ਮਿਸਿਜ਼ ਸ਼੍ਰੀਲੰਕਾ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਨਵਾਂ ਮੋੜ,ਮਿਸਿਜ਼ ਵਰਲਡ ਗ੍ਰਿਫ਼ਤਾਰ

Friday, Apr 09, 2021 - 12:41 PM (IST)

ਮਿਸਿਜ਼ ਸ਼੍ਰੀਲੰਕਾ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਨਵਾਂ ਮੋੜ,ਮਿਸਿਜ਼ ਵਰਲਡ ਗ੍ਰਿਫ਼ਤਾਰ

ਕੋਲੰਬੋ : ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਪਿਛਲੇ ਹਫ਼ਤੇ ਬਿਊਟੀ ਕੁਈਨ ਕੰਟੈਸਟ ਦੌਰਾਨ ਜੇਤੂ ਤੋਂ ਤਾਜ ਖੋਹਣ ਵਾਲੀ ਮਿਸਿਜ਼ ਵਰਲਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਇਕ ਕੰਟਸਟੈਂਟ ਨੂੰ ਕਥਿਤ ਰੂਪ ਨਾਲ ਸੱਟ ਪਹੁੰਚਾਉਣ ਅਤੇ ਸੰਪਤੀ ਨੂੰ ਬਰਬਾਦ ਕਰਨ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਮਿਸਿਜ਼ ਵਰਲਡ ਦੀ ਪਛਾਣ ਕੈਰੋਲੀਨ ਜੂਰੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਨ੍ਹਾਂ ਦੀ ਇਕ ਸਾਥੀ ਚੂਲਾ ਪਦਮੇਂਦਰ ਨੂੰ ਵੀ ਹਿਰਾਸਤ ਵਿਚ ਲਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜਾਰੀ ਲੜਾਈ ’ਚ ਮਦਦ ਲਈ WHO ਮੁਖੀ ਨੇ ਮੁੜ ਪੜ੍ਹੇ ਮੋਦੀ ਦੀ ਤਾਰੀਫ਼ ’ਚ ਕਸੀਦੇ

ਕੈਰੋਲੀਨ ਜੂਰੀ ਅਤੇ ਸਾਬਕਾ ਮਾਡਲ ਚੂਲਾ ਪਦਮੇਂਦਰ ਨੇ ਪਿਛਲੇ ਸ਼ਨੀਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਆਪਣੀ ਪ੍ਰਸਤੁਤੀ ਦਿੱਤੀ ਸੀ। ਇਸ ਦੌਰਾਨ ਪੁਸ਼ਪਿਕਾ ਡਿਸਿਲਵਾ ਨੂੰ ਮਿਸਿਜ਼ ਸ਼੍ਰੀਲੰਕਾ ਬਿਊਟੀ ਮੁਕਾਬਲੇ ਦੀ ਜੇਤੂ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜੂਰੀ ਨੇ ਦੋਸ਼ ਲਗਾਇਆ ਸੀ ਕਿ ਡਿਸਿਲਵਾ ਤਲਾਕਸ਼ੁਦਾ ਹੈ ਅਤੇ ਇਸ ਮੁਕਾਬਲੇ ਵਿਚ ਸਿਰਫ਼ ਵਿਆਹੁਤਾ ਔਰਤਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ : ਦੁਨੀਆ ’ਚ ਸਭ ਤੋਂ ਲੰਬੇ ਨਹੁੰ ਰੱਖਣ ਵਾਲੀ ਜਨਾਨੀ ਨੇ 28 ਸਾਲ ਬਾਅਦ ਕਟਵਾਏ ਆਪਣੇ ਨਹੁੰ, ਵੇਖੋ ਵੀਡੀਓ

ਇਸ ਦੋਸ਼ ਦੇ ਬਾਅਦ ਜਦੋਂ ਆਯੋਜਕਾਂ ਨੇ ਕੋਈ ਧਿਆਨ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਡਿਸਿਲਵਾ ਦਾ ਜੇਤੂ ਦਾ ਤਾਜ ਜ਼ਬਰਦਸਤੀ ਉਤਾਰ ਲਿਆ ਅਤੇ ਉਪ-ਜੇਤੂ ਮੁਕਾਬਲੇਬਾਜ਼ ਦੇ ਸਿਰ ’ਤੇ ਰੱਖ ਕੇ ਉਸ ਨੂੰ ਜੇਤੂ ਐਲਾਨ ਕਰ ਦਿੱਤਾ। ਡਿਸਿਲਵਾ ਨੇ ਇਸ ਮਾਮਲੇ ਵਿਚ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ, ਜਿਸ ਤੋਂ ਬਾਅਦ ਆਯੋਜਕਾਂ ਨੇ ਉਨ੍ਹਾਂ ਨੂੰ ਜੇਤੂ ਦਾ ਤਾਜ ਵਾਪਸ ਕਰ ਦਿੱਤਾ।

ਇਹ ਵੀ ਪੜ੍ਹੋ : ਇਮਰਾਨ ਖ਼ਾਨ ਨੂੰ ਨਹੀਂ ਹੈ ਗ਼ਰੀਬਾਂ ਦੀ ਪ੍ਰਵਾਹ, ਕੋਰੋਨਾ ਵੈਕਸੀਨ ਦੀ ਬਜਾਏ ਖ਼ਰੀਦ ਰਹੇ ਨੇ VVIP ਏਅਰਕ੍ਰਾਫਟ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਿਸਿਜ਼ ਜੂਰੀ ਅਤੇ ਚੂਲਾ ਪਦਮੇਂਦਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਤਾਜ਼ ਕੱਢਣ ਦੌਰਾਨ ਜ਼ਖ਼ਮੀ ਹੋਈ ਡੀਸਿਲਵਾ ਦਾ ਸਥਾਨਕ ਹਸਪਤਾਲ ਵਿਚ ਇਲਾਜ ਕਰਾਇਆ ਗਿਆ। ਡੀਸਿਲਵਾ ਨੇ ਫੇਸਬੁੱਕ ’ਤੇ ਪੋਸਟ ਲਿੱਖ ਕੇ ਕਿਹਾ ਕਿ ਇਹ ਪੂਰੀ ਘਟਨਾ ਉਨ੍ਹਾਂ ਨਾਲ ਅਨਿਆਂ ਅਤੇ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ : ਕਾਂਗੋ ’ਚ 2.7 ਕਰੋੜ ਤੋਂ ਜ਼ਿਆਦਾ ਨਾਗਰਿਕ ਭਿਆਨਕ ਭੁੱਖਮਰੀ ਦਾ ਕਰ ਰਹੇ ਹਨ ਸਾਹਮਣਾ : ਸੰਯੁਕਤ ਰਾਸ਼ਟਰ

ਡੀਸਿਲਵਾ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਵੱਖ ਹੋਈ ਹੈ ਪਰ ਉਹ ਅਜੇ ਤਲਾਕਸ਼ੁਦਾ ਨਹੀਂ ਹੈ। ਉਨ੍ਹਾਂ ਕਿਹਾ, ‘ਇਕ ਅਸਲੀ ਕੁਈਨ ਉਹ ਮਹਿਲਾ ਨਹੀਂ ਹੁੰਦੀ ਜੋ ਦੂਜੇ ਦਾ ਤਾਜ ਖੋਂਹਦੀ ਹੈ, ਸਗੋਂ ਉਹ ਮਹਿਲਾ ਹੁੰਦੀ ਹੈ ਜੋ ਚੁੱਪਚਾਪ ਦੂਜੀ ਮਹਿਲਾ ਦੇ ਸਿਰ ’ਤੇ ਤਾਜ਼ ਪਾਉਂਦੀ ਹੈ।’ ਇਸ ਦੌਰਾਨ ਮਿਸਿਜ਼ ਵਰਲਡ ਇੰਕ ਨੇ ਵੀ ਕੈਰੋਲੀਨ ਦੇ ਵਤੀਜੇ ਨੂੰ ਖੇਦਜਨਕ ਦੱਸਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News