ਬਰਥਡੇਅ ਪਾਰਟੀ ਲਈ ਬੀਬੀ ਨੇ ਖਰੀਦੀ 183 ਕਰੋੜ ਰੁਪਏ ਦੀ ਡ੍ਰੈੱਸ, 150 ਮਹਿਮਾਨਾਂ ’ਤੇ ਖਰਚੇ 215 ਕਰੋੜ ਰੁਪਏ

10/12/2020 2:12:56 AM

ਮੈਡਿ੍ਰਡ-ਕੋਰੋਨਾ ਵਾਇਰਸ ਦੇ ਕਹਿਰ ਅਤੇ ਲਾਕਡਾਊਨ ਦੇ ਲਾਗੂ ਹੋਣ ਤੋਂ ਬਾਅਦ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਦੁਨੀਆ ਭਰ ’ਚ ਗਈਆਂ ਹਨ। ਅਜਿਹੇ ’ਚ ਜਿਨ੍ਹਾਂ ਕੋਲ ਨੌਕਰੀ ਬਚੀ ਹੋਈ ਹੈ ਉਹ ਲੋਕ ਘਟੋ-ਘੱਟ ਖਰਚ ਅਤੇ ਜ਼ਿਆਦਾ ਤੋਂ ਜ਼ਿਆਦਾ ਬਚਤ ਕਰਨ ਦੀ ਪਾਲਿਸੀ ਨੂੰ ਆਪਣੇ ਜੀਵਨ ਦਾ ਟੀਚਾ ਬਣਾ ਚੁੱਕੇ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਵਿਚਾਲੇ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਆਲੀਸ਼ਾਨ ਅਤੇ ਸ਼ਾਨਦਾਰ ਤਰੀਕੇ ਨਾਲ ਜ਼ਿੰਦਗੀ ’ਚ ਕੋਈ ਕਮੀ ਨਹੀਂ ਕਰਨਾ ਚਾਹੁੰਦੇ ਹਨ।

ਅਜਿਹੇ ’ਚ ਇਕ ਮਾਮਲਾ ਸਪੇਨ ਤੋਂ ਸਾਹਮਣੇ ਆਇਆ ਹੈ। ਸਪੇਨ ’ਚ ਇਕ ਲੇਬਨਾਨੀ ਬੀਬੀ ਨੇ ਆਪਣਾ 40ਵਾਂ ਜਨਮ ਦਿਨ ਬੇਹਦ ਸ਼ਾਨਦਾਰ ਤਰੀਕੇ ਨਾਲ ਮਨਾਇਆ। ਉਸ ਨੇ ਆਪਣੇ 10 ਕਰੀਬੀਆਂ ਨੂੰ ਘਰ ਸੱਦਾ ਦਿੱਤਾ ਅਤੇ 20 ਸ਼ਹਿਰਾਂ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਮਿੰਨੀ ਪਾਰਟੀ ਆਯੋਜਿਤ ਕੀਤੀ, ਜਿਸ ’ਚ 150 ਤੋਂ ਜ਼ਿਆਦਾ ਮਹਿਮਾਨ ਸ਼ਾਮਲ ਹੋਏ। ਪੂਰੇ ਜਸ਼ਨ ’ਤੇ ਲਗਭਗ 215 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਬੀਬੀ ਨੇ ਲਗਭਗ 2.5 ਕਰੋੜ ਰੁਪਏ ਦੀ ਫੇਸਸ਼ੀਲਡ ਪਾਈ ਹੋਈ ਸੀ।

ਜਨਮ ਦਿਨ ’ਤੇ ਆਪਣੇ ਪਹਿਰਾਵੇ ’ਤੇ ਖਰਚ ਕੀਤੇ ਇੰਨੇ ਕਰੋੜ ਰੁਪਏ
ਸਪੇਨ ਦੇ ਸ਼ਹਿਰ ਮਿਜਾਸ ਦੀ ਇਕ ਸ਼ਾਨਦਾਰ ਕੋਠੀ ’ਚ ਮਨਾਏ ਜਾ ਰਹੇ ਜਸ਼ਨ ’ਚ ਬੀਬੀ ਨੇ ਹੀਰੋ-ਮੋਤੀ ਨਾਲ ਜੜਿਆ ਗਾਊਨ ਪਾਇਆ ਸੀ ਤਾਂ ਜੋ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਟੀਕੀਆਂ ਰਹਿਣ। ਕਾਲੇ ਰੰਗ ਦੇ ਇਸ ਗਾਊਨ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਬਿ੍ਰਟੇਨ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਡੇਬੀ ਵਿੰਘਮ ਅਤੇ ਡਿਜੀਟਲ ਆਰਸਟੀਸਟ ਗੈਰੀ ਮੈਕੱਕੀਨ ਨੂੰ ਸੌਂਪਿਆ ਗਿਆ ਸੀ। ਦੋਵਾਂ ਨੇ ਗਾਊਨ ’ਚ 15 ਦੁਰਲੱਭ ਲਾਲ ਹੀਰੇ ਲਗਾਏ ਸਨ ਜਿਨ੍ਹਾਂ ਦੀ ਕੁੱਲ ਕੀਮਤ 1.83 ਕਰੋੜ ਪਾਊਂਡ ਲਗਭਗ 183 ਕਰੋੜ ਰੁਪਏ ਸੀ।

ਗਾਊਨ ’ਚ ਜੜੇ ਗਏ ਇੰਨੇ ਕਰੋੜ ਰੁਪਏ ਦੇ ਮੋਤੀ
ਗਾਊਨ ’ਚ 20 ਕਾਲੇ, 10 ਚਿੱਟੇ, 6 ਪਿਲੇ, ਦੋ ਨੀਲੇ ਅਤੇ ਚਾਰ ਹਜ਼ਾਰ ਹੋਰ ਰੰਗਾਂ ਦੇ ਹੀਰੇ ਵੀ ਜੜੇ ਗਏ ਸਨ। ਇਨ੍ਹਾਂ ਦੀ ਕੀਮਤ ਕੁੱਲ ਕਰੀਬ ਡੇਢ ਕਰੋੜ ਰੁਪਏ, ਕਰੀਬ 6 ਕਰੋੜ ਰੁਪਏ, ਕਰੀਬ 4.2 ਕਰੋੜ ਰੁਪਏ ਅਤੇ ਕਰੀਬ ਇਕ-ਇਕ ਕਰੋੜ ਰੁਪਏ ਸੀ। ਝੀਲ ’ਚ ਪੈਦਾ 80 ਲੱਖ ਰੁਪਏ ਦੇ ਇਕ ਹਜ਼ਾਰ ਮੋਤੀ ਵੀ ਗਾਊਨ ਦੀ ਸੁੰਦਰਤਾ ’ਚ ਚਾਰ ਚੰਨ ਲਗਾ ਰਹੇ ਸਨ।

10 ਸ਼ਹਿਰਾਂ ’ਚ ਸ਼ਾਨਦਾਰ ਵਰਚੁਅਲ ਪਾਰਟੀ
ਦੇਸ਼-ਦੁਨੀਆ ’ਚ ਰਹਿੰਦੇ ਦੋਸਤਾਂ-ਰਿਸ਼ਤੇਦਾਰਾਂ ਲਈ ਬੀਬੀ ਨੇ ਬੇਰੂਤ-ਦੁਬਈ ’ਚ ਤਿੰਨ-ਤਿੰਨ, ਲੰਡਨ, ਲਾਸ ਏਜੰਲਸ, ਹਾਂਗਕਾਂਗ, ਕੁਵੈਤ, ਕਤਰ, ਪੈਰਿਸ ’ਚ ਦੋ-ਦੋ ਅਤੇ ਟੋਕੀਓ-ਮਾਸਕੋ ’ਚ ਇਕ-ਇਕ ਵਰਚੁਅਲ ਪਾਰਟੀ ਆਯੋਜਿਤ ਕੀਤੀ। ਬੀਬੀ ਨੇ ਆਪਣੇ ਘਰ ’ਚ ਆਯੋਜਿਤ ਪਾਰਟੀ ’ਚ ਹਿੱਸਾ ਲੈਣ ਵਾਲੇ ਮਹਿਮਾਨਾਂ ਨੂੰ ਇਕ ਵਿਸ਼ੇਸ਼ ਮਾਸਕ ਦਿੱਤਾ ਜਿਸ ’ਤੇ ਹੀਰੇ ਨਾਲ ਬਣਿਆ ਬ੍ਰੈਸਲੇਟ ਲੱਗਿਆ ਹੋਇਆ ਸੀ। ਬ੍ਰੈਸਲੇਟ ਦੀ ਕੀਮਤ 65 ਲੱਖ ਰੁਪਏ ਸੀ।


Karan Kumar

Content Editor Karan Kumar