ਬੇਰਹਿਮ ਮਾਂ, ਪੈਦਾ ਹੁੰਦੇ ਹੀ ਬੱਚੀ ਨੂੰ 3 ਸਾਲ ਤੱਕ ਬੈੱਡ ਦੇ ਦਰਾਜ਼ ''ਚ ਲੁਕਾਇਆ, ਇੰਝ ਹੋਇਆ ਖ਼ੁਲਾਸਾ
Wednesday, Dec 04, 2024 - 10:44 AM (IST)
ਇੰਟਰਨੈਸ਼ਨਲ ਡੈਸਕ- ਇੰਗਲੈਂਡ ਵਿਚ ਇਕ ਮਾਂ ਨੂੰ ਅਦਾਲਤ ਨੇ ਸਾਢੇ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਂ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਨਵਜੰਮੀ ਧੀ ਨੂੰ 3 ਸਾਲ ਤੱਕ ਬੈੱਡ ਦੇ ਦਰਾਜ਼ ਵਿੱਚ ਲੁਕਾ ਕੇ ਰੱਖਿਆ, ਜਿਸ ਕਾਰਨ ਬੱਚੀ ਨੂੰ ਨਾ ਤਾਂ ਧੁੱਪ ਮਿਲੀ ਤੇ ਨਾ ਹੀ ਹਵਾ। ਨਤੀਜੇ ਵਜੋਂ ਬੱਚੀ ਕੁਪੋਸ਼ਣ ਦਾ ਸ਼ਿਕਾਰ ਹੋ ਗਈ। 3 ਸਾਲ ਦੀ ਬੱਚੀ 7 ਮਹੀਨੇ ਦੀ ਬੱਚੀ ਵਰਗੀ ਲੱਗ ਰਹੀ ਸੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਚੈਸਟਰ ਕਰਾਊਨ ਕੋਰਟ ਨੇ ਮਹਿਲਾ ਨੂੰ ਜੇਲ੍ਹ ਭੇਜ ਦਿੱਤਾ ਹੈ। ਆਮ ਤੌਰ 'ਤੇ, 3 ਸਾਲ ਦੇ ਬੱਚੇ ਨਾ ਸਿਰਫ਼ ਲੋਕਾਂ ਦੀਆਂ ਗੱਲਾਂ ਨੂੰ ਸਮਝਣਾ ਸ਼ੁਰੂ ਕਰਦੇ ਹਨ, ਸਗੋਂ ਚੀਜ਼ਾਂ 'ਤੇ ਪ੍ਰਤੀਕਿਰਿਆ ਕਰਨਾ ਵੀ ਸਿੱਖਦੇ ਹਨ। ਪਰ ਇਸ ਮਾਸੂਮ ਬੱਚੀ ਨੂੰ ਆਪਣਾ ਨਾਂ ਵੀ ਨਹੀਂ ਪਤਾ ਸੀ। ਬੱਚੀ 3 ਸਾਲਾਂ ਤੋਂ ਜ਼ਿੰਦਾ ਲਾਸ਼ ਵਾਂਗ ਦਰਾਜ਼ 'ਚ ਪਈ ਸੀ। ਕਈ ਘੰਟੇ ਉਸ ਨੂੰ ਖਾਣਾ-ਪਾਣੀ ਨਹੀਂ ਮਿਲਿਆ।
ਇਹ ਵੀ ਪੜ੍ਹੋ: ਹੰਗਾਮੇ ਅੱਗੇ ਝੁਕੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ, 6 ਘੰਟਿਆਂ ਬਾਅਦ ਹਟਾਇਆ ‘ਮਾਰਸ਼ਲ ਲਾਅ’
ਜਦੋਂ ਬੱਚੀ ਦੀ ਮਾਂ ਕ੍ਰਿਸਮਿਸ 'ਤੇ ਰਿਸ਼ਤੇਦਾਰਾਂ ਕੋਲ ਰਹਿੰਦੀ ਸੀ, ਤਾਂ ਉਹ ਉਸਨੂੰ ਇਕੱਲਾ ਛੱਡ ਦਿੰਦੀ ਸੀ। ਦਫਤਰ ਜਾਂਦੇ ਸਮੇਂ ਵੀ ਉਹ ਬੱਚੇ ਨੂੰ ਦਰਾਜ਼ 'ਚ ਹੀ ਛੱਡ ਦਿੰਦੀ ਸੀ। ਜਦੋਂ ਅਦਾਲਤ ਨੇ ਮਾਂ ਤੋਂ ਇਸ ਬੇਰਹਿਮੀ ਦਾ ਕਾਰਨ ਪੁੱਛਿਆ ਤਾਂ ਕਾਰਨ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਲੜਕੀ ਨੂੰ ਦਰਾਜ਼ 'ਚ ਰੱਖਣ ਦਾ ਇਹ ਸਿਲਸਿਲਾ 3 ਸਾਲ ਤੱਕ ਜਾਰੀ ਰਿਹਾ। ਇਕ ਦਿਨ ਜਦੋਂ ਔਰਤ ਘਰ 'ਤੇ ਨਹੀਂ ਸੀ ਤਾਂ ਔਰਤ ਦਾ ਪ੍ਰੇਮੀ ਆਇਆ, ਉਸ ਨੇ ਕਮਰੇ 'ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਕਮਰੇ 'ਚ ਪਹੁੰਚਿਆ ਤਾਂ ਦਰਾਜ਼ ਖੋਲ੍ਹ ਕੇ ਹੈਰਾਨ ਰਹਿ ਗਿਆ। ਔਰਤ ਨੇ ਬੱਚੇ ਨੂੰ ਬੈੱਡ ਦੇ ਹੇਠਾਂ ਦਰਾਜ਼ ਵਿੱਚ ਲੁਕਾਇਆ ਹੋਇਆ ਸੀ।
ਇਹ ਵੀ ਪੜ੍ਹੋ: ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ
ਔਰਤ ਨੇ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਦਾ ਕਿਸੇ ਹੋਰ ਨਾਲ ਪ੍ਰੇਮ ਸਬੰਧ ਸੀ। ਇਸ ਦੌਰਾਨ ਉਹ ਗਰਭਵਤੀ ਹੋ ਗਈ ਅਤੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਇਸ ਲਈ ਪਰਿਵਾਰਕ ਮੈਂਬਰਾਂ ਅਤੇ ਪ੍ਰੇਮੀ ਨੂੰ ਇਸ ਬੱਚੀ ਬਾਰੇ ਕੁੱਝ ਪਤਾ ਨਾ ਲੱਗੇ, ਉਸ ਨੇ ਬੱਚੀ ਨੂੰ ਬੈੱਡ ਦੇ ਹੇਠਾਂ ਦਰਾਜ਼ ਵਿੱਚ ਲੁਕਾ ਦਿੱਤਾ। ਹਾਲਾਂਕਿ ਮਹਿਲਾ ਦੇ ਬੁਆਏਫ੍ਰੈਂਡ ਨੇ ਇਸ ਰਾਜ਼ ਦਾ ਖੁਲਾਸਾ ਕੀਤਾ ਹੈ। ਚੈਸਟਰ ਦੇ ਜੱਜ ਸਟੀਵਨ ਐਵਰੇਟ ਨੇ ਕਿਹਾ, 'ਤੁਸੀਂ ਕਦੇ ਵੀ ਉਸ ਛੋਟੀ ਬੱਚੀ ਨੂੰ ਪਿਆਰ ਨਹੀਂ ਕੀਤਾ, ਕਦੇ ਉਸ ਨੂੰ ਸਹੀ ਤਰ੍ਹਾਂ ਖੁਆਇਆ ਨਹੀਂ, ਕਦੇ ਉਸ ਦੀ ਲੋੜੀਂਦੀ ਦੇਖਭਾਲ ਨਹੀਂ ਕੀਤੀ, ਕਦੇ ਡਾਕਟਰ ਦੀ ਸਲਾਹ ਨਹੀਂ ਲਈ। ਹੁਣ ਇਤਫਾਕ ਨਾਲ ਤੁਹਾਡਾ ਭਿਆਨਕ ਰਾਜ਼ ਉਜਾਗਰ ਹੋ ਗਿਆ ਹੈ। ਅਦਾਲਤ ਨੇ ਔਰਤ ਨੂੰ ਸਾਢੇ 7 ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਭਾਰਤੀ ਟੀਵੀ ਚੈਨਲਾਂ 'ਤੇ ਪਾਬੰਦੀ ਲਗਾਉਣ ਲਈ ਬੰਗਲਾਦੇਸ਼ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8