ਮਾਊਂਟ ਐਵਰੈਸਟ ''ਤੇ 8 ਵਾਰ ਚੜ੍ਹਾਈ ਕਰਨ ਵਾਲੇ ਪੇਮਬਾ ਸ਼ੇਰਪਾ ਲਾਪਤਾ

Sunday, Jul 15, 2018 - 04:54 PM (IST)

ਮਾਊਂਟ ਐਵਰੈਸਟ ''ਤੇ 8 ਵਾਰ ਚੜ੍ਹਾਈ ਕਰਨ ਵਾਲੇ ਪੇਮਬਾ ਸ਼ੇਰਪਾ ਲਾਪਤਾ

ਕਾਠਮੰਡੂ (ਭਾਸ਼ਾ)— ਮਾਊਂਟ ਐਵਰੈਸਟ 'ਤੇ 8 ਵਾਰ ਚੜ੍ਹਾਈ ਕਰਨ ਵਾਲੇ ਪੇਮਬਾ ਸ਼ੇਰਪਾ ਕਰਾਕੋਰਮ ਖੇਤਰ ਵਿਚ ਲਾਪਤਾ ਹੋ ਗਏ ਹਨ। ਪੇਮਬਾ 7,672 ਮੀਟਰ ਉੱਚੀ ਸਸੇਰ ਕਾਂਗੜੀ ਪਹਾੜੀ 'ਤੇ ਸਫਲਤਾਪੂਰਵਕ ਚੜ੍ਹ ਗਏ ਸਨ ਪਰ  ਪਰਬਤਾਰੋਹੀ ਟੀਮ ਨਾਲ ਪਰਤਦੇ ਸਮੇਂ ਉਹ ਲਾਪਤਾ ਹੋ ਗਏ। ਪੁਲਸ ਸੂਤਰਾਂ ਮੁਤਾਬਕ ਦਾਰਜੀਲਿੰਗ ਦੇ ਰਹਿਣ ਵਾਲੇ ਪਰਬਤਾਰੋਹੀ ਸ਼ੇਰਪਾ ਸ਼ੁੱਕਰਵਾਰ ਨੂੰ ਇਕ ਬਰਫ ਨਾਲ ਬਣੀ ਦਰਾੜ ਵਿਚ ਡਿੱਗ ਪਏ। ਪੇਮਬਾ ਦੀ ਪਤਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 13 ਜੁਲਾਈ ਤੋਂ ਪਰਿਵਾਰ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ। ਆਪਣੇ ਪਤੀ ਨੂੰ ਦੁਬਾਰਾ ਦੇਖਣ ਲਈ ਉਹ ਕਿਸੇ ਚਮਤਕਾਰ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ,''ਬੇਤੇ ਸ਼ੁੱਕਰਵਾਰ ਨੂੰ ਤਿੱਬਤ ਪੁਲਸ ਦੇ ਇਕ ਪ੍ਰਤੀਨਿਧੀ ਨੇ ਖਬਰ ਦਿੱਤੀ ਕਿ ਪੇਮਬਾ ਸ਼ੇਰਪਾ ਲਾਪਤਾ ਹਨ।'' ਸਥਾਨਕ ਪੁਲਸ ਮੁਤਾਬਕ ਤਿੱਬਤ ਪੁਲਸ ਦੀ ਇਕ ਟੀਮ ਨੇ ਅੱਜ ਸਵੇਰੇ ਘਟਨਾ ਸਥਲ 'ਤੇ ਤਲਾਸ਼ੀ ਸ਼ੁਰੂ ਕੀਤੀ। ਦਾਰਜੀਲਿੰਗ ਪ੍ਰਸ਼ਾਸਨ ਵੀ ਘਟਨਾਕ੍ਰਮ 'ਤੇ ਕਰੀਬੀ ਨਜ਼ਰ ਬਣਾਏ ਹੋਏ ਹੈ।


Related News