਹਰਾਮ ਮੰਨਿਆ ਜਾਂਦਾ ਹੈ ਤਾਂ ਉਹ ਪਾਬੰਦੀਸ਼ੁਦਾ ਹੁੰਦੀ ਹੈ। ਭਾਵੇਂ ਇਰਾਦਾ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ ਜਾਂ ਉਦੇਸ਼ ਕਿੰਨਾ ਸਨਮਾਨਜਨਕ ਕਿਉਂ ਨਾ ਹੋਵੇ। ਪਾਕਿਸਤਾਨੀ ਟਵਿੱਟਰ ਯੂਜ਼ਰਜ਼ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਇਕ ਯੂਜ਼ਰ ਨੇ ਚੁਟਕੀ ਲੈਂਦੇ ਹੋਏ ਕਿਹਾ,''ਗਿੰਨਾ ਨੂੰ ਨੈਸ਼ਨਲ ਡਰਿੰਕ ਬਣਾਉਣ ਦੀ ਲੋੜ ਹੈ।'' ਇਕ ਹੋਰ ਯੂਜ਼ਰ ਨੇ ਟਵੀਟ ਕਰ ਕੇ ਕਿਹਾ,''ਲਾਹਨਤ ਹੈ। ਸਾਡੇ ਸੰਸਥਾਪਕ ਦੇ ਨਾਮ 'ਤੇ ਸ਼ਰਾਬ ਦਾ ਨਾਮ ਹੈ।''


Vandana

Content Editor

Related News