ਹਸਪਤਾਲ ’ਚੋਂ ਚੋਰੀ ਹੋਇਆ ਪੁੱਤ 42 ਸਾਲ ਬਾਅਦ ਮਾਂ ਨੂੰ ਮਿਲਿਆ, ਭੁੱਬਾਂ ਮਾਰ ਰੋਏ

Monday, Aug 28, 2023 - 08:59 PM (IST)

ਹਸਪਤਾਲ ’ਚੋਂ ਚੋਰੀ ਹੋਇਆ ਪੁੱਤ 42 ਸਾਲ ਬਾਅਦ ਮਾਂ ਨੂੰ ਮਿਲਿਆ, ਭੁੱਬਾਂ ਮਾਰ ਰੋਏ

ਵਾਸ਼ਿੰਗਟਨ (ਏ. ਪੀ.)-‘‘ਨਮਸਤੇ ਮਾਂ’’, ਜਿਮੀ ਲਿਪਰਡ ਥਿਨੇਨ ਨੇ ਜਦੋਂ 42 ਪਹਿਲਾਂ ਵਿਛੜੀ ਆਪਣੀ ਮਾਂ ਨੂੰ ਸਪੈਨਿਸ਼ ਭਾਸ਼ਾ ’ਚ ਇਹ ਸ਼ਬਦ ਕਹੇ ਤਾਂ ਦੋਵੇਂ ਇਕ-ਦੂਜੇ ਨੂੰ ਗਲੇ ਲੱਗ ਕੇ ਭੁੱਬਾਂ ਮਾਰ ਕੇ ਰੋਣ ਲੱਗੇ। 42 ਸਾਲ ਪਹਿਲਾਂ ਮਾਰੀਆ ਐਂਜੇਲਿਕਾ ਗੋਂਜਾਲੇਜ ਨੇ ਹਸਪਤਾਲ ਵਿਚ ਲੜਕੇ ਨੂੰ ਜਨਮ ਦਿੱਤਾ ਸੀ। ਅਜੇ ਉਹ ਉਸ ਨੂੰ ਨਿਹਾਰ ਹੀ ਰਹੀ ਹੈ ਕਿ ਹਸਪਤਾਲ ਦੇ ਕਰਮਚਾਰੀ ਉਸ ਦੇ ਪੁੱਤ ਨੂੰ ਲੈ ਗਏ। ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਉਸ ਦੇ ਪੁੱਤ ਦੀ ਮੌਤ ਹੋ ਗਈ ਹੈ ਪਰ ਹੁਣ ਉਹ ਚਿਲੀ ਦੇ ਵਾਲਦਿਵਿਆਂ ਵਿਚ ਆਪਣੇ ਘਰ ਵਿਚ ਆਪਣੇ ਕਲੇਜੇ ਦੇ ਟੁਕੜੇ ਨੂੰ ਸੀਨੇ ਨਾਲ ਲਗਾ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : PSPCL ਨੇ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ

ਜਿੰਮੀ ਨੇ ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਆਪਣੀ ਮਾਂ ਨੂੰ ਕਿਹਾ, ‘‘ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।’’ ਆਪਣੇ ਪੁੱਤ ਨੂੰ ਕਈ ਸਾਲ ਬਾਅਦ ਆਪਣੀ ਸੀਨੇ ਲਾ ਕੇ ਮਾਰੀਆ ਨੇ ਇਕ ਵੀਡੀਓ ਕਾਲ ’ਚ ਪ੍ਰੈੱਸ ਨੂੰ ਕਿਹਾ, ਖੁਸ਼ੀ ਇੰਨੀ ਜ਼ਿਆਦਾ ਹੈ ਕਿ ਮੇਰੇ ਸਾਹ ਰੁਕ ਰਹੇ ਹਨ। 42 ਸਾਲ ਮੈਂ ਉਸ ਤੋਂ ਦੂਰ ਰਹੀ ਅਤੇ ਹੁਣ ਜਦੋਂ ਉਹ ਮੇਰੇ ਮੇਰੇ ਸੀਨੇ ਨਾਲ ਲੱਗਿਆ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਮਾਂ ਰੁਕ ਗਿਆ ਹੈ।’’

ਇਹ ਖ਼ਬਰ ਵੀ ਪੜ੍ਹੋ : GST ਚੋਰੀ ਕਰਨ ਵਾਲਿਆਂ ਵਿਰੁੱਧ ਮੁਹਿੰਮ ਜਾਰੀ, 12 ਫਰਨਿਸ਼ਾਂ ਦੀ ਜਾਂਚ, 60 ਵਾਹਨ ਕੀਤੇ ਜ਼ਬਤ : ਹਰਪਾਲ ਚੀਮਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Manoj

Content Editor

Related News