ਦੋ ਸਾਲਾਂ ਬਾਅਦ ਗਰਭਵਤੀ ਹੋਈ ਔਰਤ ਦੀ ਅਲਟਰਾਂਸਾਊਂਡ ''ਚੋਂ ਨਜ਼ਰ ਆਈ ਹੈਰਾਨ ਕਰਨ ਵਾਲੀ ਗੱਲ

Thursday, Oct 25, 2018 - 02:43 PM (IST)

ਦੋ ਸਾਲਾਂ ਬਾਅਦ ਗਰਭਵਤੀ ਹੋਈ ਔਰਤ ਦੀ ਅਲਟਰਾਂਸਾਊਂਡ ''ਚੋਂ ਨਜ਼ਰ ਆਈ ਹੈਰਾਨ ਕਰਨ ਵਾਲੀ ਗੱਲ

ਅਮਰੀਕਾ-ਦੁਨੀਆ 'ਚ ਔਰਤ ਦੇ ਲਈ ਕੁਦਰਤੀ ਤੌਰ 'ਤੇ ਗਰਭਵਤੀ (Pregnant) ਹੋਣਾ ਉਸ ਦੀ ਜ਼ਿੰਦਗੀ 'ਚ ਅਹਿਮ ਗੱਲ ਹੈ, ਪਰ ਜਦੋਂ ਕਿਸੇ ਔਰਤ ਨੂੰ ਕੁਦਰਤੀ ਤਰੀਕੇ ਨਾਲ 4 ਬੱਚਿਆਂ ਦਾ ਮਾਤਾ ਪਿਤਾ ਬਣਨ ਦੀ ਗੱਲ ਪਤਾ ਲੱਗੇ ਤਾਂ ਇਹ ਇਕ ਅਨੋਖੀ ਗੱਲ ਹੈ। ਇਸ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਅਮਰੀਕਾ 'ਚ ਰਹਿਣ ਵਾਲੇ ਇੱਕ ਨੌਜਵਾਨ ਜੋੜਾ (ਫਿਲਿਪ-ਕੈਲੀ ਜੈਫ੍ਰਾਂਸਕੀ) ਦੇ ਪਰਿਵਾਰ ਦੀ ਹੈ, ਜੋ ਕਿ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ।

PunjabKesari

2 ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਕੈਲੀ ਹੋਈ ਗਰਭਵਤੀ-

ਅਮਰੀਕਾ (ਅਰੀਜੋਨਾ) 'ਚ ਰਹਿਣ ਵਾਲੀ ਕੈਲੀ ਜੈਫ੍ਰਾਂਸਕੀ ਅਤੇ ਉਸ ਦਾ ਪਤੀ ਫਿਲਿਪ ਆਪਣੇ ਪਰਿਵਾਰ ਨੂੰ ਵਧਾਉਣ ਦੀ ਪਲਾਨਿੰਗ ਕਰ ਰਹੇ ਸੀ। ਪਹਿਲਾਂ ਉਨ੍ਹਾਂ ਦੇ ਪਰਿਵਾਰ 'ਚ ਇਕ ਬੇਟੀ ਸੀ। ਜਦੋਂ 2 ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਕੈਲੀ ਗਰਭਵਤੀ ਹੋਈ ਅਤੇ ਰੋਜ਼ਾਨਾ ਦੀ ਤਰ੍ਹਾਂ ਚੈੱਕਅਪ ਕਰਵਾਉਣ ਗਈ ਤਾਂ ਉਸ ਅਜਿਹੀ ਖੁਸ਼ਖਬਰੀ ਮਿਲੀ ਰਹੀਂ ਜਿਸ ਨੂੰ ਸੁਣ ਕੇ ਜੋੜੇ ਦੀ ਖੁਸ਼ੀ ਚਾਰ ਗੁਣਾ ਵੱਧ ਗਈ, ਕਿਉਂਕਿ ਉਨ੍ਹਾਂ ਨੂੰ ਇੱਕਠੇ 5 ਬੱਚਿਆ ਦੇ ਮਾਤਾ-ਪਿਤਾ ਬਣਨ ਮੌਕਾ ਮਿਲ ਰਿਹਾ ਹੈ। ਡਾਕਟਰਾਂ ਨੇ ਅਲਟਰਾਂਸਾਊਂਡ ਕਰਨ ਤੋਂ ਬਾਅਦ ਕੈਲੀ ਨੂੰ ਦੱਸਿਆ ਉਹ ਇੱਕਠੇ 4 ਬੱਚਿਆਂ ਦੀ ਜਨਮ ਦੇਣ ਵਾਲੀ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਕੁਦਰਤੀ ਤਰੀਕੇ ਨਾਲ ਗਰਭਵਤੀ ਹੋਣ 'ਤੇ ਅਜਿਹਾ ਮੁਸ਼ਕਿਲ ਨਾਲ ਦੇਖਣ ਨੂੰ ਹੀ ਮਿਲਦਾ ਹੈ।

PunjabKesari 

ਡਾਕਟਰਾਂ ਲਈ ਹੈਰਾਨ ਕਰਨ ਵਾਲੀ ਘਟਨਾ-
ਡਾਕਟਰਾਂ ਵੀ ਇਹ ਦੇਖ ਕੇ ਹੈਰਾਨ ਹੋ ਗਏ ਹਨ ਕਿ ਕੈਲੀ ਕੁਦਰਤੀ ਤਰੀਕੇ ਨਾਲ ਗਰਭਵਤੀ ਹੋਈ ਸੀ। ਉਸ ਨੇ ਗਰਭਵਤੀ ਦੇ ਲਈ ਆਈ. ਵੀ. ਐੱਫ. ਦਾ ਸਹਾਰਾ ਨਹੀਂ ਲਿਆ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਆਈ. ਵੀ. ਐੱਲ. ਦੇ ਰਾਹੀਂ ਹੋਣ ਵਾਲੀ ਗਰਭਵਤੀ 'ਚ ਇੱਕਠੇ ਤਿੰਨ ਜਾਂ ਚਾਰ ਬੱਚਿਆਂ ਦੇ ਹੋਣਾ ਸਾਧਾਰਨ ਹੈ ਪਰ ਕੁਦਰਤੀ ਤਰੀਕੇ ਨਾਲ ਗਰਭਵਤੀ ਹੋਣ 'ਤੇ ਇਕ ਅਨੋਖੀ ਗੱਲ ਦੇਖਣ ਨੂੰ ਮਿਲੀ ਹੈ। ਡਾਕਟਰਾਂ ਮੁਤਾਬਕ 7 ਲੱਖ ਕੇਸਾਂ 'ਚੋਂ ਮੁਸ਼ਕਿਲ ਨਾਲ ਅਜਿਹੀ ਗਰਭਵਤੀ ਦੀ ਗੱਲ ਸਾਹਮਣੇ ਆਈ ਹੈ।

PunjabKesari

3 ਬੇਟੇ ਅਤੇ ਇਕ ਬੇਟੀ ਨੂੰ ਦਿੱਤਾ ਜਨਮ-
ਆਖਰਕਾਰ ਕੈਲੀ ਨੇ ਚਾਰ ਬੱਚਿਆ ਨੂੰ ਜਨਮ ਦੇ ਦਿੱਤਾ ਜਿਨ੍ਹਾਂ 'ਚ ਤਿੰਨ ਬੇਟੇ ਅਤੇ ਇਕ ਬੇਟੀ ਸੀ। ਇਨ੍ਹਾਂ ਸਾਰੀਆਂ ਦਾ ਵਜ਼ਨ 1.2 ਕਿਲੋ ਤੋਂ ਲੈ ਕੇ 1.4 ਕਿਲੋ ਦੇ ਵਿਚਕਾਰ ਸੀ। ਇਨ੍ਹਾਂ ਨੂੰ ਲਗਭਗ ਦੋ ਮਹੀਨਿਆਂ ਤੱਕ ਨਿਊਨੈਟਲ ਇਨਟੈਸਸਿਵ ਕੇਅਰ ਯੂਨਿਟ 'ਚ ਰੱਖਿਆ ਗਿਆ ਅਤੇ ਫਿਰ ਡਿਸਚਾਰਜ ਕਰ ਦਿੱਤਾ ਗਿਆ ਹੈ। ਚਾਰੇ ਬੱਚੇ ਸਿਹਤਮੰਦ ਹਨ ਅਤੇ ਜੋੜਾ ਇਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਕੈਲੀ ਦੋ ਬੱਚਿਆ ਨੂੰ ਸੰਭਾਲਣ ਦਾ ਕੰਮ ਕਰਦੀ ਹੈ ਅਤੇ ਉਸਦੇ ਪਤੀ ਫਿਲਿਪ ਬਾਕੀ ਦੇ ਦੋ ਬੱਚਿਆਂ ਨੂੰ ਸੰਭਾਲਦੇ ਹਨ।


Related News