MQM ਨੇ ਕੈਨੇਡਾ ’ਚ ਇਮਰਾਨ ਖਾਨ ਅਤੇ ਪਾਕਿ ਫ਼ੌਜ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ

Tuesday, Jul 13, 2021 - 05:43 PM (IST)

MQM ਨੇ ਕੈਨੇਡਾ ’ਚ ਇਮਰਾਨ ਖਾਨ ਅਤੇ ਪਾਕਿ ਫ਼ੌਜ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ

ਟੋਰਾਂਟੋ— ਕੈਨੇਡਾ ’ਚ ਮੁੱਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਨੇ ਪਾਰਟੀ ਸੰਸਥਾਪਕ ਅਲਤਾਫ਼ ਹੁਸੈਨ ਨੂੰ ਮੌਤ ਦੀ ਧਮਕੀ ਦੇਣ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਇਮਰਾਨ ਖਾਨ ਨੇ ਬਿ੍ਰਟੇਨ ਦੀ ਰਾਸ਼ਟਰੀ ਸੁਰੱਖਿਆ ਕੰਧਾਂ ’ਚ ਡਰੋਨ ਹਮਲੇ ਨਾਲ ਹੁਸੈਨ ਦੇ ਕਤਲ ਦੀ ਸਹੁੰ ਖਾਧੀ ਸੀ।

ਇਹ ਵੀ ਪੜ੍ਹੋ: MQM ਦੇ ਆਗੂ ਅਲਤਾਫ਼ ਹੁਸੈਨ ਨੂੰ ਇਮਰਾਨ ਖਾਨ ਵਲੋਂ ‘ਮੌਤ ਦੀ ਧਮਕੀ’, ਲੰਡਨ ’ਚ ਵਿਰੋਧ ਪ੍ਰਦਰਸ਼ਨ

PunjabKesari

ਐੱਮ. ਕਿਊ. ਐੱਮ. ਕੇਂਦਰੀ ਤਾਲਮੇਲ ਕਮੇਟੀ ਦੇ ਕਨਵੀਨਰ ਤਾਰਿਕ ਜਾਵੇਦ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ, ਫ਼ੌਜ ਅਤੇ ਖ਼ੁਫੀਆ ਏਜੰਸੀਆਂ ਅਲਤਾਫ਼ ਹੁਸੈਨ ਦੇ ਕਤਲ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ ਕੀ ਬਿ੍ਰਟਿਸ਼ ਸਰਕਾਰ ਪਾਕਿਸਤਾਨ ਨੂੰ ਬਿ੍ਰਟਿਸ਼ ਨਾਗਰਿਕ ਅਤੇ ਮੁੱਤਾਹਿਦਾ ਕੌਮੀ ਅੰਦੋਲਨ ਦੇ ਸੰਸਥਾਪਕ ਨੇਤਾ ਅਲਤਾਫ ਹੁਸੈਨ ਨੂੰ ਮਾਰਨ ਦੀ ਇਜਾਜ਼ਤ ਦੇਵੇਗੀ? 

PunjabKesari

ਦੱਸ ਦੇਈਏ ਕਿ ਇਮਰਾਨ ਦੀ ਮੌਤ ਦੀ ਧਮਕੀ ਦੇ ਵਿਰੋਧ ’ਚ ਹੁਸੈਨ ਦੇ ਭਰਾ ਇਸਰਾਰ ਹੁਸੈਨ ਅਤੇ ਹੋਰ ਮਹਿਲਾ ਪ੍ਰਦਰਸ਼ਨਕਾਰੀਆਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀ ਟੋਰਾਂਟੋ ’ਚ ਇਕੱਠੇ ਹੋਏ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਇਸ ਦੀ ਨਿੰਦਾ ਕਰਨ ਦੀ ਅਪੀਲ ਕੀਤੀ। 


author

Tanu

Content Editor

Related News