ਸਿੱਧੂ ਮੂਸੇਵਾਲਾ ਦੀ ਯਾਦ 'ਚ ਬੈਲਜ਼ੀਅਮ ‘ਚ ਸ਼ੋਕ ਸਮਾਗਮ

Monday, Jun 13, 2022 - 01:49 PM (IST)

ਸਿੱਧੂ ਮੂਸੇਵਾਲਾ ਦੀ ਯਾਦ 'ਚ ਬੈਲਜ਼ੀਅਮ ‘ਚ ਸ਼ੋਕ ਸਮਾਗਮ

ਰੋਮ (ਕੈਂਥ) ਚੜ੍ਹਦੀ ਉਮਰੇ ਅਪਣੀ ਸਖ਼ਤ ਮਿਹਨਤ, ਲਗਨ ਅਤੇ ਖੁਦਾਰੀ ਨਾਲ ਬੇਹਿਸਾਬੀ ਸ਼ੋਹਰਤ ਹਾਸਲ ਕਰ ਟਿੱਬਿਆਂ ਤੋਂ ਟੋਰਾਂਟੋ ਤੱਕ ਪਹੁੰਚਣ ਵਾਲੇ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਵੱਲੋਂ ਇਸ ਸੋਗਮਈ ਮਹੌਲ 'ਚ ਦੁਨੀਆ ਭਰ ਵਿੱਚ ਉਸ ਨੂੰ ਸ਼਼ਰਧਾਂਜ਼ਲੀਆਂ ਦਿੱਤੀਆਂ ਜਾ ਰਹੀਆਂ ਹਨ।

 ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ 'ਚ 'ਟਾਈਮ ਸਕਵਾਇਰ' ਨੇ ਸਕ੍ਰੀਨ 'ਤੇ ਸਿੱਧੂ ਮੂਸੇਵਾਲਾ ਦੇ ਗੀਤ ਚਲਾ ਕੇ ਦਿੱਤੀ ਸ਼ਰਧਾਂਜਲੀ (ਵੀਡੀਓ)

ਇਸੇ ਲੜੀ ਤਹਿਤ ਬੈਲਜ਼ੀਅਮ ਦੇ ਸਮੁੰਦਰੀ ਤੱਟ ‘ਤੇ ਵਸੇ ਸ਼ਹਿਰ ਕਨੋਕੇ ਹੀਸਟ ਵਿਚਲੇ ਗੁਰਦੁਆਰਾ ਸਿੰਘ ਸਭਾ ਵਿਖੇ ਵੱਖ-ਵੱਖ ਸ਼ਹਿਰਾਂ 'ਚੋਂ ਪਹੁੰਚੀ ਸੰਗਤ ਵੱਲੋਂ ਹਫ਼ਤਾਵਾਰੀ ਦੀਵਾਨ ਸਮੇਂ ਸਿੱਧੂ ਮੂਸੇਵਾਲਾ ਦੀ ਆਤਮਿਕ ਸਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਗੁਰੂਘਰ ਦੇ ਵਜੀਰ ਭਾਈ ਪੂਰਨ ਸਿੰਘ ਅਤੇ ਪ੍ਰਬੰਧਕਾਂ ਵੱਲੋਂ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਿੱਧੂ ਮੂਸੇਵਾਲਾ ਦੇ ਭਰ ਜਵਾਨੀ ਵਿੱਚ ਦਿੱਤੇ ਸਦੀਵੀ ਵਿਛੋੜੇ 'ਤੇ ਅਫਸੋਸ ਦਾ ਪ੍ਰਗਟਾਵਾ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਬਖ਼ਸਣ ਲਈ ਅਰਦਾਸ ਕੀਤੀ।


author

Vandana

Content Editor

Related News