Shocking : ਔਰਤ ਨੇ ਜਿਸ ਬੱਚੇ ਨੂੰ ਗੋਦ ਲਿਆ, ਉਸੇ ਨਾਲ ਹੀ..., ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

Thursday, Oct 26, 2023 - 11:49 PM (IST)

Shocking : ਔਰਤ ਨੇ ਜਿਸ ਬੱਚੇ ਨੂੰ ਗੋਦ ਲਿਆ, ਉਸੇ ਨਾਲ ਹੀ..., ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

ਇੰਟਰਨੈਸ਼ਨਲ ਡੈਸਕ : ਦੁਨੀਆ 'ਚ ਕਈ ਲੋਕ ਅਜਿਹੇ ਹਨ, ਜੋ ਅਨਾਥ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਪਾਲ਼ ਰਹੇ ਹਨ, ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਇਸ ਕਾਬਲ ਬਣਾਉਂਦੇ ਕਿ ਇਕ ਖੁਸ਼ਹਾਲ ਜ਼ਿੰਦਗੀ ਜੀਅ ਸਕਣ ਪਰ ਰੂਸ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੂਰਾ ਮਾਮਲਾ ਜਾਣਨ ਤੋਂ ਬਾਅਦ ਵੀ ਲੋਕ ਇਸ 'ਤੇ ਵਿਸ਼ਵਾਸ ਨਹੀਂ ਕਰ ਰਹੇ। ਦਰਅਸਲ, ਮਾਮਲਾ ਅਜਿਹਾ ਹੈ ਕਿ ਇਕ ਔਰਤ ਨੇ ਇਕ ਬੱਚੇ ਨੂੰ ਗੋਦ ਲਿਆ, ਪਾਲਣ-ਪੋਸ਼ਣ ਕੀਤਾ ਅਤੇ ਬਾਅਦ ਵਿੱਚ ਉਸੇ ਨਾਲ ਹੀ ਵਿਆਹ ਕਰ ਲਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬੰਟੀ ਰੋਮਾਣਾ ਦਾ ਪੰਜਾਬ ਪੁਲਸ ਨੂੰ ਮਿਲਿਆ 2 ਦਿਨਾ ਰਿਮਾਂਡ

ਔਰਤ ਦੀ ਉਮਰ ਇਸ ਵੇਲੇ 53 ਸਾਲ ਹੈ, ਜਦੋਂ ਕਿ ਜਿਸ ਵਿਅਕਤੀ ਨਾਲ ਉਸ ਨੇ ਵਿਆਹ ਕਰਵਾਇਆ, ਉਸ ਦੀ ਉਮਰ 22 ਸਾਲ ਹੈ, ਯਾਨੀ ਦੋਵਾਂ ਦੀ ਉਮਰ 'ਚ 31 ਸਾਲ ਦਾ ਅੰਤਰ ਹੈ। ਆਡਿਟੀ ਸੈਂਟਰਲ (Oddity Central) ਨਾਂ ਦੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਔਰਤ ਨੇ ਇਹ ਅਜੀਬੋ-ਗਰੀਬ ਵਿਆਹ ਕਰਕੇ ਆਪਣੇ ਗ੍ਰਹਿ ਰਾਜ ਤਾਤਾਰਸਤਾਨ 'ਚ ਖਲਬਲੀ ਮਚਾ ਦਿੱਤੀ ਹੈ। ਉਥੋਂ ਦੇ ਲੋਕ ਬਹੁਤ ਗੁੱਸੇ ਵਿੱਚ ਹਨ।

ਇਹ ਔਰਤ ਤਾਤਾਰਸਤਾਨ ਦੀ ਇਕ ਮਸ਼ਹੂਰ ਸੰਗੀਤਕਾਰ ਹੈ, ਜਿਸ ਦਾ ਨਾਂ ਐਸੀਲੂ ਚਿਜ਼ੇਵਸਕਾਇਆ-ਮਿੰਗਾਲੀਮ (Aisylu Chizhevskaya-Mingalim) ਹੈ। ਰਿਪੋਰਟਾਂ ਮੁਤਾਬਕ 8 ਸਾਲ ਪਹਿਲਾਂ ਅਨਾਥ ਆਸ਼ਰਮ 'ਚ ਸੰਗੀਤ ਸਿਖਾਉਂਦੇ ਸਮੇਂ ਐਸੀਲੂਦੀ ਮੁਲਾਕਾਤ 13 ਸਾਲ ਦੇ ਇਕ ਲੜਕੇ ਡੈਨੀਅਲ ਨਾਲ ਹੋਈ, ਜਿਸ ਦੇ ਅੰਦਰ ਸੰਗੀਤ ਪ੍ਰਤੀ ਜਨੂੰਨ ਸੀ ਤੇ ਸੰਗੀਤਕਾਰ ਹੋਣ ਦੇ ਨਾਤੇ ਐਸੀਲੂਨੇ ਉਸ ਜਨੂੰਨ ਨੂੰ ਪਛਾਣ ਲਿਆ ਅਤੇ ਉਸ ਨੂੰ ਸੰਗੀਤ ਸਿਖਾਉਣ 'ਚ ਮਦਦ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : BSF ਤੇ ਪੰਜਾਬ ਪੁਲਸ ਨੂੰ ਮਿਲੀ ਇਕ ਹੋਰ ਸਫ਼ਲਤਾ, ਸਰਹੱਦ ਨੇੜਿਓਂ 6 ਪੈਕਟ ਹੈਰੋਇਨ ਬਰਾਮਦ

ਇਸ ਦੌਰਾਨ ਡੈਨੀਅਲ ਨੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲਿਆ। ਫਿਰ ਜਦੋਂ ਉਹ 14 ਸਾਲ ਦਾ ਹੋਇਆ ਤਾਂ ਐਸੀਲੂ ਨੇ ਉਸ ਨੂੰ ਗੋਦ ਲੈ ਲਿਆ ਤੇ ਉਦੋਂ ਤੋਂ ਉਹ ਇਕੱਠੇ ਰਹਿ ਰਹੇ ਹਨ ਪਰ ਬੀਤੀ 20 ਅਕਤੂਬਰ ਨੂੰ ਦੋਵਾਂ ਨੇ ਇਕ ਦੂਜੇ ਨਾਲ ਕਾਨੂੰਨੀ ਤੌਰ 'ਤੇ ਵਿਆਹ ਕਰਵਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ।

ਐਸੀਲੂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਡੈਨੀਅਲ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਫਵਾਹਾਂ ਸਨ, ਇਸ ਲਈ ਉਨ੍ਹਾਂ ਨੇ ਇਸ ਵਿਆਹ ਨਾਲ ਉਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਵਿਆਹ ਦਾ ਅਸਲ ਵਿੱਚ ਕੋਈ ਮਤਲਬ ਨਹੀਂ ਹੈ। ਉਨ੍ਹਾਂ ਦਾ ਵਿਆਹ ਅਸਲੀ ਹੋ ਸਕਦਾ ਹੈ ਪਰ ਇਹ ਸਿਰਫ਼ ਆਤਮਿਕ ਹੈ, ਸਰੀਰਕ ਨਹੀਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News