ਅਜੀਬ ਘਟਨਾ : ਜਦ ਬਰਫ ਦਾ ਪਹਾੜ ਟੁੱਟ ਕੇ ਉੱਪਰ ਵੱਲ ਉੱਠਿਆ, ਕੈਮਰੇ ''ਚ ਕੈਦ ਹੋਇਆ ਨਜ਼ਾਰਾ

Friday, Jun 12, 2020 - 01:06 PM (IST)

ਅਜੀਬ ਘਟਨਾ : ਜਦ ਬਰਫ ਦਾ ਪਹਾੜ ਟੁੱਟ ਕੇ ਉੱਪਰ ਵੱਲ ਉੱਠਿਆ, ਕੈਮਰੇ ''ਚ ਕੈਦ ਹੋਇਆ ਨਜ਼ਾਰਾ

ਬੀਜਿੰਗ- ਚੀਨ ਵਿਚ ਇਕ ਬਹੁਤ ਅਜੀਬ ਘਟਨਾ ਵਾਪਰੀ ਜੋ ਸ਼ਾਇਦ ਬਹੁਤ ਘੱਟ ਦੇਖਣ ਨੂੰ ਮਿਲੀ ਹੋਵੇਗੀ ਤੇ ਇਸ ਨੂੰ ਇਕ ਵਿਅਕਤੀ ਨੇ ਕੈਮਰੇ ਵਿਚ ਕੈਦ ਕਰ ਲਿਆ। ਆਈਸਬਰਗ ਭਾਵ ਬਰਫ ਦਾ ਪਹਾੜ ਟੁੱਟ ਕੇ ਅਚਾਨਕ ਉੱਪਰ ਉੱਠਿਆ ਤੇ ਫਿਰ ਪਾਣੀ 'ਤੇ ਤੈਰਨ ਲੱਗਾ।

ਤਿੰਨ ਕੁ ਦਿਨ ਪਹਿਲਾਂ ਇੱਥੇ ਗੁਰੂਤਾਕਰਸ਼ਣ ਦੇ ਉਲਟ ਇਸ ਅਨੋਖੇ ਤੇ ਬਹੁਤ ਘੱਟ ਵਾਪਰਨ ਵਾਲੇ ਦ੍ਰਿਸ਼ ਨੂੰ ਇਕ ਸਮੁੰਦਰੀ ਯਾਤਰੀ ਨੇ ਆਪਣੇ ਕੈਮਰੇ ਵਿਚ ਕੈਦ ਕੀਤਾ ਹੈ। ਆਮ ਤੌਰ 'ਤੇ ਜਦ ਆਈਸਬਰਗ ਟੁੱਟਦਾ ਹੈ ਤਾਂ ਸਿੱਧਾ ਡਿੱਗ ਕੇ ਟੁੱਟ ਜਾਂਦਾ ਹੈ ਪਰ ਇੱਥੇ ਅਜਿਹਾ ਨਹੀਂ ਹੋਇਆ। ਪਹਾੜ ਟੁੱਟ ਕੇ ਉੱਪਰ ਵੱਲ ਨੂੰ ਉੱਠਿਆ।

PunjabKesari

ਵਿਗਿਆਨੀਆਂ ਨੇ ਸਮਝਾਇਆ ਕਿ ਇਸ ਦਾ ਕਾਰਨ ਇਹ ਰਿਹਾ ਕਿ ਆਈਸਬਰਗ ਹਲਕਾ ਸੀ ਜਦਕਿ ਸਮੁੰਦਰ ਦਾ ਪਾਣੀ ਭਾਰਾ ਸੀ। ਇਸ ਕਾਰਨ ਇਹ ਟੁੱਟ ਕੇ ਉੱਪਰ ਵੱਲ ਉੱਛਲਿਆ ਤੇ ਫਿਰ ਕੁਝ ਹੀ ਸਕਿੰਟਾਂ ਵਿਚ ਪਾਣੀ ਵਿਚ ਤੈਰਨ ਲੱਗਾ। ਅਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ ਪਰ ਇਸ ਘਟਨਾ ਨੂੰ ਇਕ ਯਾਤਰੀ ਨੇ ਸਹੀ ਸਮੇਂ 'ਤੇ ਕੈਮਰੇ ਵਿਚ ਕੈਦ ਕਰ ਲਿਆ।


author

Lalita Mam

Content Editor

Related News